ਨਵੀਂ ਦਿੱਲੀ: ਲੋੜੀਂਦੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਹਵਾਲੇ ਕੀਤੇ ਜਾਣ ਖ਼ਿਲਾਫ਼ ਆਪਣਾ ਮੁਕੱਦਮਾ ਹਾਰ ਗਿਆ ਹੈ। ਬ੍ਰਿਟੇਨ ਦੀ ਇੱਕ ਅਦਾਲਤ ਨੇ ਫ਼ੈਸਲਾ ਸੁਣਾਇਆ ਕਿ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨਾਲ ਕਰੀਬ ਦੋ ਅਰਬ ਡਾਲਰ ਦਾ ਘਪਲਾ ਕੀਤੇ ਜਾਣ ਦੇ ਮਾਮਲੇ ’ਚੇ ਜਾਲਸਾਜ਼ੀ ਅਤੇ ਪੈਸਿਆਂ ਦਾ ਮਾਮਲੇ ’ਚ ਹੇਰ-ਫੇਰ ਦਾ ਦੋਸ਼ਾਂ ਦਾ ਸਾਹਮਣਾ ਕਰਨ ਲਈ ਭਾਰਤ ਭੇਜਿਆ ਜਾ ਸਕਦਾ ਹੈ।
ਲੰਡਨ ਦੀ ਵੈਸਟਮਿੰਸਟਰ ਮਜਿਸਟ੍ਰੇਟ ਦੀ ਅਦਾਲਤ ’ਚ ਜ਼ਿਲ੍ਹਾ ਸ਼ੈਸ਼ਨ ਜੱਜ ਸੈਮੁਅਲ ਗੂਜੀ ਨੇ ਇਹ ਫੈਸਲਾ ਸੁਣਾਇਆ। ਨੀਰਵ ਮੋਦੀ )49) ਦੱਖਣ-ਪੱਛਮ ਲੰਡਨ ’ਚ ਵੇਂਡਸਵਰਥ ਜੇਲ੍ਹ ਤੋਂ ਵੀਡੀਓ ਕਾਨਫਰੰਸ ਦੇ ਮਾਧਿਅਮ ਰਾਹੀਂ ਸੁਣਵਾਈ ’ਚ ਸ਼ਾਮਲ ਹੋਇਆ।
ਭਾਰਤ ਹਵਾਲਗੀ 'ਤੇ ਸੁਣਵਾਈ ਕਰਦਿਆਂ ਜੱਜ ਨੇ ਮੰਨਿਆ ਕਿ ਭਾਰਤ ’ਚ ਨੀਰਵ ਮੋਦੀ ’ਤੇ ਮਾਮਲਾ ਬਣਦਾ ਹੈ। ਇਸ ਦੇ ਨਾਲ ਹੀ ਕਿਹਾ ਕਿ ਭਾਰਤ ’ਚ ਆਰਥਰ ਰੋਡ ਜੇਲ੍ਹ ਦਾ ਬੈਰਕ ਨੰ. 12 ਨੀਰਵ ਮੋਦੀ ਲਈ ਸਹੀ ਹੈ।
ਨੀਰਵ ਮੋਦੀ ਦੇ ਮਾਨਸਿਕ ਰੂਪ ’ਚ ਸਿਹਤੰਮਦ ਹੋਣ ’ਤੇ ਜੱਜ ਨੇ ਕਿਹਾ ਕਿ ਇਹ ਕੋਈ ਅਸਧਾਰਣ ਗੱਲ ਨਹੀਂ ਹੈ, ਅਤੇ ਭਾਰਤ ਦੀ ਜੇਲ੍ਹ ’ਚ ਉਨ੍ਹਾਂ ਦਾ ਮਾਨਸਿਕ ਤੰਦਰੁਸਤੀ ਦਾ ਪੂਰੀ ਤਰ੍ਹਾਂ ਖਿਆਲ ਰੱਖਿਆ ਜਾਵੇਗਾ।
ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਵਾਲੇ ਵਾਰੰਟ ’ਤੇ 19 ਮਾਰਚ, 2019 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹਵਾਲਗੀ ਮਾਮਲੇ ’ਤੇ ਹੋਈਆਂ ਕਈ ਸੁਣਵਾਈਆਂ ਦੌਰਾਨ ਉਹ ਵੇਂਡਸਵਰਥ ਜੇਲ੍ਹ ਤੋਂ ਵੀਡੀਓ ਕਾਨਫਰੰਸ ਦੇ ਮਾਧਿਅਮ ਰਾਹੀਂ ਸ਼ਾਮਲ ਹੋਇਆ ਸੀ। ਜ਼ਮਾਨਤ ਨੂੰ ਲੈਕੇ ਉਸਨੇ ਕਈ ਯਤਨ ਮੈਜਿਸਟ੍ਰੇਟ ਅਤੇ ਸਰਵਉੱਚ ਅਦਾਲਤ ’ਚ ਖ਼ਾਰਜ ਹੋ ਚੁੱਕੇ ਹਨ, ਕਿਉਂਕਿ ਕਿ ਉਸਦੇ ਲੰਡਨ ਤੋਂ ਵੀ ਫ਼ਰਾਰ ਹੋਣ ਦਾ ਜੋਖ਼ਿਮ ਹੈ।
ਉਸ ਨੂੰ ਭਾਰਤ ’ਚ ਸੀਬੀਆਈ ਅਤੇ ਇੰਨਫੋਰਸਮੈਂਟ ਵਿਭਾਗ ਦੁਆਰਾ ਦਰਜ ਮਾਮਲਿਆਂ ਤਹਿਤ ਅਪਰਾਧਿਕ ਧਾਰਾਵਾਂ ਦਾ ਸਾਹਮਣਾ ਕਰਨਾ ਹੋਵੇਗਾ। ਇਸ ਤੋਂ ਇਲਾਵਾ ਕੁਝ ਹੋਰ ਮਾਮਲੇ ਵੀ ਉਸਦੇ ਖ਼ਿਲਾਫ਼ ਭਾਰਤ ’ਚ ਦਰਜ ਹਨ।
ਇਹ ਵੀ ਪੜ੍ਹੋ: ਕਾਂਗਰਸ ਸਰਕਾਰ ਨੇ ਹੁਣ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ : ਹਰਪਾਲ ਚੀਮਾ