ETV Bharat / bharat

Nirmala Sitharaman: ਨਿਰਮਲਾ ਸੀਤਾਰਮਨ ਦਾ BJP ਮੈਂਬਰ ਤੋਂ ਖਜ਼ਾਨਾ ਮੰਤਰੀ ਤੱਕ ਦਾ ਸਫਰ, ਪੜ੍ਹੋ ਕਿਵੇਂ ਬਣੇ ਸਿਆਸਤਦਾਨ

ਨਿਰਮਲਾ ਸੀਤਾਰਮਨ ਸਿਆਸਤਦਾਨ ਹੋਣ ਦੇ ਨਾਲ ਨਾਲ ਅਰਥਸ਼ਾਸਤਰੀ ਵੀ ਹਨ। ਸੀਤਾਰਮਨ 2019 ਤੋਂ ਭਾਰਤ ਦੇ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਦੇ ਰੂਪ ਵਿੱਚ ਕਾਰਜਸ਼ੀਲ ਹਨ। ਉਨ੍ਹਾਂ ਨੇ ਸਾਲ 2008 ਵਿੱਚ ਸਿਆਸਤ ਦੀ ਸ਼ੁਰੂਆਤ ਕੀਤੀ। ਨਿਰਮਲਾ ਸੀਤਾਰਮਨ ਇੱਕ ਮੈਂਬਰ ਵਜੋਂ ਬੀਜੇਪੀ ਵਿੱਚ ਸ਼ਾਮਿਲ ਹੋਈ ਸਨ।

Nirmala Sitharaman's Journey from BJP Member to Finance Minister
Nirmala Sitharaman: ਨਿਰਮਲਾ ਸੀਤਾਰਮਨ ਦਾ BJP ਦੀ ਮੈਂਬਰ ਤੋਂ ਖਜ਼ਾਨਾ ਮੰਤਰੀ ਤੱਕ ਦਾ ਸਫਰ, ਪੜ੍ਹੋ ਕਿਵੇਂ ਬਣੇ ਸਿਆਸਤਦਾਨ
author img

By

Published : Feb 1, 2023, 2:02 PM IST

ਚੰਡੀਗੜ੍ਹ: ਨਿਰਮਲਾ ਸੀਤਾਰਮਨ ਨੇ ਦੇਸ਼ ਦਾ ਸਾਲ 2023-24 ਲਈ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਵਲੋਂ ਲਗਾਤਾਰ ਪੰਜਵੀਂ ਵਾਰ ਬਜਟ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਨਿਰਮਲਾ ਸੀਤਾਰਮਨ ਨੇ ਆਰਥਿਕ ਸਰਵੇਖਣ 2023 ਪੇਸ਼ ਕੀਤਾ ਸੀ। ਇਸ ਵਿੱਚ ਸਾਲ 2023 24 ਵਿੱਚ 6 ਤੋਂ 60.8 ਫੀਸਦ ਵਿਕਾਸ ਦਾ ਅੰਦਾਜਾ ਲਗਾਇਆ ਹੈ। ਇਹ ਮੰਨਿਆ ਜਾਂਦਾ ਹੈ ਕਿ ਨਿਰਮਲਾ ਸੀਤਾਰਮਨ ਦੇਸ਼ ਦੇ ਚੰਗੇ ਵਿੱਤ ਮੰਤਰੀਆਂ ਦੀ ਲਿਸਟ ਵਿੱਚੋਂ ਇਕ ਹਨ...

ਇਹ ਰਿਹਾ ਸੀਤਾਰਮਨ ਦਾ ਸਿਖਿਆ ਦਾ ਸਫਰ: ਨਿਰਮਲਾ ਸੀਤਾਰਮਨ ਦਾ ਸਿਆਸੀ ਅਤੇ ਆਰਥਿਕ ਮਾਮਲਿਆਂ ਦੀ ਜਿੰਮੇਦਾਰੀ ਦੇ ਨਾਲ ਨਾਲ ਦੇਸ਼ ਦੇ ਵਿੱਤ ਮੰਤਰੀ ਤੱਕ ਦਾ ਸਫਰ ਕਾਫੀ ਰੌਚਕ ਰਿਹਾ ਹੈ। ਨਿਰਮਲਾ ਸੀਤਾਰਮਨ ਦਾ ਜਨਮ ਤਮਿਲਨਾਡੂ ਦੇ ਮਦੂਰੇ ਵਿੱਚ 18 ਅਗਸਤ 1959 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਨਾਰਾਇਣ ਸੀਤਾਰਮਨ ਤੇ ਮਾਤਾ ਦਾ ਨਾਂ ਸਵਿੱਤਰੀ ਸੀ।

ਉਨ੍ਹਾਂ ਨੇ ਮਦਰਾਸ ਅਤੇ ਤਿਰੂਚਿਰਾਪੱਲੀ ਤੋਂ ਆਪਣੀ ਸਕੂਲੀ ਸਿੱਖਿਆ ਹਾਸਿਲ ਕੀਤੀ ਹੈ। ਸਾਲ 1980 ਵਿੱਚ ਸੀਤਾਲਕਸ਼ਮੀ ਰਾਮਾਸਵਾਮੀ ਕਾਲੇਜ, ਤਿਰੂਚਿਰਾਪੱਲੀ ਵਿੱਚ ਅਰਥਸ਼ਾਸਤਰ ਵਿੱਚ ਆਰਟਸ ਸਟ੍ਰੀਮ ਵਿੱਚ ਬੀਏ ਦੀ ਡਿਗਰੀ ਹਾਸਿਲ ਕੀਤੀ। ਇਸ ਤੋਂ ਇਲਾਵਾ 1984 ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੋਂ ਅਰਥਸ਼ਾਸਤਰ ਵਿੱਚ ਹੀ ਐੱਮਏ ਅਤੇ ਐੱਮਫਿਲ ਕੀਤੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੀਐੱਚ ਵਿੱਚ ਭਾਰਤ ਯੂਰਪ ਵਪਾਰ ਉੱਤੇ ਫੋਕਸ ਦੇ ਨਾਲ ਇਕੋਨਾਮਿਕਸ ਵਿੱਚ ਦਾਖਿਲਾ ਲਿਆ ਪਰ ਇਸੇ ਦੌਰਾਨ ਲੰਦਨ ਜਾਣ ਕਰਕੇ ਪੀਐੱਚਡੀ ਪੂਰੀ ਨਹੀਂ ਕਰ ਸਕੀ।

ਇਹ ਵੀ ਪੜ੍ਹੋ: BUDGET 2023 Live Updates: ਕੇਂਦਰੀ ਬਜਟ 2023 'ਚ ਟੈਕਸ ਨੂੰ ਲੈ ਕੇ ਵੱਡਾ ਐਲਾਨ, 7 ਲੱਖ ਦੀ ਆਮਦਨ 'ਤੇ ਜ਼ੀਰੋ ਟੈਕਸ

ਇਸ ਤਰ੍ਹਾਂ ਹੋਈ ਸਿਆਸਤ ਵਿੱਚ ਐਂਟਰੀ: ਨਿਰਮਲਾ ਸੀਤਾਰਮਨ ਸਾਲ 2008 ਵਿੱਚ ਰਾਜਨੀਤੀ ਵਿੱਚ ਕਦਮ ਰੱਖਿਆ ਸੀ ਤੇ ਇਕ ਮੈਂਬਰ ਦੇ ਰੂਪ ਵਿੱਚ ਬੀਜੇਪੀ ਵਿੱਚ ਸ਼ਾਮਿਲ ਹੋਏ ਸਨ। 2010 ਵਿੱਚ ਪਾਰਟੀ ਦੇ ਬੁਲਾਰੇ ਵਜੋਂ ਸਾਲ 2014 ਤੱਕ ਕੰਮ ਕੀਤਾ। 2014 ਵਿੱਚ ਉਨ੍ਹਾਂ ਨੂੰ ਜੂਨੀਅਰ ਮੰਤਰੀ ਦੇ ਰੂਪ ਵਿੱਚ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਵਿੱਚ ਥਾਂ ਮਿਲੀ ਤੇ ਫਿਰ ਆਂਧਰਾਂ ਪ੍ਰਦੇਸ਼ ਤੋਂ ਰਾਜਸਭਾ ਮੈਂਬਰ ਚੁਣੇ ਗਏ। ਹੁਣ ਵੀ ਉਨ੍ਹਾਂ ਕੋਲ ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ ਵੀ ਹੈ। ਇਹ ਵੀ ਚੇਤੇ ਰਹੇ ਕਿ ਨਿਰਮਲਾ ਸੀਤਾਰਮਨ ਨੂੰ ਫੋਬੋਰਸ 2022 ਦੀ ਸੰਸਾਰ ਦੀਆਂ ਸਭ ਤੋਂ 100 ਸ਼ਕਤੀਸ਼ਾਲੀ ਮਹਿਲਾਵਾਂ ਦੀ ਲਿਸਟ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.