ਨਵੀਂ ਦਿੱਲੀ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਜ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ-ਐਨਸੀਆਰ ਖੇਤਰ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਚੰਡੀਗੜ੍ਹ 'ਚ ਛਾਪੇਮਾਰੀ ਕੀਤੀ ਹੈ। ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ/ਸਮੱਗਲਰਾਂ ਦਰਮਿਆਨ ਉਭਰ ਰਹੇ ਗਠਜੋੜ ਦਾ ਪਰਦਾਫਾਸ਼ ਕਰਨ ਲਈ (NIA Conducted raids) ਕਈ ਥਾਵਾਂ 'ਤੇ ਛਾਪੇਮਾਰੀ ਕੀਤੀ।
ਬਠਿੰਡਾ ਵਿੱਚ NIA ਟੀਮ ਦੀ ਕਾਰਵਾਈ: ਜੇਕਰ ਪੰਜਾਬ ਦੀ ਗੱਲ ਕਰੀਏ ਤਾਂ, ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਜੰਡੀਆ ਪਿੰਡ ਵਿੱਚ ਇੱਕ ਕਬੱਡੀ ਪ੍ਰਮੋਟਰ ਜੱਗਾ ਜੰਡੀਆ ਦੇ ਘਰ ਵੀ NIA ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹੁਣ ਤੱਕ ਹਰਿਆਣਾ ਦੇ 10 ਜ਼ਿਲ੍ਹਿਆਂ ਅਤੇ ਪੰਜਾਬ ਦੇ 3 ਤੋਂ 4 ਜ਼ਿਲ੍ਹਿਆਂ ਵਿੱਚ ਐਨਆਈਏ ਦੀ ਛਾਪੇਮਾਰੀ ਹੋ ਰਹੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਗਰੁੱਪ ਦੇ ਗੈਂਗਸਟਰ ਨਿਸ਼ਾਨੇ 'ਤੇ ਹਨ।
-
National Investigation Agency (NIA) conducted raids at multiple locations in Punjab, Haryana, Rajasthan and Delhi-NCR region today to dismantle the emerging nexus between terrorists, gangsters and drug smugglers/traffickers based in India and abroad. pic.twitter.com/EbzSoxFjNZ
— ANI (@ANI) October 18, 2022 " class="align-text-top noRightClick twitterSection" data="
">National Investigation Agency (NIA) conducted raids at multiple locations in Punjab, Haryana, Rajasthan and Delhi-NCR region today to dismantle the emerging nexus between terrorists, gangsters and drug smugglers/traffickers based in India and abroad. pic.twitter.com/EbzSoxFjNZ
— ANI (@ANI) October 18, 2022National Investigation Agency (NIA) conducted raids at multiple locations in Punjab, Haryana, Rajasthan and Delhi-NCR region today to dismantle the emerging nexus between terrorists, gangsters and drug smugglers/traffickers based in India and abroad. pic.twitter.com/EbzSoxFjNZ
— ANI (@ANI) October 18, 2022
ਹਰਿਆਣਾ ਵਿੱਚ 10 ਅਤੇ ਪੰਜਾਬ ਵਿੱਚ 5 ਥਾਵਾਂ ’ਤੇ ਛਾਪੇ ਮਾਰੇ ਗਏ ਹਨ। ਅੱਤਵਾਦੀ ਸਬੰਧਾਂ ਦੇ ਸਬੰਧ 'ਚ ਜਾਂਚ ਅਤੇ ਛਾਪੇਮਾਰੀ ਜਾਰੀ ਹੈ। ਇਸ ਤੋਂ ਇਲਾਵਾ ਸੋਨੀਪਤ ਅਤੇ ਉਤਰ ਪ੍ਰਦੇਸ਼ ਵਿੱਚ ਵੀ ਐਨਆਈਏ ਦੀ ਛਾਪੇਮਾਰੀ ਦਾ ਐਕਸ਼ਨ ਜਾਰੀ ਹੈ।
-
Bihar | NIA raids underway at two locations in Phulwari Sharif, Patna in connection with the PFI case of Patna. pic.twitter.com/INQH33mksv
— ANI (@ANI) October 18, 2022 " class="align-text-top noRightClick twitterSection" data="
">Bihar | NIA raids underway at two locations in Phulwari Sharif, Patna in connection with the PFI case of Patna. pic.twitter.com/INQH33mksv
— ANI (@ANI) October 18, 2022Bihar | NIA raids underway at two locations in Phulwari Sharif, Patna in connection with the PFI case of Patna. pic.twitter.com/INQH33mksv
— ANI (@ANI) October 18, 2022
-
Targeting gangs-terror nexus: NIA raids multiple places in northern India
— ANI Digital (@ani_digital) October 18, 2022 " class="align-text-top noRightClick twitterSection" data="
Read @ANI Story | https://t.co/DukEVpglB8#NIA #Raids #Terrorists pic.twitter.com/aFTXR89ri6
">Targeting gangs-terror nexus: NIA raids multiple places in northern India
— ANI Digital (@ani_digital) October 18, 2022
Read @ANI Story | https://t.co/DukEVpglB8#NIA #Raids #Terrorists pic.twitter.com/aFTXR89ri6Targeting gangs-terror nexus: NIA raids multiple places in northern India
— ANI Digital (@ani_digital) October 18, 2022
Read @ANI Story | https://t.co/DukEVpglB8#NIA #Raids #Terrorists pic.twitter.com/aFTXR89ri6
ਝੱਜਰ ਅਪਡੇਟ: NIA ਨੇ ਗੈਂਗਸਟਰ ਨਰੇਸ਼ ਸੇਠੀ ਦੇ ਝੱਜਰ ਸਥਿਤ ਘਰ 'ਤੇ ਛਾਪਾ ਮਾਰਿਆ ਹੈ। NIA ਦੀ ਟੀਮ ਸਵੇਰੇ 4 ਵਜੇ ਸੇਠੀ ਦੇ ਘਰ ਪਹੁੰਚੀ। ਛਾਪੇਮਾਰੀ ਦੌਰਾਨ ਸਥਾਨਕ ਡੀ.ਐਸ.ਪੀ ਦੇ ਨਾਲ ਸਥਾਨਕ ਪੁਲਿਸ ਵੀ ਨਾਲ ਸੀ। ਸੇਠੀ ਦੀ ਨਾਜਾਇਜ਼ ਜਾਇਦਾਦ ਅਤੇ ਬੈਂਕ ਡਿਟੇਲ ਦੀ ਤਲਾਸ਼ੀ ਲਈ ਗਈ, ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ। NIA ਦੀ ਟੀਮ ਕਰੀਬ ਪੰਜ ਘੰਟੇ ਸੇਠੀ ਦੇ ਘਰ ਮੌਜੂਦ ਰਹੀ।
ਜ਼ਿਕਰਯੋਗ ਹੈ ਕਿ ਗੈਂਗਸਟਰ ਸੇਠੀ ਕਤਲ, ਫਿਰੌਤੀ ਸਮੇਤ ਕਈ ਹੋਰ ਗੰਭੀਰ ਮਾਮਲਿਆਂ ਵਿੱਚ ਸ਼ਾਮਲ ਹੈ। ਗੈਂਗਸਟਰ ਸੇਠੀ ਇਨ੍ਹੀਂ ਦਿਨੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਨਰੇਸ਼ ਸੇਠੀ ਦਾ ਨਾਂ ਲਾਰੈਂਸ ਬਿਸ਼ਰੋਈ ਅਤੇ ਹੋਰ ਗੈਂਗ ਨਾਲ ਵੀ ਜੁੜਿਆ ਰਿਹਾ ਹੈ।
ਉੱਥੇ ਹੀ, ਦੂਜੇ ਪਾਸੇ, ਪਿਛਲੇ 9 ਮਹੀਨਿਆਂ ਵਿੱਚ, ਸੁਰੱਖਿਆ ਬਲਾਂ ਨੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ 191 ਡਰੋਨ ਦੇ ਨਾਜਾਇਜ਼ ਢੰਗ ਨਾਲ ਦਾਖਲ ਹੁੰਦਿਆ ਵੇਖਿਆ ਗਿਆ ਹੈ, ਜੋ ਦੇਸ਼ ਵਿੱਚ ਅੰਦਰੂਨੀ ਸੁਰੱਖਿਆ ਦੇ ਮਾਮਲੇ ਵਿੱਚ ਵੱਡੀ ਚਿੰਤਾ ਪੈਦਾ ਕਰਦਾ ਹੈ। ਕੇਂਦਰ ਸਰਕਾਰ ਨੇ ਹਾਲ ਹੀ 'ਚ ਪਾਕਿਸਤਾਨ ਵੱਲੋਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬਣਾਏ ਰ4ਖਣ ਲਈ ਭਾਰਤ-ਪਾਕਿਸਤਾਨ ਸਰਹੱਦ ਅੰਦਰ ਤੈਨਾਤ ਸੁਰੱਖਿਆ ਬਲਾਂ ਤੋਂ ਇਨਪੁਟ ਸਾਂਝਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬੀਐਸਐਫ ਨੇ ਅੰਤਰਰਾਸ਼ਟਰੀ ਸਰਹੱਦ ਉੱਤੇ ਪਾਕਿਸਤਾਨ ਵੱਲੋਂ ਪੰਜਾਬ ਦੇ ਅੰਮ੍ਰਿਤਸਰ ਸੈਕਟਰ ਵਿੱਚ ਭਾਰਤ ਵਿੱਚ ਦਾਖਲ ਹੋਏ ਇਕ ਡਰੋਨ ਨੂੰ ਮਾਰ ਸੁੱਟਿਆ ਸੀ। (ANI)
ਇਹ ਵੀ ਪੜ੍ਹੋ: PU ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਵੋਟਿੰਗ ਅੱਜ