ਕੁਸ਼ੀਨਗਰ: ਬੂੱਧ ਪੁਰਨਿਮਾ ਮੌਕੇ 'ਤੇ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਕੁਸ਼ੀਨਗਰ ਪਹੁੰਚੇ। ਪੀਐਮ ਮੋਦੀ ਦੇ ਪੁੱਜਣ ਤੋਂ ਪਹਿਲਾਂ ਕੜੀ ਸੁਰੱਖਿਆ ਵਿਵਸਥਾ ਕੀਤੀ ਗਈ ਸੀ। ਪੀਐਮ ਨੇ ਕੁਸ਼ੀਨਗਰ ਪਹੁੰਚ ਕੇ ਮਹਾਤਮਾ ਬੁੱਧ ਦੇ ਮਹਾਪਰਿਵਰਤਨ ਸਥਾਨ 'ਤੇ ਦਰਸ਼ਨ-ਪੂਜਨ ਕੀਤਾ। ਇਸਤੋਂ ਪਹਿਲਾ ਮੋਦੀ ਨੇ ਨੇਪਾਲ ਦੇ ਲੰਬੀਨੀ 'ਚ ਸ਼ੇਰ ਬਹਾਦੁਰ ਦੌਬਾ ਨਾਲ ਮੁਲਾਕਾਤ ਕੀਤੀ ਸੀ। ਲੁੰਬਿਨੀ ਵਿਚ ਦੋਵੇਂ ਰਾਸ਼ਟਰਾਂ ਦੇ ਪੀਐਮ ਨੇ ਮਹਾਮਾਇਆ ਮੰਦਰ ਵਿਚ ਪੂਜਾ-ਅਰਚਨਾ ਕੀਤੀ ਸੀ।
ਬੁੱਧ ਪੁਰਨਿਮਾ 'ਤੇ ਪੀਐਮ ਮੋਦੀ ਪਹਿਲੀ ਵਾਰ ਨੇਪਾਲ ਪੁੱਜੇ ਸਨ ਇਸ ਮੌਕੇ ਉਹਨਾਂ ਨੇ 2566ਵੀਂ ਬੁੱਧ ਜਨਮ ਦਿਵਸ ਤੇ ਮਹਾਤਮਾ ਬੁੱਧ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। ਪੀ.ਐਮ ਮੋਦੀ ਕੁਸ਼ੀਨਗਰ ਪਹੁੰਚ ਕੇ ਮਹਾਤਮਾਂ ਬੁੱਧ ਦੇ ਮਹਾਪਰਿਵਰਤਨ ਸਥਾਨ 'ਤੇ ਨਤਮਸਤੱਕ ਹੋਏ। ਦੁਨੀਆ ਭਰ ਤੋਂ ਬੁੱਧ ਅਨੁਯਾਯੀ ਇਸ ਸਥਾਨ 'ਤੇ ਆਉਂਦੇ ਹਨ। ਕੁਸ਼ੀਨਗਰ ਸਥਿਤ ਇਸ ਸਥਾਨ 'ਤੇ ਮਿਆਂਮਾਰ,ਥਾਈਲੈਂਡ, ਸ਼੍ਰੀਲੰਕਾ, ਕੋਰੀਆ, ਭੂਟਾਨ, ਵੀਅਤਨਾਮ, ਇੰਡੋਨੇਸ਼ੀਆ ਆਦਿ ਦੇਸ਼ਾਂ ਦੇ ਬੁੱਧ ਵਿਹਾਰ ਇੱਥੇ ਬਣੇ ਹੋਏ ਹਨ।
ਇਹ ਵੀ ਪੜ੍ਹੋ : ਬੁੱਧ ਪੂਰਨਿਮਾ 'ਤੇ 12 ਲੱਖ ਸ਼ਰਧਾਲੂਆਂ ਨੇ ਗੰਗਾ 'ਚ ਕੀਤਾ ਇਸ਼ਨਾਨ, ਵੇਖੋ ਤਸਵੀਰਾਂ