ਬਿਲਾਸਪੁਰ: ਹਿਮਾਚਲ ਅਤੇ ਪੰਜਾਬ ਦੀ ਸਰਹੱਦ 'ਤੇ ਜ਼ਿਲ੍ਹਾ ਬਿਲਾਸਪੁਰ ਦੇ ਉਪ ਮੰਡਲ ਸਵਰਘਾਟ ਦੇ ਮੰਡਯਾਲੀ ਪਿੰਡ ਨੇੜੇ ਇੱਕ ਨਿਹੰਗ ਨੇ 2 ਸਥਾਨਕ ਲੋਕਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਇੱਕ ਵਿਅਕਤੀ ਦੇ ਹੱਥ ਦੀਆਂ 4 ਉਂਗਲੀਆਂ ਵੱਢੀਆਂ ਗਈਆਂ ਤੇ ਦੂਜੇ ਵਿਅਕਤੀ ਦੇ ਸਿਰ ‘ਤੇ ਡੂੰਘੀਆਂ ਸੱਟਾਂ ਲੱਗੀਆਂ ਹਨ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਨਿਹੰਗ ਜੰਗਲ ਵੱਲ ਭੱਜ ਗਿਆ। ਜਿਸ ਨੂੰ ਬਾਅਦ ’ਚ ਸਥਾਨਕ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਮੁਲਜ਼ਮ ਨੂੰ ਫੜ੍ਹ ਲਿਆ ਹੈ।
ਇਹ ਵੀ ਪੜੋ: ਕੈਪਟਨ ਸਰਕਾਰ ਦੀ ਮੁਫ਼ਤ ਬੱਸ ਸਫ਼ਰ ਬਾਰੇ ਕੀ ਹੈ ਲੋਕਰਾਇ
ਫਿਲਹਾਲ ਪੁਲਿਸ ਨੇ ਨਿਹੰਗ ’ਤੇ ਇਰਾਦਾ-ਏ-ਕਤਲ ਕਰਨ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਥੇ ਹੀ ਪੀੜਤ ਵਿਅਕਤੀ ਨੇ ਕਿਹਾ ਕਿ ਨਿਹੰਗ ਨੇ ਉਸ ਦੇ ਸਿਰ ’ਤੇ ਹਮਲਾ ਕੀਤਾ ਸੀ ਜਦੋਂ ਉਸ ਨੇ ਬਚਾਣ ਦੀ ਕੋਸ਼ਿਸ਼ ਕੀਤਾ ਤਾਂ ਉਸ ਦੇ ਹੱਥ ਦੀਆਂ 4 ਉਂਗਲੀਆਂ ਵੱਢੀਆਂ ਗਈਆਂ।
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਇਸ ਦੌਰਾਨ ਏਐੱਸਪੀ ਬਿਲਾਸਪੁਰ ਅਮਿਤ ਸ਼ਰਮਾ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਵਿਅਕਤੀ ਨੇ ਇੱਕ ਦੇ ਸਿਰ ਅਤੇ ਦੂਜੇ ਦੇ ਹੱਥ ‘ਤੇ ਸੱਟ ਮਾਰੀ ਹੈ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਦਰ ਦੀ ਪੁਲਿਸ ਨੇ ਹਮਲੇ ਵਿਚ ਸ਼ਾਮਲ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਉਕਤ ਵਿਅਕਤੀ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਜਨਤਕ ਜਥੇਬੰਦੀਆਂ ਨੇ ਸਰਕਾਰ ਦਾ ਪੁਤਲਾ ਫੂਕ ਕੀਤਾ ਰੋਸ ਪ੍ਰਦਰਸ਼ਨ