ਨਵੀਂ ਦਿੱਲੀ: ਸੁਤੰਤਰਤਾ ਦਿਵਸ ਤੋਂ ਪਹਿਲਾਂ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਨੇ ਦਿੱਲੀ ਦੇ ਜਾਮੀਆ ਨਗਰ ਥਾਣਾ ਖੇਤਰ ਦੇ ਬਾਟਲਾ ਹਾਊਸ ਇਲਾਕੇ ਤੋਂ ਬੀਤੀ ਰਾਤ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ NIA ਦੀ ਟੀਮ ਨੇ ਇਸ ਸ਼ੱਕੀ ਨੂੰ ਕਥਿਤ ਤੌਰ 'ਤੇ ISIS ਦਾ ਆਨਲਾਈਨ ਪ੍ਰਚਾਰ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰ ਕੀਤੇ ਗਏ ਸ਼ੱਕੀ ਦੀ ਪਛਾਣ ਮੋਹਸਿਨ ਦੇ ਰੂਪ 'ਚ ਹੋਈ ਹੈ।ਜਾਣਕਾਰੀ ਮੁਤਾਬਕ NIA ਦੀ ਟੀਮ ਨੂੰ ਸ਼ੱਕੀ ਦੋਸ਼ੀ ਦੇ ਬਾਰੇ 'ਚ ਸੂਚਨਾ ਮਿਲੀ ਸੀ ਕਿ ਉਹ ਸੋਸ਼ਲ ਮੀਡੀਆ 'ਤੇ ISIS ਦਾ ਪ੍ਰਚਾਰ ਕਰ ਰਿਹਾ ਹੈ, ਜਿਸ ਤੋਂ ਬਾਅਦ ਸ਼ਨੀਵਾਰ ਸ਼ਾਮ NIA ਦੀ ਟੀਮ ਨੇ ਜਾਮੀਆ ਨਗਰ 'ਚ ਛਾਪੇਮਾਰੀ ਕੀਤੀ। ਬਾਟਲਾ ਹਾਊਸ ਇਲਾਕੇ ਅਤੇ ਸ਼ੱਕੀ ਮੋਹਸੀਨ ਨੂੰ ਗ੍ਰਿਫਤਾਰ ਕੀਤਾ ਹੈ।
ਮੁਲਜ਼ਮ ਬਾਟਲਾ ਹਾਊਸ ਇਲਾਕੇ ਦੇ ਜੋਗਾਬਾਈ ਐਕਸਟੈਂਸ਼ਨ ਵਿੱਚ ਰਹਿੰਦਾ ਸੀ। ਐਨਆਈਏ ਨੇ 25 ਜੂਨ ਨੂੰ ਆਈਪੀਸੀ ਦੀ ਧਾਰਾ 153ਏ, ਅਤੇ 153ਬੀ ਅਤੇ ਯੂਏ (ਪੀ) ਐਕਟ ਦੀਆਂ ਧਾਰਾਵਾਂ 18, 18ਬੀ, 38, 39 ਅਤੇ 40 ਦੇ ਤਹਿਤ ਕੇਸ ਦਰਜ ਕੀਤਾ ਸੀ। ਸੂਤਰ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਆਈਐਸਆਈਐਸ ਦਾ ਕੱਟੜ ਅਤੇ ਸਰਗਰਮ ਮੈਂਬਰ ਹੈ।
ਦੱਸ ਦੇਈਏ ਕਿ ਆਗਾਮੀ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਆਜ਼ਾਦੀ ਦਿਹਾੜੇ ਤੋਂ ਪਹਿਲਾਂ ਇਸ ਸ਼ੱਕੀ ਮੁਲਜ਼ਮ ਦੀ ਗ੍ਰਿਫ਼ਤਾਰੀ ਸੁਰੱਖਿਆ ਏਜੰਸੀਆਂ ਦੀ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ:- ਧੀ ਦੇ ਪ੍ਰੇਮ ਸਬੰਧਾਂ ਤੋਂ ਨਰਾਜ਼ ਪਿਤਾ ਨੇ ਦਿੱਤੀ ਕਤਲ ਦੀ ਸੁਪਾਰੀ, ਫਿਲਮੀ ਅੰਦਾਜ਼ 'ਚ ਲਾਇਆ ਜ਼ਹਿਰ ਦਾ ਟੀਕਾ