ETV Bharat / bharat

ਕਾਨਪੁਰ 1984 ਸਿੱਖ ਕਤਲੇਆਮ ਮਾਮਲਾ, ਇੱਕ ਹੋਰ ਦੋਸ਼ੀ ਗ੍ਰਿਫਤਾਰ - kanpur 1984 sikh roit news

ਐਸਆਈਟੀ ਨੇ 1984 ਸਿੱਖ ਦੰਗਿਆਂ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਰਾਜਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਐਸਆਈਟੀ ਨੇ ਮੁਲਜ਼ਮ ਨੂੰ ਮੇਰਠ ਤੋਂ ਗ੍ਰਿਫ਼ਤਾਰ ਕੀਤਾ ਹੈ।

kanpur 1984 sikh roit case
1984 ਸਿੱਖ ਦੰਗਿਆਂ
author img

By

Published : Sep 13, 2022, 1:55 PM IST

ਕਾਨਪੁਰ: 1984 ਸਿੱਖ ਦੰਗਿਆਂ ਦੇ ਮਾਮਲੇ ਵਿੱਚ ਐਸਆਈਟੀ ਨੇ ਮੰਗਲਵਾਰ ਨੂੰ ਇੱਕ ਮੁਲਜ਼ਮ ਰਾਜਵੀਰ ਸਿੰਘ ਨੂੰ ਮੇਰਠ ਤੋਂ ਗ੍ਰਿਫ਼ਤਾਰ ਕੀਤਾ ਹੈ। ਐਸਆਈਟੀ ਇੰਚਾਰਜ ਬਲੇਂਦੂ ਭੂਸ਼ਣ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 35 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਕੁੱਲ 72 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।

ਇਸ ਦੇ ਲਈ ਸਰਕਾਰ ਅਤੇ ਅਦਾਲਤ ਵੱਲੋਂ ਐਸਆਈਟੀ ਟੀਮ ਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਐਸਆਈਟੀ ਇੰਚਾਰਜ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗ੍ਰਿਫ਼ਤਾਰ ਕੀਤੇ ਗਏ ਕੁੱਲ 35 ਮੁਲਜ਼ਮਾਂ ਵਿੱਚੋਂ 10 ਖ਼ਿਲਾਫ਼ ਚਾਰਜਸ਼ੀਟ ਵੀ ਦਾਖ਼ਲ ਕੀਤੀ ਗਈ ਹੈ।

ਇਹ ਸੀ ਮਾਮਲਾ: 1984 ਦੌਰਾਨ ਕਾਨਪੁਰ ਦੇ ਗੋਵਿੰਦ ਨਗਰ, ਨਿਰਾਲਾ ਨਗਰ, ਬੜਾ, ਕਿਦਵਈ ਨਗਰ ਸਮੇਤ ਹੋਰ ਇਲਾਕਿਆਂ ਵਿੱਚ ਅਣਚਾਹੇ ਅਨਸਰਾਂ ਨੇ ਸਾਂਝੇ ਤੌਰ 'ਤੇ ਰਹਿ ਰਹੇ ਬਹੁਤ ਸਾਰੇ ਸਿੱਖ ਪਰਿਵਾਰਾਂ ਨਾਲ ਬਹੁਤ ਹੀ ਬੇਰਹਿਮ ਕਾਰਾ ਕੀਤਾ ਸੀ। ਉਸ ਸਮੇਂ ਕੁੱਲ 100 ਤੋਂ ਵੱਧ ਕੇਸ ਦਰਜ ਕੀਤੇ ਗਏ ਸਨ। ਸਾਲ 2018 'ਚ ਸਰਕਾਰ ਵੱਲੋਂ ਇਸ ਮਾਮਲੇ 'ਤੇ ਐਸਆਈਟੀ ਦਾ ਗਠਨ ਕੀਤਾ ਗਿਆ ਸੀ।

ਕੁੱਲ 94 ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ ਹੁਣ ਤੱਕ ਇਨ੍ਹਾਂ ਦੋਸ਼ੀਆਂ 'ਚੋਂ 22 ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 40 ਕੇਸ ਨਸਲਕੁਸ਼ੀ ਦੇ ਕੇਸਾਂ ਨਾਲ ਸਬੰਧਤ ਸਨ। ਸ਼ਹਿਰ ਵਿੱਚ ਕਈ ਪੀੜਤ ਅਜਿਹੇ ਹਨ ਜੋ ਇਸ ਗੱਲ ਨੂੰ ਬਿਆਨ ਕਰਦੇ ਹੋਏ ਰੋ ਪਏ। ਉਸ ਦਾ ਕਹਿਣਾ ਹੈ ਕਿ ਇਹ ਘਟਨਾ ਦਿਲ ਦਹਿਲਾ ਦੇਣ ਵਾਲੀ ਸੀ।

ਇਹ ਵੀ ਪੜੋ: ਅਸਮਾਨ ਵਿੱਚ ਦਿਖੀ ਤਾਰਿਆਂ ਦੀ ਟਰੇਨ, ਦੇਖ ਕੇ ਸਭ ਰਹਿ ਗਏ ਹੈਰਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.