ਨਵੀਂ ਦਿੱਲੀ: ਮੋਦੀ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਹੈ ਜਿਥੇ ਪੁਰਾਣੇ ਮੰਤਰੀਆਂ ਦੇ ਅਸਤੀਫਿਆ ਤੋਂ ਬਾਅਦ ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਗਈ ਹੈ। ਮੋਦੀ ਸਰਕਾਰ ਵਿੱਚ 14 ਨਵੇਂ ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕੀ ਹੈ ਜਿਹਨਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਹੁੰ ਚੁਕਾਈ ਹੈ।
ਇਹ ਵੀ ਪੜੋ: ਕਿਸਾਨ ਆਗੂਆਂ ਨੂੰ ਚੋਣਾਂ ਲੜਨ ਲਈ ਚਲਾਉਣਾ ਚਾਹੀਂਦਾ 'ਮਿਸ਼ਨ ਪੰਜਾਬ': ਚੜੂਨੀ
ਇਹ ਹਨ ਮੋਦੀ ਕੈਬਨਿਟ ਦੇ ਨਵੇਂ ਮੰਤਰੀ...
- ਨਾਰਾਇਣ ਰਾਣੇ (ਕੈਬਨਿਟ ਮੰਤਰੀ)
- ਸਰਵਨੰਦ ਸੋਨੋਵਾਲ (ਕੈਬਨਿਟ ਮੰਤਰੀ)
- ਡਾ. ਵਰਿੰਦਰ ਕੁਮਾਰ (ਕੈਬਨਿਟ ਮੰਤਰੀ)
- ਜੋਤੀਰਾਦਿੱਤਿਆ ਸਿੰਧੀਆ (ਕੈਬਨਿਟ ਮੰਤਰੀ)
- ਰਾਮਚੰਦਰ ਪ੍ਰਸਾਦ ਸਿੰਘ (ਕੈਬਨਿਟ ਮੰਤਰੀ)
- ਅਸ਼ਵਨੀ ਵੈਸ਼ਨਵ (ਕੈਬਨਿਟ ਮੰਤਰੀ)
- ਪਸ਼ੂਪਤੀ ਕੁਮਾਰ ਪਾਰਸ (ਕੈਬਨਿਟ ਮੰਤਰੀ)
- ਕਿਰੇਨ ਰਿਜਿਜੂ (ਕੈਬਨਿਟ ਮੰਤਰੀ)
- ਰਾਜਕੁਮਾਰ ਸਿੰਘ (ਕੈਬਨਿਟ ਮੰਤਰੀ)
- ਹਰਦੀਪ ਸਿੰਘ ਪੁਰੀ (ਕੈਬਨਿਟ ਮੰਤਰੀ)
- ਮਨਸੁਖ ਮੰਡਵੀਆ (ਕੈਬਨਿਟ ਮੰਤਰੀ)
- ਭੁਪੇਂਦਰ ਯਾਦਵ (ਕੈਬਨਿਟ ਮੰਤਰੀ)
- ਪੁਰਸ਼ੋਤਮ ਰੁਪਾਲਾ (ਕੈਬਨਿਟ ਮੰਤਰੀ)
- ਜੀ ਕਿਸ਼ਨ ਰੈਡੀ (ਕੈਬਨਿਟ ਮੰਤਰੀ)
- ਅਨੁਰਾਗ ਠਾਕੁਰ (ਕੈਬਨਿਟ ਮੰਤਰੀ)
- ਪੰਕਜ ਚੌਧਰੀ (ਰਾਜ ਮੰਤਰੀ)
- ਅਨੁਪ੍ਰਿਯਾ ਪਟੇਲ (ਰਾਜ ਮੰਤਰੀ)
- ਸੱਤਿਆਪਾਲ ਸਿੰਘ ਬਘੇਲ (ਰਾਜ ਮੰਤਰੀ)
- ਰਾਜੀਵ ਚੰਦਰਸ਼ੇਖਰ (ਰਾਜ ਮੰਤਰੀ)
- ਸ਼ੋਭਾ ਕਰੰਦਲਾਜੇ (ਰਾਜ ਮੰਤਰੀ)
- ਭਾਨੂ ਪ੍ਰਤਾਪ ਸਿੰਘ ਵਰਮਾ (ਰਾਜ ਮੰਤਰੀ)
- ਦਰਸ਼ਨ ਵਿਕਰਮ ਜੋਸ਼ੀ (ਰਾਜ ਮੰਤਰੀ)
- ਮੀਨਾਕਸ਼ੀ ਲੇਖੀ (ਰਾਜ ਮੰਤਰੀ)
- ਅੰਨਾਪੂਰਣਾ ਦੇਵੀ (ਰਾਜ ਮੰਤਰੀ)
- ਏ. ਨਾਰਾਇਣਸਵਾਮੀ (ਰਾਜ ਮੰਤਰੀ)
- ਕੌਸ਼ਲ ਕਿਸ਼ੋਰ (ਰਾਜ ਮੰਤਰੀ)
- ਅਜੇ ਭੱਟ (ਰਾਜ ਮੰਤਰੀ)
- ਬੀ.ਐਲ. ਵਰਮਾ (ਰਾਜ ਮੰਤਰੀ)
- ਅਜੇ ਕੁਮਾਰ (ਰਾਜ ਮੰਤਰੀ)
- ਚੌਹਾਨ ਦੇਵੀਸਿੰਘ (ਰਾਜ ਮੰਤਰੀ)
- ਭਗਵੰਤ ਖੁਬਾ (ਰਾਜ ਮੰਤਰੀ)
- ਕਪਿਲ ਮਰੇਸ਼ਵਰ ਪਾਟਿਲ (ਰਾਜ ਮੰਤਰੀ)
- ਪ੍ਰਤਿਮਾ ਭੌਮਿਕ (ਰਾਜ ਮੰਤਰੀ)
- ਸੁਭਾਸ਼ ਸਰਕਾਰ (ਰਾਜ ਮੰਤਰੀ)
- ਭਾਗਵਤ ਕਿਸ਼ਨਰਾਓ ਕਰਾੜ (ਰਾਜ ਮੰਤਰੀ)
- ਰਾਜਕੁਮਾਰ ਰੰਜਨ ਸਿੰਘ (ਰਾਜ ਮੰਤਰੀ)
- ਭਾਰਤੀ ਪ੍ਰਵੀਨ ਪਵਾਰ (ਰਾਜ ਮੰਤਰੀ)
- ਬਿਸ਼ੇਸ਼ਵਰ ਟੂਡੂ (ਰਾਜ ਮੰਤਰੀ)
- ਸ਼ਾਂਤਨੂ ਠਾਕੁਰ (ਰਾਜ ਮੰਤਰੀ)
- ਮੁੰਜਾਪਾਰਾ ਮਹਿੰਦਰਭਾਈ (ਰਾਜ ਮੰਤਰੀ)
- ਜੌਨ ਬਾਰਲਾ (ਰਾਜ ਮੰਤਰੀ)
- ਐਲ ਮੁਰਗੁਨ (ਰਾਜ ਮੰਤਰੀ)
- ਨਿਤੀਸ਼ ਪ੍ਰਮਾਣਿਕ (ਰਾਜ ਮੰਤਰੀ)
7 ਰਾਜ ਮੰਤਰੀਆਂ ਨੂੰ ਮਿਲੀ ਤਰੱਕੀ
ਕੁੱਲ 43 ਨਵੇਂ ਚਿਹਰੇ ਮੰਤਰੀ ਮੰਡਲ ’ਚ ਸ਼ਾਮਲ ਹੋਏ ਹਨ। ਇਨ੍ਹਾਂ ਵਿੱਚੋਂ 7 ਰਾਜ ਮੰਤਰੀਆਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ।
7 ਔਰਤਾਂ ਨੂੰ ਸੰਸਦ ਮੈਂਬਰਾਂ ’ਚ ਮਿਲੀ ਜਗ੍ਹਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਦੇ ਵਿਸਥਾਰ ਵਿੱਚ 7 ਔਰਤਾਂ ਨੂੰ ਸੰਸਦ ਮੈਂਬਰਾਂ ਵਿੱਚ ਜਗ੍ਹਾ ਦਿੱਤੀ ਹੈ। ਇਨ੍ਹਾਂ ਵਿੱਚ ਮੀਨਾਕਸ਼ੀ ਲੇਖੀ, ਅਨੁਪ੍ਰਿਯਾ ਪਟੇਲ, ਸ਼ੋਭਾ ਕਰੰਦਲਜੇ, ਦਰਸ਼ਨ ਵਿਕਰਮ ਜਰਦੋਸ਼, ਡਾ. ਭਾਰਤੀ ਪ੍ਰਵੀਨ ਪਵਾਰ, ਅੰਨਾਪੂਰਣਾ ਦੇਵੀ ਅਤੇ ਪ੍ਰਤਿਮਾ ਭੌਮਿਕ ਦੇ ਨਾਮ ਸ਼ਾਮਲ ਹਨ।
ਇਸ ਤੋਂ ਪਹਿਲਾਂ ਟੀਮ ਮੋਦੀ ਕੋਲ ਸਿਰਫ 4 ਮਹਿਲਾ ਮੰਤਰੀ ਸਨ। ਇਨ੍ਹਾਂ ਵਿੱਚ ਨਿਰਮਲਾ ਸੀਤਾਰਮਨ, ਸਮ੍ਰਿਤੀ ਈਰਾਨੀ, ਸਾਧਵੀ ਨਿਰੰਜਨ ਜੋਤੀ ਅਤੇ ਰੇਣੁਕਾ ਸਿੰਘ ਸ਼ਾਮਲ ਹਨ। 7 ਮਹਿਲਾ ਮੰਤਰੀਆਂ ਦੀ ਸਹੁੰ ਚੁੱਕਣ ਤੋਂ ਬਾਅਦ, ਮੋਦੀ ਮੰਤਰੀ ਮੰਡਲ ਵਿੱਚ ਮਹਿਲਾ ਮੰਤਰੀਆਂ ਦੀ ਕੁਲ ਗਿਣਤੀ 11 ਹੋ ਗਈ ਹੈ।
ਵੱਡੀ ਚਿਹਰੇ ਕੇਂਦਰੀ ਕੈਬਨਿਟ ਵਿੱਚੋਂ ਆਊਟ
ਮੋਦੀ ਸਰਕਾਰ ਨੇ ਕਈ ਮੰਤਰੀਆਂ ਦੇ ਅਸਤੀਫ਼ੇ ਦਵਾ ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਹੈ। ਮੋਦੀ ਮੰਤਰੀ ਮੰਡਲ ਵਿੱਚ ਕਈ ਵੱਡੇ ਚਿਹਰੇ ਵਿੱਚ ਸਨ ਜਿਹਨਾਂ ਦੇ ਅਸਤੀਫੇ ਲੈ ਲਏ ਗਏ ਹਨ। ਇਹਨਾਂ ਵੱਡੀਆਂ ਚਿਹਰਿਆਂ ਵਿੱਚ ਰਵੀ ਸ਼ੰਕਰ ਪ੍ਰਸਾਦ ਤੇ ਪ੍ਰਕਾਸ਼ ਜਾਵੜੇਕਰ ਸ਼ਾਮਲ ਹਨ। ਪ੍ਰਕਾਸ਼ ਜਾਵਡੇਕਰ ਸੂਚਨਾ ਅਤੇ ਪ੍ਰਸਾਰਣ ਮੰਤਰੀ ਦੇ ਨਾਲ ਨਾਲ ਵਾਤਾਵਰਣ, ਜੰਗਲਾਤ ਅਤੇ ਮੌਸਮ ਪਰਿਵਰਤਨ ਮੰਤਰਾਲੇ ਨੂੰ ਸੰਭਾਲ ਰਹੇ ਸਨ। ਇਸ ਦੇ ਨਾਲ ਹੀ ਰਵੀ ਸ਼ੰਕਰ ਪ੍ਰਸਾਦ 'ਤੇ ਵੀ ਕਾਨੂੰਨ ਅਤੇ ਆਈਟੀ ਮੰਤਰਾਲੇ ਦੀ ਜ਼ਿੰਮੇਵਾਰੀ ਸੀ। ਇਨ੍ਹਾਂ ਦੋਵਾਂ ਮੰਤਰੀਆਂ ਦੇ ਅਸਤੀਫੇ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਵਾਲੇ ਮੰਤਰੀਆਂ ਦੀ ਗਿਣਤੀ 12 ਹੋ ਗਈ ਹੈ।
ਅਸਤੀਫਾ ਦੇਣ ਵਾਲੇ ਮੰਤਰੀਆਂ ਦਾ ਵੇਰਵਾ
- ਪ੍ਰਕਾਸ਼ ਜਾਵਡੇਕਰ
- ਰਵੀ ਸ਼ੰਕਰ ਪ੍ਰਸਾਦ
- ਰਮੇਸ਼ ਪੋਖਰੀਅਲ ਨਿਸ਼ਾਂਕ
- ਸੰਤੋਸ਼ ਗੰਗਵਾਰ
- ਪ੍ਰਤਾਪ ਸਾਰੰਗੀ
- ਸੰਜੇ ਧੋਤਰਾ
- ਰਤਨ ਲਾਲ ਕਟਾਰੀਆ
- ਥਵਰ ਚੰਦ ਗਹਿਲੋਤ
- ਰਾਓ ਸਾਹਬ ਪਾਟਿਲ
- ਦੇਬਸ਼੍ਰੀ ਚੌਧਰੀ
- ਬਾਬਲ ਸੁਪਰਿਓ
- ਸਦਾਨੰਦ ਗੌੜਾ
ਇਹ ਵੀ ਪੜੋ: ਰਵੀ ਸ਼ੰਕਰ ਪ੍ਰਸ਼ਾਦ ਤੇ ਜਾਵੜੇਕਰ ਸਮੇਤ 13 ਮੰਤਰੀਆਂ ਦਾ ਅਸਤੀਫ਼ਾ