ETV Bharat / bharat

International Tiger Day: ਜਾਣੋ 'ਪ੍ਰੋਜੈਕਟ ਟਾਈਗਰ' ਤੋਂ 'ਟਾਈਗਰ ਜਿੰਦਾ ਹੈ' ਤੱਕ ਦੀ ਕਹਾਣੀ...

author img

By

Published : Jul 29, 2021, 12:01 PM IST

ਟਾਈਗਰ ਗਿਣਤੀ ਨੇ ਮੌਜੂਦਾ ਟਾਈਗਰਾਂ ਦੀ ਆਬਾਦੀ 2957 ਦੀ ਪੁਸ਼ਟੀ ਕੀਤੀ ਹੈ। 2014 ਚ ਇਹ ਅੰਕੜੇ 2226 ਸੀ। ਪਿਛਲੇ ਸਾਲ ਜਾਰੀ ਕੀਤੇ ਗਏ ਭਾਰਤੀ ਟਾਈਗਰ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਭਾਰਤ ਚ ਹੁਣ ਟਾਈਗਰਾਂ ਦੀ ਗਿਣਤੀ ਲਗਭਗ 70 ਫੀਸਦ ਹੈ।

INTERNATIONAL TIGER DAY KNOW THE STORY OF PROJECT TIGER TO TIGER ZINDA HAI

ਨਵੀਂ ਦਿੱਲੀ: ਵਿਸ਼ਵ ਦੇ ਸਭ ਤੋਂ ਮਸ਼ਹੁਰ ਜਾਨਵਰ ਟਾਈਗਰ ਨੂੰ ਅਲੋਪ ਹੋਣ ਤੋਂ ਬਚਾਉਣ ਦੇ ਲਈ ਸਾਲ 1973 ਚ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਟਾਈਗਰ ਦੇ 48 ਸਾਲ ਪੂਰੇ ਹੋ ਚੁੱਕੇ ਹਨ। ਇਨ੍ਹਾਂ ਬੀਤੇ ਕੁਝ ਸਾਲਾਂ ਚ ਜੋ ਜਾਣਕਾਰੀ ਟਾਈਗਰ ਦੇ ਸਬੰਧ ਚ ਸਾਹਮਣੇ ਆਈ ਹੈ ਉਹ ਕਾਫੀ ਵਧੀਆ ਹੈ ਮਤਲਬ ਕਿ ਟਾਈਗਰ ਜਿੰਦਾ ਹੈ (Tiger Zinda Hai)। ਇਸ ਪ੍ਰੋਜੈਕਟ ਦੇ ਤਹਿਤ ਹੁਣ ਟਾਈਗਰ ਰਿਜਰਵ ਦੀ ਗਿਣਤੀ 9 ਤੋਂ ਵਧਕੇ 50 ਹੋ ਗਈ ਹੈ। ਗਿਣਤੀ ਦੀ ਗੱਲ ਕਰੀਏ ਤਾਂ 2006 ਚ ਦੇਸ਼ ਚ ਟਾਈਗਰ ਦੀ ਕੁੱਲ ਗਿਣਤੀ 1411 ਸੀ। 2010 ਚ ਇਹ ਵਧ ਕੇ 1706 ਅਤੇ ਫਿਰ 2014 ਚ 2226 ਪਹੁੰਚ ਗਈ ਸੀ। 2014 ਤੋਂ 2018 ਦੇ ਵਿਚਾਲੇ ਦੇਸ਼ ਚ ਟਾਈਗਰ ਦੀ ਗਿਣਤੀ 2226 ਤੋਂ ਵਧ ਕੇ 2967 ਤੱਕ ਪਹੁੰਚ ਗਈ ਹੈ। ਅੰਤਰਰਾਸ਼ਟਰੀ ਟਾਈਗਰ ਦਿਵਸ (International Tiger Day) ’ਤੇ ਆਓ ਜਾਣਦੇ ਹਾਂ ਜੰਗਲ ਦੇ ਇਸ ਖੁੰਖਾਰ ਜਾਨਵਰ ਦੇ ਬਾਰੇ ’ਚ...

ਟਾਈਗਰ ਨੂੰ ਸਭ ਤੋਂ ਤਾਕਤਵਰ ਅਤੇ ਸੁੰਦਰ ਜੀਵ ਮੰਨਿਆ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਦੁਨੀਆ ਦੇ 13 ਦੇਸ਼ਾਂ ਚੋਂ ਏਸ਼ੀਆ ਦੇ ਭਾਰਤ, ਨੇਪਾਲ, ਭੂਟਾਨ ਕੋਰੀਆ, ਅਫਗਾਨੀਸਤਾਨ ਅਤੇ ਇੰਡੋਨੇਸ਼ਿਆ ਚ ਟਾਈਗਰ ਦੀ ਗਿਣਤੀ ਸਭ ਤੋਂ ਜਿਆਦਾ ਪਾਈ ਜਾਂਦੀ ਹੈ। ਭਾਰਤ ਤੋਂ ਇਲਾਵਾ ਇਹ ਬੰਗਲਾਦੇਸ਼, ਦੱਖਣ ਕੋਰਿਆ ਅਤੇ ਮਲੇਸ਼ੀਆ ਦਾ ਰਾਸ਼ਟਰੀ ਪਸ਼ੂ ਹੈ। ਦੁਨੀਆ ਦੀ 70 ਫੀਸਦ ਟਾਈਗਰ ਦੀ ਆਬਾਦੀ ਵਾਲਾ ਦੇਸ਼ ਭਾਰਤ ਹੈ।

ਜਾਣੋ ਕਿਵੇਂ ਸ਼ੁਰੂ ਹੋਇਆ ਇੰਟਨੇਸ਼ਨਲ ਟਾਈਗਰ ਡੇ

ਹਰ ਸਾਲ 29 ਜੁਲਾਈ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਟਾਈਗਰ ਦਿਵਸ ਦਾ ਮਕਸਦ ਟਾਈਗਰਾਂ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨਾ ਹੈ। 29 ਜੁਲਾਈ 2010 ਚ ਰੂਸ ਦੇ ਸੇਂਟ ਪੀਟਰਸਬਰਗ ਸ਼ਹਿਰ ਚ ਹੋਈ ਟਾਈਗਰ ਸਮਿਟ ਚ ਇੱਕ ਸਮਝੌਤਾ ਹੋਇਆ ਸੀ। ਇਸਦਾ ਉਦੇਸ਼ ਪੂਰੀ ਦੁਨੀਆ ਨੂੰ ਇਹ ਦੱਸਣਾ ਸੀ ਕਿ ਟਾਈਗਰ ਦੀ ਆਬਾਦੀ ਘੱਟ ਰਹੀ ਹੈ।

ਸਭ ਤੋਂ ਤਾਕਤਵਰ ਜੀਵ ਦੇ ਬਾਰੇ ਚ ਜਾਣੋ ਰੋਚਕ ਤੱਥ

  1. ਸਾਲ 2019 ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 'ਅਖਿਲ ਭਾਰਤੀ ਟਾਈਗਰ ਅਨੁਮਾਨ ਰਿਪੋਰਟ 2018' ਨੂੰ ਜਾਰੀ ਕਰਦੇ ਹੋਏ ਕਿਹਾ ਕਿ ਟਾਈਗਰ ਦੀ ਰੱਖਿਆ ਦੀ ਕਹਾਈ ਜੋ 'ਇੱਕ ਥਾ ਟਾਈਗਰ' ਤੋਂ ਸ਼ੁਰੂ ਹੋਈ ਸੀ ਉਹ 'ਟਾਈਗਰ ਜਿੰਦਾ ਹੈ' ਤੱਕ ਪਹੁੰਚ ਗਈ ਹੈ।
  2. ਦੁਨੀਆ ਦਾ ਪਹਿਲਾ ਚਿੱਟਾ ਟਾਈਗਰ ਮੱਧ ਪ੍ਰਦੇਸ਼ ਦੇ ਰੀਵਾ ਚ ਪਾਇਆ ਗਿਆ ਸੀ ਅਤੇ ਨਾਂ ਰੱਖਿਆ ਗਿਆ ਸੀ ਮੋਹਨ, ਅੱਜ ਦੁਨੀਆ ਭਰ ’ਚ ਜਿੱਥੇ ਵੀ ਚਿੱਟਾ ਟਾਈਗਰ ਪਾਇਆ ਜਾਂਦਾ ਹੈ ਉਸ ਨੂੰ ਮੋਹਨ ਦਾ ਬੱਚਾ ਕਿਹਾ ਜਾਂਦਾ ਹੈ।
  3. ਟਾਈਗਰ ਪੂਰੀ ਦੁਨੀਆ ਵਿਚ ਬਿੱਲੀਆਂ ਦੀਆਂ ਕਿਸਮਾਂ ਦਾ ਸਭ ਤੋਂ ਵੱਡਾ ਜਾਨਵਰ ਹੈ। ਇਸ ਤੋਂ ਇਲਾਵਾ, ਇਹ ਧਰੁਵੀ ਰਿੱਛ ਅਤੇ ਭੂਰੇ ਭਾਲੂ ਤੋਂ ਬਾਅਦ ਧਰਤੀ 'ਤੇ ਤੀਜਾ ਸਭ ਤੋਂ ਵੱਡਾ ਮਾਸਾਹਾਰੀ ਜਾਨਵਰ ਹੈ।
  4. ਟਾਈਗਰ ਜੇਕਰ ਜੰਗਲ ਚ ਹੁੰਦਾ ਹੈ ਤਾਂ ਉਹ ਔਸਤਨ ਦੱਸ ਤਾਲ ਤੱਕ ਜਿੰਦਾ ਰਹਿੰਦਾ ਹੈ। ਜਦਕਿ ਚਿੜੀਆਘਰ ਚ ਉਸਦੀ ਔਸਤ ਉਮਰ ਵਧ ਕੇ 20 ਸਾਲ ਹੋ ਜਾਂਦੀ ਹੈ।
  5. ਸਾਈਬੇਰਿਅਨ ਟਾਈਗਰ ਦੇ ਸ਼ਰੀਰ ’ਤੇ ਬੰਗਾਲ ਟਾਈਗਰ (Bengal Tiger) ਦੀ ਤੁਲਣਾ ਚ ਘੱਟ ਧਾਰਿਆ ਹੁੰਦੀ ਹੈ। ਸਾਉਥ ਚਾਈਨਾ ਚਾਈਗਰ (South China Tiger) ਦੇ ਸ਼ਰੀਰ ’ਤੇ ਸਭ ਤੋਂ ਘੱਟ ਅਤੇ ਸੁਮਾਤ੍ਰਨ ਟਾਈਗਰ ਦੇ ਸ਼ਰੀਰ ਤੇ ਸਭ ਤੋਂ ਜਿਆਦਾ ਧਾਰੀਆ ਹੁੰਦੀ ਹੈ।
  6. ਟਾਈਗਰ ਦੀ ਦਹਾੜ ਇੰਨੀ ਤੇਜ਼ ਹੁੰਦੀ ਹੈ ਕਿ ਤਿੰਨ ਕਿਲੋਮੀਟਰ ਦੂਰ ਤੋਂ ਵੀ ਸੁਣੀ ਜਾ ਸਕਦੀ ਹੈ।
  7. ਟਾਈਗਰ ਸ਼ਿਕਾਰ ਕਰਨ ਦੇ ਲਈ ਰਾਤ ਦੇ ਸਮੇਂ ਹੀ ਨਿਕਲਦੇ ਹਨ। ਹਨੇਰੇ ਚ ਉਨ੍ਹਾਂ ਦੀ ਦੇਖਣ ਦੀ ਸ਼ਕਤੀ ਮਨੁੱਖਾਂ ਨਾਲੋਂ 6 ਗੁਣਾ ਜਿਆਦਾ ਹੁੰਦੀ ਹੈ।
  8. ਇੱਕ ਬਾਲਗ ਟਾਈਗਰ 30 ਫੁੱਟ ਲੰਬਾ ਅਤੇ 12 ਫੁੱਟ ਉੱਚੀ ਛਾਲ ਮਾਰ ਸਕਦਾ ਹੈ। ਇਸ ਤੋਂ ਇਲਾਵਾ ਇਹ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਦੀ ਹੈ ਅਤੇ 6 ਕਿਲੋਮੀਟਰ ਤੱਕ ਨਿਰੰਤਰ ਤੈਰ ਸਕਦੀ ਹੈ।
  9. ਟਾਈਗਰ ਦੇ ਦਿਮਾਗ ਦਾ ਬਾਰ 300 ਗ੍ਰਾਮ ਹੁੰਦਾ ਹੈ ਜੋ ਮਾਂਸਾਹਾਰੀ ਜਾਨਵਰਾਂ ’ਚ ਧਰੁਵੀ ਭਾਲੂ ਤੋਂ ਬਾਅਦ ਦੂਜਾ ਸਭ ਤੋਂ ਜਿਆਦਾ ਹੈ।
  10. ਟਾਈਗਰ ਦੀਆਂ ਪਿਛਲੀਆਂ ਲੱਤਾਂ ਇਸਦੀਆਂ ਅਗਲੀਆਂ ਲੱਤਾਂ ਨਾਲੋਂ ਲੰਬੇ ਹੁੰਦੀਆਂ ਹਨ, ਜਿਸ ਕਾਰਨ ਇਸ ਨੂੰ ਚਲਾਉਣਾ, ਛਾਲ ਮਾਰਨਾ ਅਤੇ ਆਪਣੇ ਸ਼ਿਕਾਰ ਝੱਪਟਾ ਮਾਰਨਾ ਸੌਖਾ ਹੁੰਦਾ ਹੈ।
  11. ਜੰਗਲਾਂ ਵਿੱਚ ਟਾਈਗਰਾਂ ਦਾ ਖੇਤਰਫਲ ਵੀ ਵੰਡਿਆ ਹੋਇਆ ਹੈ। ਉਹ ਖੇਤਰ ਬਣਾਉਣ ਲਈ ਰੁੱਖਾਂ ’ਤੇ ਨਿਸ਼ਾਨ ਬਣਾਉਣ ਲਈ ਪੰਜੇ ਦੇ ਨਿਸ਼ਾਨ ਬਣਾਉਂਦੇ ਹਨ. ਇਸ ਤੋਂ ਇਲਾਵਾ ਉਹ ਕੁਝ ਥਾਵਾਂ 'ਤੇ ਆਪਣੇ ਬਦਬੂਦਾਰ ਪਿਸ਼ਾਬ ਦੀ ਵਰਤੋਂ ਵੀ ਕਰਦੇ ਹਨ।
  12. ਆਪਣੇ ਸ਼ਿਕਾਰ ਨੂੰ ਫਸਾਉਣ ਦੇ ਲਈ ਟਾਈਗਰ ਦੂਜੇ ਜਾਨਵਰਾਂ ਦੇ ਆਵਾਜ ਦੀ ਨਕਲ ਕਰਦੇ ਹਨ ਜਿਸ ਨਾਲ ਉਨ੍ਹਾਂ ਦਾ ਸ਼ਿਕਾਰ ਆਸਾਨੀ ਨਾਲ ਉਨ੍ਹਾਂ ਵੱਲ ਖੀਂਚ ਆਉਂਦਾ ਹੈ।

ਇਹ ਵੀ ਪੜੋ: ਮੀਂਹ ਦਾ ਅਜਿਹਾ ਨਜ਼ਾਰਾ ਦੇਖ ਹੋਵੇਗੀ ਰੂਹ ਖੁਸ਼, ਦੇਖੋ ਵਾਇਰਲ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.