ਬੈਂਗਲੁਰੂ: ਪ੍ਰੋਜੈਕਟ ਟਾਈਗਰ ਦੇ 50 ਸਾਲ ਪੂਰੇ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਂਦੀਪੁਰ ਟਾਈਗਰ ਰਿਜ਼ਰਵ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ ਦਾ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਟਵੀਟ ਕੀਤੀਆਂ। ਪੀਐਮ ਮੋਦੀ ਵੀ ਫੋਟੋ ਖਿਚਵਾਉਣ ਦੇ ਸ਼ੌਕੀਨ ਹਨ।
ਜਦੋਂ ਵੀ ਉਹ ਕਿਸੇ ਜੰਗਲੀ ਜੀਵ ਸੰਭਾਲ ਕੇਂਦਰ ਵਿੱਚ ਜਾਂਦੇ ਹਨ ਤਾਂ ਉਹ ਆਪਣੀਆਂ ਤਸਵੀਰਾਂ ਜ਼ਰੂਰ ਸਾਂਝੀਆਂ ਕਰਦੇ ਹਨ।
ਆਸਕਰ ਜੇਤੂ ਫਿਲਮ 'ਦ ਐਲੀਫੈਂਟ ਵਿਸਪਰਸ' ਦਾ ਮੁੱਖ ਕਿਰਦਾਰ ਰਘੂ ਇਸ ਹਾਥੀ ਕੈਂਪ ਵਿੱਚ ਰਹਿੰਦਾ: ਪ੍ਰਧਾਨ ਮੰਤਰੀ ਨੇ ਟਾਈਗਰ ਰਿਜ਼ਰਵ ਵਿੱਚ ਹਾਥੀ ਨੂੰ ਛੂਹਿਆ ਅਤੇ ਹਾਥੀ ਨੂੰ ਗੰਨਾ ਵੀ ਖੁਆਇਆ।
ਉਹ ਮੁਦੁਮਲਾਈ ਟਾਈਗਰ ਰਿਜ਼ਰਵ ਵਿੱਚ ਥੇਪਾਕਾਡੂ ਹਾਥੀ ਕੈਂਪ ਗਏ ਸੀ।
ਤੁਹਾਨੂੰ ਦੱਸ ਦੇਈਏ ਕਿ ਆਸਕਰ ਜੇਤੂ ਫਿਲਮ ਦ ਐਲੀਫੈਂਟ ਵਿਸਪਰਸ ਦਾ ਮੁੱਖ ਕਿਰਦਾਰ ਰਘੂ ਇਸ ਹਾਥੀ ਕੈਂਪ ਵਿੱਚ ਹੀ ਰਹਿੰਦਾ ਹੈ।
ਇਸ ਫਿਲਮ 'ਚ ਇਹ ਦਿਖਾਇਆ ਗਿਆ ਹੈ ਕਿ ਕਿਵੇਂ ਇਕ ਜੋੜਾ ਹਾਥੀ ਨੂੰ ਆਪਣੇ ਬੱਚਿਆਂ ਵਾਂਗ ਪਾਲਦਾ ਹੈ।
ਟਾਈਗਰ ਰਿਜ਼ਰਵ ਦੌਰੇ ਦੌਰਾਨ ਪ੍ਰਧਾਨਮੰਤਰੀ ਮੋਦੀ ਦਾ ਪਹਿਰਾਵਾਂ: ਟਾਈਗਰ ਰਿਜ਼ਰਵ ਦੌਰੇ ਦੌਰਾਨ ਪੀਐਮ ਮੋਦੀ ਖਾਕੀ ਰੰਗ ਦੀ ਪੈਂਟ ਪਹਿਨੇ ਨਜ਼ਰ ਆਏ। ਉਨ੍ਹਾਂ ਦੀ ਟੀ-ਸ਼ਰਟ ਪ੍ਰਿੰਟਿਡ ਸੀ। ਉਨ੍ਹਾਂ ਨੇ ਟੋਪੀ ਪਾਈ ਹੋਈ ਸੀ। ਜੁੱਤੇ ਕਾਲੇ ਰੰਗ ਦੇ ਪਹਿਨੇ ਹੋਏ ਸੀ।
ਪ੍ਰਧਾਨ ਮੰਤਰੀ ਨੇ ਕਾਲੇ ਚਸ਼ਮੇ ਵੀ ਪਾਏ ਹੋਏ ਸੀ। ਪੀਐਮ ਮੋਦੀ ਨੇ ਆਪਣੇ ਦੌਰੇ ਤੋਂ ਬਾਅਦ ਮੈਸੂਰ ਵਿੱਚ ਇੱਕ ਮੈਗਾ ਈਵੈਂਟ ਦਾ ਉਦਘਾਟਨ ਕੀਤਾ। ਇੱਥੇ ਆਉਣ ਤੋਂ ਪਹਿਲਾਂ ਪੀਐਮ ਨੇ ਆਪਣੀ ਇੱਕ ਤਸਵੀਰ ਟਵੀਟ ਕੀਤੀ ਸੀ।
ਜਿਸ 'ਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਟਾਈਗਰ ਰਿਜ਼ਰਵ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਜਿਸ ਅੰਤਰਰਾਸ਼ਟਰੀ ਬਿਗ ਕੈਟਸ ਅਲਾਇੰਸ ਦਾ ਉਦਘਾਟਨ ਕੀਤਾ ਉਸ ਵਿੱਚ ਮੁੱਖ ਤੌਰ 'ਤੇ ਬਿੱਲੀਆਂ ਦੀਆਂ ਸੱਤ ਕਿਸਮਾਂ 'ਤੇ ਜ਼ੋਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਸ਼ੇਰ, ਬਾਂਗ, ਤੇਂਦੂਆਂ, ਹਿਮ ਤੇਂਦੂਆਂ, ਚੀਤਾ, ਜੈਗੁਆਰ ਅਤੇ ਪੁਮਾ ਸ਼ਾਮਿਲ ਹਨ।
ਇਹ ਵੀ ਪੜ੍ਹੋ:- PM Modi In Bandipur Tiger Reserve: ‘2022 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ 3,167 ਬਾਘ’