ETV Bharat / bharat

NRIs ਹੁਣ ਇਨ੍ਹਾਂ 10 ਦੇਸ਼ਾਂ ਵਿੱਚ ਰਹਿ ਕੇ ਵੀ ਕਰ ਸਕਣਗੇ UPI ਭੁਗਤਾਨ

author img

By

Published : Jan 12, 2023, 9:28 AM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਕਮੇਟੀ ਨੇ RuPay ਡੈਬਿਟ ਕਾਰਡਾਂ ਅਤੇ ਘੱਟ ਮੁੱਲ ਵਾਲੇ BHIM-UPI ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ 2,600 ਕਰੋੜ ਰੁਪਏ ਦੀ ਯੋਜਨਾ ਨੂੰ ਮੰਨਜ਼ੂਰੀ ਦਿੱਤੀ ਹੈ। ਇਸ ਨਾਲ 10 ਦੇਸ਼ਾਂ ਵਿੱਚ ਗੈਰ-ਨਿਵਾਸੀ ਭਾਰਤੀ (NRIs) ਭਾਰਤ ਵਿੱਚ ਆਪਣੇ ਮੋਬਾਇਲ ਨੰਬਰ ਉੱਤੇ ਭਰੋਸਾ ਕੀਤੇ ਬਿਨਾਂ ਲੈਣ-ਦੇਣ ਲਈ (NRIs Can soon make UPI Payments) UPI ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।

NRIs Can soon make UPI Payments in these 10 Countries

ਨਵੀਂ ਦਿੱਲੀ: ਹੋਰ ਦੇਸ਼ਾਂ ਵਿੱਚ ਭਾਰਤੀ ਜਲਦ ਹੀ ਆਪਣੇ ਅੰਤਰਰਾਸ਼ਟਰੀ ਮੋਬਾਇਲ ਨੰਬਰਾਂ ਦੀ ਵਰਤੋਂ ਕਰਦੇ ਹੋਏ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਤੱਕ ਪਹੁੰਚ ਕਰ ਸਕਣਗੇ। 10 ਦੇਸ਼ਾਂ ਵਿੱਚ ਗੈਰ-ਨਿਵਾਸੀ ਭਾਰਤੀ (NRIs) ਭਾਰਤ ਵਿੱਚ ਆਪਣੇ ਮੋਬਾਇਲ ਨੰਬਰ ਉੱਤੇ ਭਰੋਸਾ ਕੀਤੇ ਬਿਨਾਂ (UPI Payments) ਲੈਣ-ਦੇਣ ਲਈ UPI ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।

ਇਨ੍ਹਾਂ 10 ਦੇਸ਼ਾਂ ਵਿੱਚ UPI ਸੇਵਾਵਾਂ ਦੀ ਵਰਤੋਂ ਹੋਵੇਗੀ ਸ਼ੁਰੂ: ਇਨ੍ਹਾਂ ਵਿੱਚ ਸਿੰਗਾਪੁਰ, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਹਾਂਗਕਾਂਗ, ਓਮਾਨ, ਕਤਰ, ਸਾਊਦੀ ਅਰਬ, ਯੂਏਈ ਅਤੇ ਯੂਕੇ ਦੇਸ਼ ਸ਼ਾਮਲ ਹਨ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਮੁਤਾਬਕ, ਅੰਤਰਰਾਸ਼ਟਰੀ ਮੋਬਾਇਲ ਨੰਬਰਾਂ ਵਾਲੇ NRE/NRO (Non Residential External/Non Residential Ordinary) ਵਰਗੇ ਖਾਤੇ ਯੂਪੀਆਈ ਦੀ ਵਰਤੋਂ ਕਰਕੇ ਭੁਗਤਾਨ ਕਰ ਸਕਦੇ ਹਨ। ਪੇਮੈਂਟ ਕਾਰਪੋਰੇਸ਼ਨ ਨੇ ਪਾਰਟਨ ਬੈਂਕਾਂ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ 30 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਹੈ।

UPI ਸੇਵਾਵਾਂ ਦੀ ਯੋਜਨਾ ਲਈ 2,600 ਕਰੋੜ ਰੁਪਏ ਜਾਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਕਮੇਟੀ ਨੇ RuPay ਡੈਬਿਟ ਕਾਰਡਾਂ ਅਤੇ ਘੱਟ ਮੁੱਲ ਵਾਲੇ BHIM-UPI ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ 2,600 ਕਰੋੜ ਰੁਪਏ ਦੀ ਯੋਜਨਾ ਨੂੰ ਮੰਨਜ਼ੂਰੀ ਦਿੱਤੀ ਹੈ। ਅਧਿਕਾਰੀਆਂ ਮੁਤਾਬਕ, ਵੱਡੇ UPI ਦੀ ਪਹਿਲਕਦਮੀ ਨਾਲ ਅੰਤਰਰਾਸ਼ਟਰੀ ਵਿਦਿਆਰਥੀ, ਵਿਦੇਸ਼ਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਅਤੇ ਸਥਾਨਕ ਕਾਰੋਬਾਰੀਆਂ ਨੂੰ ਮਦਦ ਮਿਲੇਗੀ।

  • India's strides in digital payments will be further strengthened by today's Cabinet decision regarding promotion of RuPay Debit Cards and BHIM-UPI transactions. https://t.co/IoBL59gDU8

    — Narendra Modi (@narendramodi) January 11, 2023 " class="align-text-top noRightClick twitterSection" data=" ">

India's strides in digital payments will be further strengthened by today's Cabinet decision regarding promotion of RuPay Debit Cards and BHIM-UPI transactions. https://t.co/IoBL59gDU8

— Narendra Modi (@narendramodi) January 11, 2023

ਇਸ ਯੋਜਨਾ ਦੇ ਤਹਿਤ, RuPay ਅਤੇ ਯੂਪੀਆਈ ਦੀ ਵਰਤੋਂ ਕਰਦੇ ਹੋਏ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਬੈਂਕਾਂ ਨੂੰ ਵਿੱਤੀ ਪ੍ਰੋਤਸਾਹਨ ਪ੍ਰਦਾਨ ਕੀਤੇ ਜਾਣਗੇ। ਇਕ ਟਵੀਟ ਰਾਹੀਂ ਪੀਐਮ ਮੋਦੀ ਨੇ ਕਿਹਾ ਕਿ, "RuPay ਡੈਬਿਟ ਕਾਰਡ ਅਤੇ BHIM-UPI ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਬਾਰੇ ਅੱਜ ਦੇ ਕੈਬਨਿਟ ਫੈਸਲੇ ਨਾਲ ਡਿਜੀਟਲ ਭੁਗਤਾਨ ਵਿੱਚ ਭਾਰਤ ਦੀ ਤਰੱਕੀ ਹੋਰ ਮਜ਼ਬੂਤ ਹੋਵੇਗੀ।"

ਕੀ ਹੈ NRE/NRO: ਇਕ NRE ਖਾਤਾ ਐਨਆਰਆਈ ਨੂੰ ਵਿਦੇਸ਼ੀ ਕਮਾਈ ਭਾਰਤ ਵਿੱਚ ਟ੍ਰਾਂਸਫਰ ਕਰਨ ਵਿੱਚ ਮਦਦ ਕਰਦਾ ਹੈ, ਜਦਕਿ NRO ਖਾਤਾ ਉਨ੍ਹਾਂ ਦੀ ਭਾਰਤ ਵਿੱਚ ਕਮਾਈ ਕੀਤੀ ਆਮਦਨ ਦੇ ਪ੍ਰਬੰਧਨ ਕਰਨ ਵਿੱਚ ਮਦਦ ਕਰਦਾ ਹੈ। ਸਿਰਫ ਸ਼ਰਤ ਹੈ ਰਹਿੰਦੀ ਹੈ ਕਿ ਬੈਂਕਾਂ ਨੂੰ ਇਹ ਯਕੀਨੀ (What is NRE) ਬਣਾਉਣਾ ਪਵੇਗਾ ਕਿ ਅਜਿਹੇ ਖਾਤਿਆਂ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਨਿਯਮਾਂ ਮੁਤਾਬਕ ਹੀ ਇਜਾਜ਼ਤ ਦਿੱਤੀ ਗਈ ਹੋਵੇ। ਭਾਰਤੀ ਰਿਜ਼ਰਵ ਬੈਂਕ (RBI) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਮਨੀ ਲਾਂਡਰਿੰਗ (What is NRO) ਜਾਂ ਅੱਤਵਾਦੀ ਫੰਡਿੰਗ ਪ੍ਰਤੀ ਸੁਰੱਖਿਆ ਹੋਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ 6 ਸਾਲਾਂ ਵਿੱਚ UPI ਭੁਗਤਾਨਾਂ ਵਿੱਚ ਭਾਰੀ ਉਛਾਲ ਵੇਖਣ ਨੂੰ ਮਿਲਿਆ ਹੈ। ਦਸੰਬਰ ਵਿੱਚ 12 ਲੱਖ ਕਰੋੜ ਰੁਪਏ ਤੋਂ ਵੱਧ UPI ਲੈਣ-ਦੇਣ ਹੋਏ ਹਨ।

ਇਹ ਵੀ ਪੜ੍ਹੋ: Mutual Fund SIP Investment : ਪਿਛਲੇ ਮਹੀਨੇ ਲੋਕਾਂ ਨੇ ਕੀਤਾ ਲੱਖਾਂ ਦਾ ਨਿਵੇਸ਼, ਹੈਰਾਨੀਜਨਕ ਅੰਕੜੇ !

ETV Bharat Logo

Copyright © 2024 Ushodaya Enterprises Pvt. Ltd., All Rights Reserved.