ਨਵੀਂ ਦਿੱਲੀ: ਐਨਆਈਏ ਜੰਮੂ ਦੇ ਨਗਰੋਟਾ ਵਿੱਚ ਹੋਏ ਮੁਕਾਬਲੇ ਦੀ ਜਾਂਚ ਕਰੇਗੀ। ਇਸ ਮੁਕਾਬਲੇ ਵਿੱਚ ਪਾਕਿਸਤਾਨ ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (ਜੇਈਐਮ) ਦੇ ਚਾਰ ਅੱਤਵਾਦੀ ਪੁਲਿਸ ਵੱਲੋਂ ਮਾਰੇ ਗਏ ਸਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਇਸ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਜੰਮੂ-ਕਸ਼ਮੀਰ ਦੇ ਨਗਰੋਟਾ ਖੇਤਰ ਵਿੱਚ ਪੁਲਿਸ ਵੱਲੋਂ 19 ਨਵੰਬਰ ਨੂੰ ਚਲਾਈ ਇੱਕ ਮੁਹਿੰਮ ਵਿੱਚ ਅੱਤਵਾਦੀ ਮਾਰੇ ਗਏ ਸਨ।
ਐਨਆਈਏ ਇਨ੍ਹਾਂ ਜੈਸ਼ ਅੱਤਵਾਦੀਆਂ ਦੀ ਸਾਜਿਸ਼ ਅਤੇ ਇਰਾਦੇ ਦਾ ਪਤਾ ਲਗਾਉਣ ਲਈ ਜਾਂਚ ਕਰੇਗੀ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਵੀ ਪਤਾ ਲਗਾਏਗੀ। ਐਨਆਈਏ ਦੀ ਟੀਮ ਨੇ 19 ਨਵੰਬਰ ਨੂੰ ਬਨ ਟੋਲ ਪਲਾਜ਼ਾ ਵਿਖੇ ਮੁਕਾਬਲੇ ਵਾਲੀ ਥਾਂ ਦਾ ਦੌਰਾ ਵੀ ਕੀਤਾ ਸੀ। ਇਸ ਦੇ ਨਾਲ ਹੀ, ਐਨ.ਆਈ.ਏ. ਇਸ ਸਾਲ 31 ਜਨਵਰੀ ਨੂੰ ਹੋਈ ਇੱਕ ਮੁਠਭੇੜ ਦੀ ਵੀ ਜਾਂਚ ਕਰ ਰਹੀ ਹੈ, ਜਿਸ ਵਿਚ ਜੇਈਐਮ ਦੇ ਤਿੰਨ ਅੱਤਵਾਦੀ ਮਾਰੇ ਗਏ ਸਨ।