ਨਵੀਂ ਦਿੱਲੀ : ਭਾਰਤ ਵਿੱਚ ਮਹਿਗਾਈ ਦਿਨੋ-ਦਿਨ ਵੱਧੀ ਜਾ ਰਹੀ ਹੈ। ਆਮ ਲੋਕਾ ਦਾ ਜੀਵਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਕੋਰੋਨਾ ਦੀ ਵੱਜਾ ਨਾਲ ਕਈ ਲੋਕਾਂ ਨੇ ਆਪਣੀਆਂ ਜਾਨਾ ਗੁਆ ਲਈਆਂ ਹਨ। ਕਈ ਲੋਕ ਬੇਰੁਜ਼ਗਾਰ ਹੋ ਗਏ ਹਨ। ਇਸ ਦੀ ਲੜੀ ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਦੇਸ਼ ਵਿੱਚ ਇੱਕ ਵਾਰ ਫਿਰ ਡੀਜ਼ਲ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਅੱਜ ਤੇਲ ਮਾਰਕੀਟਿੰਗ ਕੰਪਨੀਆਂ ਨੇ ਡੀਜ਼ਲ ਵਿੱਚ 20 ਤੋਂ 22 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਹਾਲਾਂਕਿ, ਪੈਟਰੋਲ ਦੀਆਂ ਕੀਮਤਾਂ ਸਥਿਰ ਰੱਖੀਆਂ ਗਈਆਂ ਹਨ।
ਅੱਜ ਤੇਲ ਮਾਰਕੀਟਿੰਗ ਕੰਪਨੀਆਂ ਨੇ ਡੀਜ਼ਲ ਵਿੱਚ 20 ਤੋਂ 22 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਹਾਲਾਂਕਿ, ਪੈਟਰੋਲ ਦੀਆਂ ਕੀਮਤਾਂ ਸਥਿਰ ਰੱਖੀਆਂ ਗਈਆਂ ਹਨ। ਰਾਜਧਾਨੀ ਦਿੱਲੀ ਵਿੱਚ ਡੀਜ਼ਲ 88.62 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 88.82 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਇਸ ਦੇ ਨਾਲ ਹੀ ਅੱਜ ਦੇ ਵਾਧੇ ਤੋਂ ਬਾਅਦ ਮੁੰਬਈ ਵਿੱਚ ਡੀਜ਼ਲ ਦੀ ਕੀਮਤ 96.19 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 96.41 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜੇਕਰ ਅਸੀਂ ਕੱਚੇ ਤੇਲ ਦੀਆਂ ਕੀਮਤਾਂ 'ਤੇ ਇੱਕ ਵਾਰ ਨਜ਼ਰ ਮਾਰੀਏ ਤਾਂ ਕੱਲ੍ਹ ਇਸ ਵਿੱਚ ਗਿਰਾਵਟ ਆਈ ਸੀ। ਅੰਤਰਰਾਸ਼ਟਰੀ ਤੇਲ ਮਿਆਰ ਬ੍ਰੈਂਟ ਕੱਚਾ 0.12 ਫੀਸਦੀ ਫਿਸਲ ਕੇ 76.10 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 15 ਜੁਲਾਈ, 2021 ਨੂੰ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਫਿਰ ਪੈਟਰੋਲ 15 ਪੈਸੇ ਮਹਿੰਗਾ ਹੋ ਗਿਆ। ਪਰ ਉਦੋਂ ਤੋਂ ਕੀਮਤਾਂ 'ਤੇ ਬ੍ਰੇਕ ਲੱਗੀ ਹੋਈ ਸੀ। ਅਗਸਤ-ਸਤੰਬਰ ਵਿੱਚ ਵੀ, ਕੁਝ ਦਿਨਾਂ ਲਈ ਬਾਲਣ ਤੇਲ ਵਿੱਚ ਕਟੌਤੀ ਕੀਤੀ ਗਈ ਸੀ।
ਇਹ ਵੀ ਪੜ੍ਹੋਂ : NEET ਪ੍ਰੀਖਿਆ 'ਚ ਘੁਟਾਲਾ, ਪਾਸ ਕਰਵਾਉਣ ਲਈ 50 ਲੱਖ ਰੁਪਏ, CBI ਨੇ ਕੀਤਾ ਖੁਲਾਸਾ