ETV Bharat / bharat

'ਪੰਜਾਬ ਵਿੱਚ ਕਿਸਾਨ ਅੰਦੋਲਨ ਸਵਾਰਥੀ ਹਿੱਤਾਂ ਤੋਂ ਪ੍ਰੇਰਿਤ'

author img

By

Published : Nov 8, 2020, 1:53 PM IST

ਗੋਇਲ ਨੇ ਕਿਹਾ ਕਿ ਕਾਂਗਰਸ ਆਪਣੇ ਸ਼ਾਸਿਤ ਪ੍ਰਦੇਸ਼ ਛੱਤੀਸਗੜ੍ਹ, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ ਕਿਸਾਨਾਂ ਨੂੰ ਧੋਖਾ ਦੇਣ ਵਿੱਚ ਅਸਫਲ ਰਹੀ, ਕਿਉਂਕਿ ਉਥੋਂ ਦੇ ਕਿਸਾਨਾਂ ਨੂੰ ਲੱਗਦਾ ਸੀ ਕਿ ਇਹ (ਨਵੇਂ ਖੇਤੀਬਾੜੀ ਕਾਨੂੰਨ) ਉਨ੍ਹਾਂ ਦੇ ਭਲੇ ਲਈ ਹਨ।

'ਪੰਜਾਬ ਵਿੱਚ ਕਿਸਾਨ ਅੰਦੋਲਨ ਸਵਾਰਥੀ ਹਿੱਤਾਂ ਤੋਂ ਪ੍ਰੇਰਿਤ'
'ਪੰਜਾਬ ਵਿੱਚ ਕਿਸਾਨ ਅੰਦੋਲਨ ਸਵਾਰਥੀ ਹਿੱਤਾਂ ਤੋਂ ਪ੍ਰੇਰਿਤ'

ਨਵੀਂ ਦਿੱਲੀ: ਰੇਲਵੇ ਮੰਤਰੀ ਪੀਯੂਸ਼ ਗੋਇਲ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਸੰਬੰਧੀ ਪੰਜਾਬ ਵਿੱਚ ਚੱਲ ਰਹੀ ਕਿਸਾਨੀ ਲਹਿਰ ਸਵਾਰਥ ਹਿੱਤਾਂ ਤੋਂ ਪ੍ਰੇਰਿਤ ਹੈ ਅਤੇ ਕਾਂਗਰਸ ਪਾਰਟੀ ਇਸ ਲਹਿਰ ਨੂੰ ਅੱਗੇ ਵਧਾ ਰਹੀ ਹੈ। ਇਸ ਦੇ ਨਾਲ ਹੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਜੇਕਰ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਕਿਸਾਨਾਂ ਦੇ ਮਨਾਂ ਵਿੱਚ ਕੋਈ ਸ਼ੰਕਾ ਹੈ ਤਾਂ ਕੇਂਦਰ ਸਰਕਾਰ ਦਾ ਦਰਵਾਜ਼ਾ ਉਨ੍ਹਾਂ ਨਾਲ ਗੱਲਬਾਤ ਲਈ ਹਮੇਸ਼ਾਂ ਖੁੱਲ੍ਹਾ ਹੈ। ਪੰਜਾਬ ਵਿੱਚ ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪ੍ਰਭਾਵਤ ਹੋਈ ਹੈ ਅਤੇ ਮਾਲ ਗੱਡੀਆਂ ਦਾ ਕੰਮ ਨਾ ਚੱਲਣ ਕਾਰਨ ਉਦਯੋਗ ਪ੍ਰਭਾਵਿਤ ਹੋ ਰਹੇ ਹਨ।

  • रेलमंत्री पीयूष गोयल (@PiyushGoyal) का कहना है कि कृषि कानूनों को लेकर पंजाब में जो किसान आंदोलन चल रहा है वह निहित स्वार्थ से प्रेरित है और कांग्रेस पार्टी इस आंदोलन में ईंधन डाल रही है। pic.twitter.com/KhW9Vmpj7m

    — IANS Hindi (@IANSKhabar) November 8, 2020 " class="align-text-top noRightClick twitterSection" data=" ">

ਦੋਹਾਂ ਕੇਂਦਰੀ ਮੰਤਰੀਆਂ ਨੇ ਪੰਜਾਬ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਲਈ ਕਾਂਗਰਸ ਪਾਰਟੀ ਦੀ ਅਲੋਚਨਾ ਕੀਤੀ ਹੈ। ਕੇਂਦਰੀ ਮੰਤਰੀ ਗੋਇਲ ਨੇ ਕਿਹਾ ਕਿ ਝੋਨੇ ਅਤੇ ਹੋਰ ਫਸਲਾਂ ਦੀ ਖਰੀਦ ਦੇਸ਼ ਵਿੱਚ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ‘ਤੇ ਕੀਤੀ ਜਾ ਰਹੀ ਹੈ ਅਤੇ ਮੌਜੂਦਾ ਮੌਸਮ ਵਿੱਚ ਪੰਜਾਬ ਵਿੱਚ ਝੋਨੇ ਦੀ ਖਰੀਦ ਸਭ ਤੋਂ ਵੱਧ ਹੈ।

ਗੋਇਲ ਨੇ ਕਿਹਾ ਕਿ ਕਾਂਗਰਸ ਆਪਣੇ ਸ਼ਾਸਿਤ ਪ੍ਰਦੇਸ਼ ਛੱਤੀਸਗੜ੍ਹ, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ ਕਿਸਾਨਾਂ ਨੂੰ ਧੋਖਾ ਦੇਣ ਵਿੱਚ ਅਸਫਲ ਰਹੀ, ਕਿਉਂਕਿ ਉਥੋਂ ਦੇ ਕਿਸਾਨਾਂ ਨੂੰ ਲੱਗਦਾ ਸੀ ਕਿ ਇਹ (ਨਵੇਂ ਖੇਤੀਬਾੜੀ ਕਾਨੂੰਨ) ਉਨ੍ਹਾਂ ਦੇ ਭਲੇ ਲਈ ਹਨ।

ਉਨ੍ਹਾਂ ਕਿਹਾ ਪੰਜਾਬ ਵਿੱਚ ਵਿਚੋਲਿਆ ਮਜ਼ਬੂਤ ​​ਹੈ ਅਤੇ ਜਿਸ ਢੰਗ ਨਾਲ ਅੰਦੋਲਨ ਨੂੰ ਅੰਜ਼ਾਮ ਦਿੱਤਾ ਗਿਆ ਹੈ, ਇਹ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਸਵਾਰਥ ਹਿੱਤਾਂ ਨਾਲ ਉਥੇ ਅੰਦੋਲਨ ਨੂੰ ਜਾਣਬੁਝ ਕੇ ਵਧਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ 3 ਮੁੱਦਿਆਂ 'ਤੇ ਕਾਂਗਰਸ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ 'ਚੋਂ ਇੱਕ ਸੀ ਐਮਐਸਪੀ, ਪਰ ਇਸ ਮਾਮਲੇ 'ਤੇ ਉਹ ਕਿਸਾਨਾਂ ਨੂੰ ਉਲਝਾਉਣ ਵਿੱਚ ਅਸਫਲ ਰਹੀ ਕਿਉਂਕਿ ਕੇਂਦਰ ਸਰਕਾਰ ਨੇ ਐਮਐਸਪੀ ‘ਤੇ ਕਿਸਾਨਾਂ ਤੋਂ ਫਸਲਾਂ ਦੀ ਖਰੀਦ ਵਧਾ ਕੇ ਇਸ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਨੂੰ ਜ਼ਾਹਿਰ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.