ETV Bharat / bharat

ਵਾਰਾਣਸੀ ’ਚ ਮੋਦੀ: 27ਵੇਂ ਦੌਰੇ ’ਤੇ ਕਾਸ਼ੀ ਪਹੁੰਚੇ ਪੀਐੱਮ ਮੋਦੀ

ਪ੍ਰਧਾਨਮੰਤਰੀ ਮੋਦੀ ਵੀਰਵਾਰ ਨੂੰ ਆਪਣੇ 27ਵੇਂ ਦੌਰੇ (Pm Modi Varanasi Visit) ਤੇ ਬਨਾਰਸ ਪਹੁੰਚ ਗਏ ਹਨ। ਇਸ ਦੌਰੇ ਦੌਰਾਨ ਪੀਐੱਮ 1500 ਕਰੋੜ ਦੀ ਸੌਗਾਤ ਲੋਕਾਂ ਨੂੰ ਦੇਣਗੇ।

ਵਾਰਾਣਸੀ ’ਚ ਮੋਦੀ: 27ਵੇਂ ਦੌਰੇ ’ਤੇ ਕਾਸ਼ੀ ਪਹੁੰਚੇ ਪੀਐੱਮ ਮੋਦੀ
author img

By

Published : Jul 15, 2021, 12:02 PM IST

Updated : Jul 15, 2021, 12:42 PM IST

ਵਾਰਾਣਸੀ: 8 ਮਹੀਨਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਬਨਾਰਸ ਦੇ ਸੰਸਦ ਮੈਂਬਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Pm Modi Varanasi Visit) ਅੱਜ ਆਪਣੇ ਸੰਸਦੀ ਖੇਤਰ ਵਿੱਚ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਜਹਾਜ਼ ਸਵੇਰੇ 10 ਵਜੇ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਿਆ। ਇੱਥੇ ਪ੍ਰਧਾਨ ਮੰਤਰੀ ਦਾ ਸਵਾਗਤ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੀਤਾ। ਇਸ ਤੋਂ ਬਾਅਦ ਪੀਐਮ ਹੋਰ ਕਈ ਮੰਤਰੀਆਂ ਦੀ ਮੌਜੂਦਗੀ ਚ ਬਨਾਰਸ ਨੂੰ 1500 ਕਰੋੜ ਰੁਪਏ ਤੋਂ ਜਿਆਦਾ ਦੀ ਯੋਜਨਾਵਾਂ ਦੀ ਸੌਗਾਤ ਬੀਐਚਯੂ ਦੇ ਆਈਆਈਟੀ ਮੈਦਾਨ ’ਚੋਂ ਦੇਣਗੇ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਪੀਐਮ ਮੋਦੀ ਬਨਾਰਸ ਚ ਅੱਜ 5 ਘੰਟੇ ਤੱਕ ਰਹਿਣਗੇ ਅਤੇ ਇਨ੍ਹਾਂ 5 ਘੰਟਿਆਂ ਦੇ ਲਈ ਬਨਾਰਸ ਨੂੰ ਪੂਰੀ ਤਰ੍ਹਾਂ ਨਾਲ ਛਾਉਣੀ ਚ ਤਬਦੀਲ ਕੀਤਾ ਜਾ ਚੁੱਕਾ ਹੈ। ਚੱਪੇ ਚੱਪੇ ਤੇ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ। ਕਿਉਂਕਿ ਕੁਝ ਦਿਨ ਪਹਿਲੇ ਹੀ ਯੂਪੀ ਚ ਦੋ ਅੱਤਵਾਦੀ ਲਖਨਊ ਤੋਂ ਕਾਬੂ ਕੀਤੇ ਗਏ ਸੀ। ਅੱਤਵਾਦੀ ਅਲਰਟ ਹੋਣ ਦੀ ਵਜ੍ਹਾਂ ਤੋਂ ਪੀਐੱਮ ਮੋਦੀ ਦੇ ਇਸ ਦੌਰੇ ’ਤੇ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ। ਉੱਥੇ ਹੀ ਬਨਾਰਸ ਦੇ ਵੱਖ ਵੱਖ ਹਿੱਸਿਆਂ ਚ ਪੀਐੱਮ ਮੋਦੀ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਯੋਜਵਾਨਾਂ ਨਾਲ ਜੁੜੀ ਵੱਡੀ ਵੱਡੀ ਹਾਰਡਿੰਗ ਲਗਾਈ ਜਾ ਚੁੱਕੀ ਹੈ। ਜਦਕਿ ਨੀਂਹ ਪੱਥਰ ਵਾਲੇ ਪ੍ਰੋਗਰਾਮ ਦੀ ਹੋਰਡਿੰਗ ਤੋਂ ਸ਼ਹਿਰ ਪੂਰੀ ਤਰ੍ਹਾਂ ਭਰਿਆ ਹੋਇਆ ਹੈ।

ਇਹ ਵੀ ਪੜੋ: ਕੀ ਸਿੱਧੂ ਹੱਥ ਸੌਂਪੀ ਜਾਵੇਗੀ ਪੰਜਾਬ ਕਾਂਗਰਸ ਦੀ ਕਮਾਨ ?

ਪ੍ਰਧਾਨਮੰਤਰੀ ਨਰਿੰਦਰ ਮੋਦੀ (Pm Modi Varanasi Visit) ਨੇ 1,583 ਕਰੋੜ ਰੁਪਏ ਤੋਂ ਜਿਆਦਾ ਦੇ ਵਿਕਾਸ ਕਾਰਜ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।

ਪ੍ਰਧਾਨਮੰਤਰੀ ਬਨਾਰਸ ਹਿੰਦੂ ਯੂਨੀਵਰਸਿਟੀ ’ਚ 100 ਬਿਸਤਰਿਆਂ ਵਾਲੇ ਐਮਸੀਐਚ ਵਿੰਗ, ਗੋਦੌਲਿਆ ਚ ਇੱਕ ਬਹੁ ਪੱਧਰੀ ਪਾਰਕਿੰਗ, ਗੰਗਾ ਨਦੀ ਚ ਸੈਲਾਨੀ ਦੇ ਵਿਕਾਸ ਦੇ ਲਈ ਰੋ-ਰੋ ਕਿਸ਼ਤੀਆਂ ਅਤੇ ਵਾਰਾਣਸੀ-ਗਾਜੀਪੁਰ ਰਾਜਮਾਰਗ ’ਤੇ ਤਿੰਨ ਲਾਇਨ ਵਾਲੇ ਫਲਾਈਓਵਰ ਪੁੱਲ ਸਮੇਤ ਵੱਖ ਵੱਖ ਨਿੱਜੀ ਪ੍ਰੋਜੈਕਟਾਂ ਅਤੇ ਕੰਮਾਂ ਦਾ ਉਦਘਾਟਨ ਕੀਤਾ। ਇਹ ਲਗਭਗ 744 ਕਰੋੜ ਰੁਪਏ ਦੀ ਲਾਗਤ ਦੇ ਪ੍ਰੋਜੈਕਟ ਹਨ।

ਪ੍ਰਧਾਨਮੰਤਰੀ ਨੇ ਲਗਭਗ 839 ਕਰੋੜ ਰੁਪਏ ਦੀ ਲਾਗਤ ਦੇ ਕਈ ਪ੍ਰਾਜੈਕਟਾਂ ਅਤੇ ਨਿੱਜੀ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ’ਚ ਸੇਂਟਰ ਆਫ ਸਿਕਲ ਐਂਡ ਟੈਕਨਿਕਲ ਸਪੋਰਟ ਆਫ ਸੇਂਟ੍ਰੇਲ ਇੰਸਟੀਚਿਉਟ ਆਫ ਪੇਟ੍ਰੋਕੇਮਿਕਲ ਇੰਜੀਨੀਅਰਿੰਗ ਐਂਡ ਟੈਕਨੋਲਾਜੀ (ਸੀਆਈਪੀਈਟੀ) ਜਲ ਜੀਵਨ ਮਿਸ਼ਨ ਦੇ ਤਹਿਤ 143 ਪੇਂਡੂ ਪ੍ਰੋਜੈਕਟ ਅਤੇ ਫੈਕਟਰੀਆਂ ਚ ਅੰਬ ਅਤੇ ਸਬਜੀ ਦੇ ਲਈ ਇੰਟੀਗਰੇਟਡ ਪੈਕ ਹਾਉਸ ਸ਼ਾਮਲ ਹਨ।

ਪ੍ਰਧਾਨਮੰਤਰੀ ਦੁਪਹਿਰ ਤੋਂ ਬਾਅਦ ਅੰਤਰਰਾਸ਼ਟਰੀ ਸਹਿਯੋਗ ਅਤੇ ਸੈਮੀਨਾਰ ਕੇਂਦਰ-ਰੁਦ੍ਰਕਸ਼ ਦਾ ਉਦਘਾਟਨ ਕਰਨਗੇ। ਜਿਸਦਾ ਨਿਰਮਾਣ ਜਾਪਾਨੀ ਮਦਦ ਨਾਲ ਕੀਤਾ ਗਿਆ ਹੈ। ਇਸ ਤੋਂ ਬਾਅਦ ਉਹ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਜਣੇਪਾ ਅਤੇ ਬੱਚੇ ਦੀ ਸਿਹਤ ਵਿੰਗ ਦਾ ਨਿਰੀਖਣ ਕਰਨਗੇ। ਪ੍ਰਧਾਨਮੰਤਰੀ ਕੋਵਿਡ ਦੀ ਤਿਆਰੀਆਂ ਦੀ ਸਮੀਖਿਆ ਦੇ ਲਈ ਅਧਿਕਾਰੀਆਂ ਅਤੇ ਮੈਡੀਕਲ ਪੇਸ਼ੇਵਰਾਂ ਦੇ ਨਾਲ ਮੁਲਾਕਾਤ ਵੀ ਕਰਨਗੇ।

BHU ਚ ਪੀਐੱਮ ਮੋਦੀ ਦਾ ਸੰਬੋਧਨ ਸ਼ੁਰੂ

BHU ਦੇ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਸ਼ੁਰੂ ਹੋ ਗਿਆ ਹੈ। ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬਨਾਰਸ ਵਿੱਚ ਜੋ ਵੀ ਵਿਕਾਸ ਹੋ ਰਿਹਾ ਹੈ, ਉਹ ਇਥੋਂ ਦੇ ਲੋਕਾਂ ਦੇ ਯਤਨਾਂ ਸਦਕਾ ਹੀ ਜਾਰੀ ਹੈ। ਕਾਸ਼ੀ ਨੇ ਦੱਸ ਦਿੱਤਾ ਹੈ ਕਿ ਉਹ ਮੁਸ਼ਕਿਲ ਸਮੇਂ ਵਿੱਚ ਨਹੀਂ ਰੁਕਦੀ।

ਯੋਗੀ ਆਦਿੱਤਿਆਨਾਥ ਨੇ ਕੀਤਾ ਪੀਐੱਮ ਮੋਦੀ ਦਾ ਸਵਾਗਤ

BHU ਚ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਕਾਸ਼ੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਅੱਜ ਬੁਲੰਦੀਆਂ ਨੂੰ ਛੂਹ ਰਿਹਾ ਹੈ। ਪਿਛਲੇ ਸਮੇਂ ਵਿੱਚ ਕਾਸ਼ੀ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ।

ਪੀਐਮ ਮੋਦੀ ਦੇ ਪ੍ਰੋਗਰਾਮ ਦੀ ਸਮਾਸਾਰਣੀ

  • ਪ੍ਰਧਾਨ ਮੰਤਰੀ ਮੋਦੀ ਸਵੇਰੇ 10.25 ਵਜੇ ਬਾਬਤਪੁਰ ਏਅਰਪੋਰਟ ਪਹੁੰਚਣਗੇ
  • ਹੈਲੀਕਾਪਟਰ 10.35 ਵਜੇ ਬਾਬਤਪੁਰ ਏਅਰਪੋਰਟ ਤੋਂ ਬੀਐਚਯੂ ਲਈ ਰਵਾਨਾ
  • ਸਵੇਰੇ 10.55 ਵਜੇ ਬੀਐਚਯੂ ਦੇ ਹੈਲੀਪੈਡ ਵਿਖੇ ਪਹੁੰਚਣਾ
  • ਸਵੇਰੇ 11.05 ਵਜੇ ਆਈਆਈਟੀ ਬੀਐਚਯੂ ਦੇ ਏਡੀਵੀ ਗਰਾਉਂਡ ਦੇ ਸਟੇਜ ’ਤੇ ਪਹੁੰਚਣਾ
  • 11.15 ਵਜੇ 1500 ਕਰੋੜ ਦੀਆਂ ਸਕੀਮਾਂ ਦੀ ਸੌਗਾਤ
  • ਏਡੀਵੀ ਗਰਾਉਂਡ ਤੋਂ 12.20 ਵਜੇ ਬੀਐਚਯੂ ਐਮਸੀਐਚ ਵਿੰਗ ਲਈ ਰਵਾਨਾ
  • 12.30 ਵਜੇ ਐਮਐਚਸੀ ਵਿੰਗ ਖੇਤਰੀ ਅੱਖ ਇੰਸਟੀਚਿਉਟ ਦਾ ਉਦਘਾਟਨ ਅਤੇ ਨਿਰੀਖਣ ਅਤੇ ਸੰਵਾਦ
  • 1.35 ਵਜੇ ਬੀਐਚਯੂ ਐਮਸੀਐਚ ਵਿੰਗ ਤੋਂ ਬੀਏਐਚਯੂ ਹੈਲੀਪੈਡ ਵਿਖੇ ਰਵਾਨਾ
  • ਦੁਪਹਿਰ 1.45 ਵਜੇ ਬੀਐਚਯੂ ਦੇ ਹੈਲੀਪੈਡ ਤੋਂ ਸੰਸਕ੍ਰਿਤ ਯੂਨੀਵਰਸਿਟੀ ਦੇ ਹੈਲੀਪੈਡ ਲਈ ਉਡਾਣ
  • 1.55 ਵਜੇ ਸੰਸਕ੍ਰਿਤ ਯੂਨੀਵਰਸਿਟੀ ਹੈਲੀਪੈਡ ਵਿਖੇ ਰੁਦਰਕਸ਼ ਕਨਵੈਨਸ਼ਨ ਸੈਂਟਰ ਲਈ ਰਵਾਨਾ
  • ਦੁਪਹਿਰ 2.10 ਵਜੇ ਪ੍ਰਧਾਨ ਮੰਤਰੀ ਦਾ ਰੁਦਰਕਸ਼ ਕਨਵੈਨਸ਼ਨ ਸੈਂਟਰ ’ਚ ਆਉਣਾ
  • 3.10 ਵਜੇ ਕਨਵੈਨਸ਼ਨ ਸੈਂਟਰ ਤੋਂ ਸੰਸਕ੍ਰਿਤ ਯੂਨੀਵਰਸਿਟੀ ਗਰਾਉਂਡ ’ਤੋਂ ਰਵਾਨਾ
  • 3.30 ਵਜੇ ਬਾਬਤਪੁਰ ਏਅਰਪੋਰਟ ਤੋਂ ਦਿੱਲੀ ਲਈ ਰਵਾਨਾ

Last Updated : Jul 15, 2021, 12:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.