ਹੈਦਰਾਬਾਦ: ਪਾਨੀਕਰ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਹਰ ਸਾਲ 19 ਜੂਨ ਨੂੰ ਰਾਸ਼ਟਰੀ ਪੜ੍ਹਣ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਵਿੱਚ ਅਧਿਐਨ ਕਰਨ ਦੀ ਵਚਨਬੱਧਤਾ ਨੂੰ ਵਿਕਸਤ ਕਰਨ ਲਈ ਮਨਾਇਆ ਜਾਂਦਾ ਹੈ। ਪਾਨੀਕਰ ਨੂੰ ਕੇਰਲ ਵਿੱਚ ਲਾਇਬ੍ਰੇਰੀ ਅਤੇ ਸਾਖਰਤਾ ਅੰਦੋਲਨ ਦਾ ਪਿਤਾ ਕਿਹਾ ਜਾਂਦਾ ਹੈ। 19 ਜੂਨ 1995 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। 1996 ਤੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਸ ਦਿਨ ਨੂੰ ਰਾਸ਼ਟਰੀ ਰੀਡਿੰਗ ਦਿਵਸ ਵਜੋਂ ਮਨਾਇਆ ਜਾਂਦਾ ਹੈ।
19 ਤੋਂ 25 ਜੂਨ ਤੱਕ ਰੀਡਿੰਗ ਹਫ਼ਤਾ: ਪੁਥੁਵੈਲ ਨਰਾਇਣ ਪਾਨੀਕਰ ਨੂੰ ਕੇਰਲ ਵਿੱਚ ਲਾਇਬ੍ਰੇਰੀ ਲਹਿਰ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ। ਕੇਰਲ ਦੇ ਸਿੱਖਿਆ ਮੰਤਰਾਲੇ ਨੇ 19 ਤੋਂ 25 ਜੂਨ ਤੱਕ ਰੀਡਿੰਗ ਹਫ਼ਤਾ ਮਨਾਉਣ ਦਾ ਐਲਾਨ ਕੀਤਾ ਹੈ।
ਲਾਇਬ੍ਰੇਰੀਆਂ ਦੀ ਸਥਾਪਨਾ ਦਾ ਮੁੱਖ ਉਦੇਸ਼: ਪਾਨੀਕਰ ਜੋ 1926 ਵਿੱਚ ਆਪਣੇ ਜੱਦੀ ਸ਼ਹਿਰ ਵਿੱਚ ਇੱਕ ਅਧਿਆਪਕ ਵਜੋਂ ਕੰਮ ਕਰਦੇ ਸੀ। ਉਨ੍ਹਾਂ ਨੇ ਸਨਦਾਨਾ ਦਲਮਨ ਲਾਇਬ੍ਰੇਰੀ ਦੀ ਸਥਾਪਨਾ ਕੀਤੀ। 20 ਸਾਲਾਂ ਬਾਅਦ 1945 ਵਿੱਚ ਉਨ੍ਹਾਂ ਨੇ ਤ੍ਰਾਵਣਕੋਰ ਲਾਇਬ੍ਰੇਰੀ ਐਸੋਸੀਏਸ਼ਨ ਦੀ ਅਗਵਾਈ ਤਿਰੂਵਿਥਾਮਕੁਰ ਗ੍ਰੰਥਸ਼ਾਲਾ ਸੰਘਮ ਦੁਆਰਾ ਕੀਤੀ ਜਿਸ ਵਿੱਚ 47 ਸਥਾਨਕ ਲਾਇਬ੍ਰੇਰੀਆਂ ਸ਼ਾਮਲ ਸਨ। ਇਨ੍ਹਾਂ ਲਾਇਬ੍ਰੇਰੀਆਂ ਦੀ ਸਥਾਪਨਾ ਦਾ ਮੁੱਖ ਉਦੇਸ਼ ਸਥਾਨਕ ਸਿੱਖਿਆ ਅਤੇ ਪੜ੍ਹਨ ਦੀ ਮਹੱਤਤਾ 'ਤੇ ਜ਼ੋਰ ਦੇਣਾ ਸੀ।
6,000 ਲਾਇਬ੍ਰੇਰੀਆਂ ਨੂੰ ਆਪਣੇ ਨੈਟਵਰਕ ਵਿੱਚ ਲਿਆਉਣ ਵਿੱਚ ਕਾਮਯਾਬ: ਜਦੋਂ 1956 ਵਿੱਚ ਕੇਰਲਾ ਰਾਜ ਦੀ ਸਥਾਪਨਾ ਹੋਈ ਤਾਂ ਸੰਘ ਕੇਰਲ ਗ੍ਰੰਥਸ਼ਾਲਾ ਸੰਗਮ ਬਣ ਗਿਆ। ਪਾਨੀਕਰ ਲਗਭਗ 6,000 ਲਾਇਬ੍ਰੇਰੀਆਂ ਨੂੰ ਆਪਣੇ ਨੈਟਵਰਕ ਵਿੱਚ ਲਿਆਉਣ ਵਿੱਚ ਕਾਮਯਾਬ ਰਹੇ। 1977 'ਚ ਸੂਬਾ ਸਰਕਾਰ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਪਾਨੀਕਰ 32 ਸਾਲ ਜਨਰਲ ਸਕੱਤਰ ਸਨ। ਇਹ ਫਿਰ ਕੇਰਲ ਸਟੇਟ ਲਾਇਬ੍ਰੇਰੀ ਕੌਂਸਲ ਬਣ ਗਏ। ਜਿਸ ਵਿੱਚ ਜਮਹੂਰੀ ਢਾਂਚਾ ਅਤੇ ਫੰਡਿੰਗ ਸ਼ਾਮਲ ਹੈ। ਇਸ ਸਥਾਪਨਾ ਤੋਂ ਬਾਅਦ ਇੱਕ ਮਿਸ਼ਨ ਦਾ ਗਠਨ ਕੀਤਾ ਗਿਆ ਸੀ ਅਤੇ ਕੇਰਲ ਦੇ ਪੇਂਡੂ ਖੇਤਰਾਂ ਵਿੱਚ ਸਾਖਰਤਾ ਦੇ ਮਿਆਰ ਵਿੱਚ ਸੁਧਾਰ ਕੀਤਾ ਗਿਆ।
- World Sustainable Gastronomy Day: ਹਰ ਸਾਲ ਦੁਨੀਆਂ ਭਰ ਵਿੱਚ ਹੁੰਦੀ ਭੋਜਣ ਦੀ ਬਰਬਾਦੀ, ਇਸਨੂੰ ਰੋਕਣ ਲਈ ਮਨਾਇਆ ਜਾਂਦਾ ਇਹ ਦਿਨ
- International Day for Countering Hate Speech 2023: ਜਾਣੋ ਕਿਉਂ ਮਨਾਇਆ ਜਾਂਦਾ ਹੈ ਇਹ ਦਿਨ
- World Allergy Awareness Week: ਜਾਣੋ, ਵਿਸ਼ਵ ਐਲਰਜੀ ਜਾਗਰੂਕਤਾ ਹਫ਼ਤੇ ਦਾ ਇਤਿਹਾਸ ਅਤੇ ਇਸ ਸਾਲ ਦਾ ਥੀਮ
ਨੈਸ਼ਨਲ ਰੀਡਿੰਗ ਡੇ ਮਨਾਉਣ ਦਾ ਮਕਸਦ: ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨਾ ਹੈ। ਇਹ ਦਿਨ ਕੇਰਲ ਵਿੱਚ 100% ਸਾਖਰਤਾ ਦਰ ਵਿੱਚ ਉਨ੍ਹਾਂ ਦੇ ਅਸਾਧਾਰਨ ਯੋਗਦਾਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸਦੇ ਨਾਲ ਹੀ ਇਸ ਦਿਨ ਦੇਸ਼ ਭਰ ਦੇ ਸਕੂਲ ਆਪਣੇ ਪੱਧਰ 'ਤੇ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕਰਦੇ ਹਨ। ਬੱਚਿਆਂ ਨੂੰ ਇਸ ਦਿਨ ਤੋਂ ਪ੍ਰੇਰਿਤ ਹੋ ਕੇ ਅਧਿਐਨ ਅਤੇ ਧਿਆਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।