ਚੰਡੀਗੜ੍ਹ: 4 ਨਵੰਬਰ ਨੂੰ ਐੱਸਐੱਫਜੇ ਮੁਖੀ ਗੁਰਪਤਵੰਤ ਪੰਨੂ (Khalistani supporter Gurpatwant Pannu) ਨੇ ਸੋਸ਼ਲ ਮੀਡੀਆ ਰਾਹੀਂ ਇੱਕ ਧਮਕੀ ਭਰੀ ਵੀਡੀਓ ਵੀਡੀਓ ਜਾਰੀ ਕਰਦਿਆਂ ਕਿਹਾ ਸੀ ਕਿ ਲੰਘੀ 19 ਨਵੰਬਰ ਨੂੰ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਵਿਸ਼ਵ ਪੱਧਰ 'ਤੇ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਉੱਡਣ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਨੂ ਨੇ 19 ਨਵੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਟਾਰਗੇਟ ਕਰਨ ਦੀ ਧਮਕੀ ਦਿੱਤੀ ਸੀ। ਇਸ ਵਿੱਚ ਪੰਨੂ ਨੇ ਆਪਣੇ ਇਰਾਦਿਆਂ ਬਾਰੇ ਦੱਸਦਿਆਂ ਸੀ 19 ਨਵੰਬਰ ਨੂੰ ਉਹ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਵੀ ਨਿਸ਼ਾਨ ਬਣਾਵਾਗੇ।
-
NIA Registers Case Against ‘Listed Terrorist’ Pannun over Video Threat to Passengers Flying Air India, posts @NIA_India. pic.twitter.com/6EYLhY55yc
— Press Trust of India (@PTI_News) November 20, 2023 " class="align-text-top noRightClick twitterSection" data="
">NIA Registers Case Against ‘Listed Terrorist’ Pannun over Video Threat to Passengers Flying Air India, posts @NIA_India. pic.twitter.com/6EYLhY55yc
— Press Trust of India (@PTI_News) November 20, 2023NIA Registers Case Against ‘Listed Terrorist’ Pannun over Video Threat to Passengers Flying Air India, posts @NIA_India. pic.twitter.com/6EYLhY55yc
— Press Trust of India (@PTI_News) November 20, 2023
ਮਾਮਲੇ ਨੂੰ ਲੈਕੇ ਪੰਨੂ ਉੱਤੇ ਐੱਫਆਈਆਰ ਦਰਜ: NIA ਨੇ ਸੋਮਵਾਰ ਨੂੰ ਸਿੱਖ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਪੰਨੂ ਵਿਰੁੱਧ ਏਅਰ ਇੰਡੀਆ (Air India) 'ਚ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। NIA ਨੇ ਪੰਨੂ ਖ਼ਿਲਾਫ਼ ਆਈਪੀਸੀ ਦੀ ਧਾਰਾ 120ਬੀ, 153ਏ ਅਤੇ 506 ਤਹਿਤ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (Unlawful Activities Prevention Act) ਦੀਆਂ ਧਾਰਾਵਾਂ 10, 12, 16, 17, 18, 18ਬੀ ਅਤੇ 20 ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ। NIA ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਪੰਨੂ ਨੇ 4 ਨਵੰਬਰ ਨੂੰ ਇੱਕ ਵੀਡੀਓ ਜਾਰੀ ਕੀਤੀ ਸੀ। ਇਸ ਵਿੱਚ ਉਹ ਸਿੱਖਾਂ ਨੂੰ ਕਹਿ ਰਿਹਾ ਹੈ ਕਿ ਉਹ ਏਅਰ ਇੰਡੀਆ ਦੀਆਂ ਉਡਾਣਾਂ (Air India flights) ਵਿੱਚ ਸਫ਼ਰ ਨਾ ਕਰਨ ਕਿਉਂਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋਵੇਗਾ।
- der blast at Chhath : ਬਿਹਾਰ ਦੇ ਬੇਤੀਆ 'ਚ ਛੱਠ ਘਾਟ 'ਤੇ ਵੱਡਾ ਹਾਦਸਾ, ਸਿਲੰਡਰ ਫਟਣ ਕਾਰਨ ਕਈ ਲੋਕ ਜ਼ਖਮੀ
- ਵਿਰਾਟ ਕੋਹਲੀ ਨੇ ਗੇਂਦਬਾਜ਼ੀ ਕਰਕੇ ਇਹ ਵੱਡਾ ਰਿਕਾਰਡ ਬਣਾਇਆ ਅਤੇ ਰੋਹਿਤ ਸ਼ਰਮਾ ਨੇ ਸੰਗਾਕਾਰਾ ਨੂੰ ਹਰਾਇਆ
- Telangana Election : ਕਾਂਗਰਸ ਜਿਨਾਹ ਦਾ ਸੁਪਨਾ ਪੂਰਾ ਕਰ ਰਹੀ ਹੈ: ਹਿਮੰਤ ਬਿਸਵਾ ਸਰਮਾ
ਕੈਨੇਡਾ ਨੇ ਕੀਤੀ ਸੀ ਕਾਰਵਾਈ: ਇਸ ਤੋਂ ਪਹਿਲਾਂ ਬੀਤੇ ਦਿਨੀ ਗੁਰਪਤਵੰਤ ਪੰਨੂ ਦੀ ਧਮਕੀ ਮਗਰੋਂ ਕੈਨੇਡਾ ਦੇ ਟੋਰਾਂਟੋ ਏਅਰਪੋਟ (Toronto Airport) ਉੱਤੇ ਫਲਾਈਟ ਲੈਣ ਦੀ ਕੋਸ਼ਿਸ਼ ਕਰ ਰਹੇ 10 ਸ਼ੱਕੀਆਂ ਨੂੰ ਸੁਰੱਖਿਆ ਅਮਲੇ ਨੇ ਹਿਰਾਸਤ ਵਿੱਚ ਲੈਂਦਿਆਂ (10 suspects detained by security personnel) ਫਲਾਈਟ ਵਿੱਚ ਚੜ੍ਹਨ ਤੋਂ ਰੋਕ ਦਿੱਤਾ ਸੀ। ਇਸ ਤੋਂ ਬਾਅਦ ਅਧਿਕਾਰੀ ਉਨ੍ਹਾਂ ਨੂੰ ਪੁੱਛਗਿੱਛ ਲਈ ਨਾਲ ਲੈ ਗਏ। ਦੱਸ ਦੇਈਏ ਕਿ ਇਹ ਕਾਰਵਾਈ ਆਰ.ਸੀ.ਐਮ.ਪੀ. ਵੱਲੋਂ ਕੀਤੀ ਗਈ ਸੀ । ਸਾਰੇ ਮੁਲਜ਼ਮ ਕੈਨੇਡਾ ਤੋਂ ਏਅਰ ਇੰਡੀਆ ਦੀ ਫਲਾਈਟ (Air India flight) ਵਿੱਚ ਸਵਾਰ ਹੋਣ ਜਾ ਰਹੇ ਸਨ।