ਬਰਮਿੰਘਮ: ਪੈਰਾ-ਪਾਵਰਲਿਫਟਰ ਸੁਧੀਰ ਨੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 (Commonwealth Games 2022) ਵਿੱਚ ਪੁਰਸ਼ਾਂ ਦੇ ਹੈਵੀਵੇਟ ਫਾਈਨਲ ਵਿੱਚ 212 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ। ਸੁਧੀਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਪੈਰਾ-ਪਾਵਰਲਿਫਟਿੰਗ ਵਿੱਚ ਭਾਰਤ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ। ਉਸ ਨੇ ਨਾਈਜੀਰੀਆ ਦੇ ਇਕੇਚੁਕੂ ਓਬੀਚੁਕੂ (133.6 ਅੰਕ) ਨੂੰ 0.9 ਅੰਕਾਂ ਨਾਲ ਹਰਾਇਆ। ਸੁਧੀਰ ਨੇ ਬਿਨਾਂ ਪਸੀਨਾ ਵਹਾਏ 208 ਕਿਲੋਗ੍ਰਾਮ ਭਾਰ ਚੁੱਕਣ ਦੀ ਸਫਲ ਕੋਸ਼ਿਸ਼ ਨਾਲ ਆਪਣੇ ਈਵੈਂਟ ਦੀ ਸ਼ੁਰੂਆਤ ਕੀਤੀ ਅਤੇ 132.0 ਅੰਕ ਹਾਸਲ ਕੀਤੇ। ਆਪਣੀ ਦੂਜੀ ਕੋਸ਼ਿਸ਼ ਵਿੱਚ, ਉਸਨੇ ਸਫਲਤਾਪੂਰਵਕ 134.5 ਅੰਕ ਪ੍ਰਾਪਤ ਕਰਕੇ 212 ਕਿਲੋਗ੍ਰਾਮ ਭਾਰ ਚੁੱਕਿਆ।
-
HISTORIC GOLD FOR INDIA 🔥🔥🔥
— SAI Media (@Media_SAI) August 4, 2022 " class="align-text-top noRightClick twitterSection" data="
Asian Para-Games Bronze medalist, #Sudhir wins 🇮🇳's 1st ever GOLD🥇 medal in Para-Powerlifting at #CommonwealthGames with a Games Record to his name 💪💪
Sudhir wins his maiden 🥇 in Men's Heavyweight with 134.5 points (GR) at CWG#Cheer4India
1/1 pic.twitter.com/cBasuHichz
">HISTORIC GOLD FOR INDIA 🔥🔥🔥
— SAI Media (@Media_SAI) August 4, 2022
Asian Para-Games Bronze medalist, #Sudhir wins 🇮🇳's 1st ever GOLD🥇 medal in Para-Powerlifting at #CommonwealthGames with a Games Record to his name 💪💪
Sudhir wins his maiden 🥇 in Men's Heavyweight with 134.5 points (GR) at CWG#Cheer4India
1/1 pic.twitter.com/cBasuHichzHISTORIC GOLD FOR INDIA 🔥🔥🔥
— SAI Media (@Media_SAI) August 4, 2022
Asian Para-Games Bronze medalist, #Sudhir wins 🇮🇳's 1st ever GOLD🥇 medal in Para-Powerlifting at #CommonwealthGames with a Games Record to his name 💪💪
Sudhir wins his maiden 🥇 in Men's Heavyweight with 134.5 points (GR) at CWG#Cheer4India
1/1 pic.twitter.com/cBasuHichz
ਤੀਜੀ ਅਤੇ ਆਖਰੀ ਕੋਸ਼ਿਸ਼ ਵਿੱਚ ਉਹ 217 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਅਸਫਲ ਰਿਹਾ ਪਰ, ਉਸ ਨੇ 134.5 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ। ਸੁਧੀਰ ਪੈਰਾ ਪਾਵਰਲਿਫਟਿੰਗ ਵਿੱਚ ਸੋਨ ਤਮਗਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਅਥਲੀਟ ਬਣ ਗਿਆ ਹੈ। ਇਸ ਤੋਂ ਪਹਿਲਾਂ ਦਿਨ 'ਚ ਭਾਰਤੀ ਪੈਰਾ-ਪਾਵਰਲਿਫਟਰ ਤਗ਼ਮਾ ਜਿੱਤਣ 'ਚ ਅਸਫਲ ਰਹੇ। ਮਨਪ੍ਰੀਤ ਕੌਰ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 88.6 ਦੇ ਸਕੋਰ ਨਾਲ 87 ਕਿਲੋਗ੍ਰਾਮ ਦੀ ਸਫਲ ਸ਼ੁਰੂਆਤ ਕੀਤੀ। ਦੂਜੀ ਕੋਸ਼ਿਸ਼ 'ਚ ਉਸ ਨੇ 89.6 ਅੰਕ ਹਾਸਲ ਕਰਕੇ 88 ਕਿਲੋਗ੍ਰਾਮ ਭਾਰ ਚੁੱਕਿਆ। ਉਹ ਆਪਣੀ ਆਖਰੀ ਕੋਸ਼ਿਸ਼ ਵਿੱਚ 90 ਕਿਲੋ ਭਾਰ ਚੁੱਕਣ ਵਿੱਚ ਅਸਫਲ ਰਹੀ। ਪੈਰਾ-ਪਾਵਰਲਿਫਟਰ ਸਕੀਨਾ ਖਾਤੂਨ ਆਪਣੀ ਪਹਿਲੀ ਕੋਸ਼ਿਸ਼ ਵਿੱਚ 90 ਕਿਲੋ ਭਾਰ ਚੁੱਕਣ ਵਿੱਚ ਅਸਫਲ ਰਹੀ।
ਇਸ ਦੇ ਨਾਲ ਹੀ, ਭਾਰਤ ਦੇ ਲੰਬੀ ਛਾਲ ਮਾਰਨ ਵਾਲੇ ਮੁਰਲੀ ਸ਼੍ਰੀਸ਼ੰਕਰ ਨੇ ਟ੍ਰੈਕ ਐਂਡ ਫੀਲਡ ਵਿੱਚ ਭਾਰਤ ਨੂੰ ਦੂਜਾ ਤਮਗਾ ਦਿਵਾਇਆ ਹੈ। ਸ਼੍ਰੀਸ਼ੰਕਰ ਨੇ ਪੁਰਸ਼ਾਂ ਦੀ ਲੰਬੀ ਛਾਲ ਦੇ ਫਾਈਨਲ ਵਿੱਚ 8.08 ਮੀਟਰ ਦੀ ਸਰਵੋਤਮ ਛਾਲ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ, ਸ਼੍ਰੀਸ਼ੰਕਰ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਲੰਬੀ ਛਾਲ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਪੁਰਸ਼ ਅਥਲੀਟ ਬਣ ਗਿਆ ਹੈ।
-
SOARING HIGH 🤩🤩
— SAI Media (@Media_SAI) August 4, 2022 " class="align-text-top noRightClick twitterSection" data="
🥈 #SreeshankarMurali after the historic feat at #CommonwealthGames in Men's Long Jump 😍😍#Cheer4India #India4CWG2022 pic.twitter.com/BdPt80MQwo
">SOARING HIGH 🤩🤩
— SAI Media (@Media_SAI) August 4, 2022
🥈 #SreeshankarMurali after the historic feat at #CommonwealthGames in Men's Long Jump 😍😍#Cheer4India #India4CWG2022 pic.twitter.com/BdPt80MQwoSOARING HIGH 🤩🤩
— SAI Media (@Media_SAI) August 4, 2022
🥈 #SreeshankarMurali after the historic feat at #CommonwealthGames in Men's Long Jump 😍😍#Cheer4India #India4CWG2022 pic.twitter.com/BdPt80MQwo
ਇਸ ਤੋਂ ਪਹਿਲਾਂ ਔਰਤਾਂ ਵਿੱਚ ਸਾਬਕਾ ਐਥਲੀਟ ਅੰਜੂ ਬੌਬੀ ਜਾਰਜ ਅਤੇ ਪ੍ਰਜੂਸ਼ਾ ਮਲਾਈਖਲ ਤਗਮੇ ਜਿੱਤ ਚੁੱਕੀਆਂ ਹਨ। ਅੰਜੂ ਬੌਬੀ ਨੇ 2002 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਲੰਬੀ ਛਾਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ ਅਤੇ ਪ੍ਰਜੂਸ਼ਾ ਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਦੇ ਨਾਲ ਹੀ ਸੁਰੇਸ਼ ਬਾਬੂ ਨੇ 1978 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਲੰਬੀ ਛਾਲ ਵਿੱਚ ਪ੍ਰਜੁਸ਼ਾ ਤੋਂ ਬਾਅਦ ਭਾਰਤ ਲਈ ਇਹ ਦੂਜਾ ਚਾਂਦੀ ਦਾ ਤਗ਼ਮਾ ਹੈ।
ਇਹ ਵੀ ਪੜ੍ਹੋ: CWG 2022: ਜਦੋਂ ਸੱਪ ਦੀ ਤਰ੍ਹਾਂ ਮੇਲਦੀ ਗੇਂਦ 'ਤੇ ਬੋਲਡ ਹੋ ਗਿਆ ਬੱਲੇਬਾਜ, ਦੇਖੋ ਵੀਡੀਓ