ਨਵੀਂ ਦਿੱਲੀ: ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (ਓ.ਐੱਮ.ਸੀ.) ਨੇ ਅੱਜ ਘਰੇਲੂ ਬਜ਼ਾਰ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ। ਹਾਲਾਂਕਿ ਆਮ ਲੋਕਾਂ ਲਈ ਰਾਹਤ ਦੀ ਖ਼ਬਰ ਹੈ। (ਮੰਗਲਵਾਰ, 15 ਜੂਨ) ਵਿਚ ਕੋਈ ਵਾਧਾ ਨਹੀਂ ਹੋਇਆ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ, ਜਿਸ ਕਾਰਨ ਦੇਸ਼ ਦੇ ਕਈ ਸ਼ਹਿਰਾਂ ਵਿਚ ਪੈਟਰੋਲ ਅਤੇ ਡੀਜ਼ਲ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਹੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। 4 ਮਈ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਕਾਰਨ ਕੀਮਤਾਂ ਰਿਕਾਰਡ ਦੇ ਪੱਧਰ ‘ਤੇ ਪਹੁੰਚ ਗਈਆਂ ਹਨ। ਪੈਟਰੋਲ ਦੀ ਪ੍ਰਤੀ ਲੀਟਰ ਦੀ ਕੀਮਤ ਪਹਿਲਾਂ ਹੀ 100 ਰੁਪਏ ਨੂੰ ਪਾਰ ਕਰ ਗਈ ਹੈ।
ਜਾਣੋ ਆਪਣੇ ਸ਼ਹਿਰ ਵਿੱਚ ਅੱਜ ਦਾ ਰੇਟ
ਸ਼ਹਿਰ | ਪਟਰੋਲ (ਰੁਪਏ/ਲਿਟਰ) | ਡੀਜ਼ਲ (ਰੁਪਏ/ਲਿਟਰ) |
ਨਵੀਂ ਦਿੱਲੀ | 96.41 | 87.28 |
ਮੁੰਬਈ | 102.58 | 94.70 |
ਕੋਲਕਾਤਾ | 96.34 | 90.12 |
ਚੇਨਈ | 97.69 | 91.92 |
ਨੋਇਡਾ | 93.74 | 87.76 |
ਬੰਗਲੁਰੂ | 99.63 | 92.52 |
ਹੈਦਰਾਬਾਦ | 100.20 | 95.14 |
ਪਟਨਾ | 98.49 | 92.59 |
ਜੈਪੁਰ | 103.03 | 96.24 |
ਲਖਨਊ | 93.35 | 87.38 |
ਗੁਰੂਗ੍ਰਾਮ | 93.91 | 87.57 |
ਚੰਡੀਗੜ੍ਹ | 92.73 | 86.92 |