ਹੈਦਰਾਬਾਦ : ਇਹ ਹੈਰਾਨ ਕਰਨ ਵਾਲੀ ਖ਼ਬਰ ਨਹੀਂ ਕਿ ਜੇਕਰ ਤੁਸੀ ਗੱਡੀ ਚਲਾਉਣਾ ਪਸੰਦ ਕਰਦੇ ਹੋ ਤੇ ਗੱਡੀ ਫੁੱਲ ਸਪੀਡ ਉਤੇ ਭਜਾਉਣ ਦਾ ਸੌਕ ਰੱਖਦੇ ਹੋ ਤਾਂ ਜੀਐਮਆਰ ਹੈਦਰਾਬਾਦ ਕੌਮਾਂਤਰੀ ਹਵਾਈ ਅੱਡੇ ਉਤੇ ਇਕ ਰੋਮਾਂਚਕਾਰੀ ਡਰਾਇਵਿੰਗ ਬਦਲ ਤੁਹਾਡਾ ਇੰਤਜ਼ਾਰ ਕਰ ਰਿਹੈ। ਫਿਰ ਦੇਰ ਕਾਹਦੀ
ਹੈਦਰਾਬਾਦ ਦਾ ਕੌਮਾਂਤਰੀ ਹਵਾਈ ਅੱਡਾ ਭਾਰਤ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਹਵਾਈ ਅੱਡਾ ਬਣ ਗਿਆ ਜਿਥੇ ਤੁਸੀ ਅਲਟਰਾ ਮਾਰਡਨ, ਅਤਿਅਧੁਨਿਕ ਕਾਰਾਂ ਵਿੱਚ ਬੈਠ ਸਕਦੇ ਹਨ ਤੇ ਇਨ੍ਹਾਂ ਨੂੰ ਖ਼ੁਦ ਚਲਾਉਣ ਦਾ ਆਨੰਦ ਲੈ ਸਕਦੇ ਹੋ।
ਜੇਕਰ ਤੁਸੀ ਡਰਾਈਵਰੀ ਦਾ ਸ਼ੌਕ ਰੱਖਦੇ ਹੋਏ ਨਿਜ਼ਾਮਾਂ ਦੇ ਸ਼ਹਿਰ 'ਚ ਲਗਜਰੀ ਦੀ ਸਵਾਰੀ ਚਾਹੁੰਦੇ ਹੋ ਤਾਂ ਹੈਦਰਾਬਾਦ ਦੇ ਕੌਮਾਂਤਰੀ ਏਅਰਪੋਰਟ 'ਤੇ ਜਾਉ ਜਿਥੇ ਤੁਹਾਡਾ ਪੋਰਸ਼ 911 ਕੈਰੇਰਾ 4 S, ਜੈਗੁਆਰ ਐਫ਼ ਟਾਈਪ, ਲੈਂਬੋਗਿਰਨੀ ਗੈਲਾਰਡੋ, ਲੈਕਸਸ ES 300 H, ਔਡੀ ਏ3, ਮਰਸਡੀਜ ਬੇਂਜ ਈ 250 ਵਰਗੀਆਂ ਹਾਈ ਫਾਈ ਗੱਡੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ।
ਇਹ ਗੱਡੀਆਂ ਸਿਰਫ਼ ਇਕ ਫੋਨ ਕਾਲ ਜਾਂ ਇਕ ਕਲਿੱਕ ਦੂਰ ਹਨ। ਇਨ੍ਹਾਂ ਨੂੰ ਚਲਾਉਣ ਤੋਂ ਪਹਿਲਾਂ ਬੁੱਕ ਕਰਵਾਇਆ ਜਾ ਸਕਦਾ ਹੈ। ਕੋਰੋਨਾ ਕਾਲ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਰਾਈਡ ਤੋਂ ਗੱਡੀਆਂ ਨੂੰ ਸੈਨੇਟਾਈਜ ਵੀ ਕੀਤਾ ਜਾਂਦਾ ਹੈ।