ETV Bharat / bharat

ਰਾਮ ਲੱਲਾ ਦੇ ਵਿਰਾਜਮਾਨ ਮੌਕੇ ਅਯੁੱਧਿਆ 'ਚ ਸਿੰਘ ਲਾਉਣਗੇ ਲੰਗਰ, ਭਾਈਚਾਰਕ ਸਾਂਝ ਦਾ ਦੁਨੀਆਂ ਭਰ 'ਚ ਦੇਣਗੇ ਸੰਦੇਸ਼ - Ram Mandir Inauguration

Langar Sewa By Nihang Singhs In Ayodhya: ਪੰਜਾਬ ਤੋਂ ਨਿਹੰਗ ਰਸੂਲਪੁਰ ਦੀ ਅਗਵਾਈ ਵਿੱਚ ਨਿਹੰਗਾਂ ਦਾ ਇੱਕ ਜਥਾ ਅਯੁੱਧਿਆ ਵਿੱਚ ਲੰਗਰ ਸੇਵਾ ਲਈ ਰਾਸ਼ਨ ਲੈ ਕੇ ਰਵਾਨਾ ਹੋਇਆ। ਇਸ ਮੌਕੇ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ 22 ਜਨਵਰੀ ਨੂੰ ਹੋਣ ਵਾਲੇ ਇਸ ਦਿਨ ਨੂੰ ਇੰਝ ਮਨਾਇਆ ਜਾਵੇ, ਤਾਂ ਜੋ ਪੂਰੀ ਦੁਨੀਆਂ ਵਿੱਚ ਸਾਂਝੀ ਵਾਰਤਾ ਦਾ ਸੰਦੇਸ਼ ਜਾਵੇ।

Langar Sewa In Ayodhya
Langar Sewa In Ayodhya
author img

By ETV Bharat Punjabi Team

Published : Jan 8, 2024, 10:03 AM IST

Updated : Jan 8, 2024, 10:23 AM IST

ਰਾਮ ਲੱਲਾ ਦੇ ਵਿਰਾਜਮਾਨ ਮੌਕੇ ਅਯੁੱਧਿਆ 'ਚ ਸਿੰਘ ਲਾਉਣਗੇ ਲੰਗਰ

ਚੰਡੀਗੜ੍ਹ: ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਵੱਲੋਂ ਅਯੁੱਧਿਆ ਵਿਖੇ 22 ਜਨਵਰੀ ਨੂੰ ਹੋਣ ਵਾਲੇ ਵਿਸ਼ਾਲ ਰਾਮ ਮੰਦਰ ਦੇ ਉਦਘਾਟਨ ਮੌਕੇ ਪੁੱਜਣ ਵਾਲੇ ਵਿਸ਼ਵ ਭਰ ਤੋਂ ਸੰਗਤਾਂ ਲਈ ਲੰਗਰ ਸੇਵਾ ਸ਼ੁਰੂ ਕਰਨ ਦਾ ਲਿਆ ਮਤਾ ਗਿਆ ਹੈ। ਇਸ ਦੇ ਮੱਦੇਨਜ਼ਰ, ਅੱਜ ਯਾਨੀ ਸੋਮਵਾਰ ਨੂੰ ਉਨ੍ਹਾਂ ਦੀ ਅਗਵਾਈ ਹੇਠ ਚੰਡੀਗੜ੍ਹ ਤੋਂ ਰਾਸ਼ਨ ਤੇ ਹੋਰ ਸਮਾਨ ਲੈ ਕੇ ਦੋ ਟਰੱਕ ਭੇਜੇ ਗਏ। ਬਾਬਾ ਹਰਜੀਤ ਸਿੰਘ ਰਸੂਲਪੁਰ ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਹਨ ਜਿਨ੍ਹਾਂ ਨੇ 1885 ਵਿੱਚ ਬਾਬਰੀ ਢਾਂਚੇ 'ਤੇ (Langar Sewa In Ayodhya) ਕਬਜ਼ਾ ਕਰਕੇ ਹਵਨ ਕੀਤਾ ਸੀ।

ਮਾਘੀ ਦੇ ਦਿਨ ਤੋਂ ਲੰਗਰ ਦੀ ਸ਼ੁਰੂਆਤ: ਸੈਕਟਰ 26 ਸਥਿਤ ਅਨਾਜ ਮੰਡੀ ਤੋਂ ਰਾਸ਼ਨ ਦੇ 2 ਟਰੱਕਾਂ ਦਾ ਜੱਥਾ ਰਵਾਨਾ ਕਰਦੇ ਹੋਏ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਉਨ੍ਹਾਂ ਦੇ ਪੁਰਖਿਆਂ ਦੀ ਵੀ ਭਗਵਾਨ ਰਾਮ ਪ੍ਰਤੀ ਸੱਚੀ ਸ਼ਰਧਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ 22 ਜਨਵਰੀ 2024 ਨੂੰ ਸ੍ਰੀ ਰਾਮ ਮੰਦਿਰ 'ਚ ਰਾਮ ਲੱਲਾ ਜੀ ਵਿਰਾਜ ਰਹੇ ਹਨ, ਉਸ ਦਿਨ ਨੂੰ (Langar In Ayodhya) ਵੀ ਜਿਵੇਂ ਸਾਡੇ ਬੱਚੇ ਦੀਵਾਲੀ ਮਨਾਉਂਦੇ ਹਨ, ਉੰਝ ਹੀ ਵੱਧ ਚੜ੍ਹ ਕੇ ਮਨਾਈਏ। ਉਨ੍ਹਾਂ ਕਿਹਾ ਕਿ ਲੰਗਰਾਂ ਵਿੱਚ ਸਾਰੇ ਆਪਣੀ ਹਾਜ਼ਰੀ ਲਗਵਾਓ ਅਤੇ ਸਨਾਤਨ ਅਤੇ ਸਿੱਖ ਧਰਮ ਦਾ ਮਾਣ ਵਧਾਈਏ।

ਉਹ ਨਿਹੰਗ ਸਿੰਘਾਂ ਨਾਲ ਅਯੁੱਧਿਆ ਵਿਖੇ ਲੰਗਰ ਲਗਾ ਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸੇਵਾ ਕਰਨਗੇ। ਉਨ੍ਹਾਂ ਦੱਸਿਆ ਕਿ 14 ਜਨਵਰੀ ਨੂੰ ਮਾਘੀ ਦੇ ਸ਼ੁਭ ਮੌਕੇ 'ਤੇ ਅਯੁੱਧਿਆ 'ਚ ਲੰਗਰ ਸੇਵਾ ਸ਼ੁਰੂ ਕੀਤੀ ਜਾਵੇਗੀ, ਜੋ ਨਿਰੰਤਰ ਜਾਰੀ ਰਹੇਗੀ।

ਅਯੁੱਧਿਆ 'ਚ ਸਿੰਘ ਲਾਉਣਗੇ ਲੰਗਰ

ਸਿੱਖ ਧਰਮ ਵਿੱਚ ਲੰਗਰ ਦਾ ਅਹਿਮ ਇਤਿਹਾਸ : ਸਿੱਖਾਂ ਦਾ ਲੰਗਰ ਵਰਤਾਉਣ ਦਾ ਲੰਮਾ ਇਤਿਹਾਸ ਰਿਹਾ ਹੈ। ਆਦਿ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਦੇ ਆਸਪਾਸ ਲੰਗਰ ਦੀ ਸ਼ੁਰੂਆਤ ਕੀਤੀ ਸੀ। ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ, ਜ਼ਮੀਨ 'ਤੇ ਬੈਠ ਕੇ ਭੋਜਨ ਕਰਦੇ ਸਨ। ਵਿਤਕਰੇ, ਜਾਤ-ਪਾਤ ਅਤੇ ਅੰਧ-ਵਿਸ਼ਵਾਸ ਨੂੰ ਖਤਮ ਕਰਨ ਲਈ ਸਾਰੇ ਲੋਕਾਂ ਦੇ ਇਕੱਠੇ ਬੈਠ ਕੇ ਖਾਣਾ ਖਾਣ ਦੀ ਪਰੰਪਰਾ ਸ਼ੁਰੂ ਕੀਤੀ ਗਈ। ਤੀਜੇ ਗੁਰੂ ਅਮਰਦਾਸ ਜੀ ਨੇ ਲੰਗਰ ਦੀ ਇਸ ਪਰੰਪਰਾ ਨੂੰ ਅੱਗੇ ਤੋਰਿਆ।

ਇਸ ਮੌਕੇ ਬਾਬਾ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਅਨਾਜ ਮੰਡੀ ਤੋਂ ਅਖਿਲ ਬਾਂਸਲ (Ram Mandir Inauguration) ਦਾ ਲੰਗਰ ਸੇਵਾ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਵੀ ਮੌਜੂਦ ਸਨ।

Last Updated : Jan 8, 2024, 10:23 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.