ਨਵੀਂ ਦਿੱਲੀ: ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂੰਹ ਅਪਰਣਾ ਯਾਦਵ (Aparna yadav daughter in law of Mulayam singh yadav) ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਦੱਸ ਦਈਏ ਕਿ ਅਪਰਣਾ ਯਾਦਵ 2017 ਦੇ ਵਿਧਾਨਸਭਾ ਚੋਣ ਚ ਲਖਨਊ ਕੈਂਟ ਤੋਂ ਸਮਾਜਵਾਦੀ ਪਾਰਟੀ ਦੇ ਟਿਕਟ ਤੋਂ ਚੋਣ ਲੜ ਚੁੱਕੀ ਹੈ। ਹਾਲਾਂਕਿ ਉਨ੍ਹਾਂ ਨੂੰ ਭਾਜਪਾ ਆਗੂ ਰੀਟਾ ਬਹੁਗੁਣਾ ਜੋਸ਼ੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਕੁਝ ਦਿਨਾਂ ਤੋਂ ਅਪਰਨਾ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ। ਜਾਣਕਾਰੀ ਮੁਤਾਬਕ ਇਸ ਵਾਰ ਵੀ ਉਨ੍ਹਾਂ ਨੂੰ ਲਖਨਊ ਕੈਂਟ ਤੋਂ ਟਿਕਟ ਦਿੱਤੇ ਜਾਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਅਪਰਨਾ ਨੇ ਕਈ ਮੌਕਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੋਗੀ ਆਦਿਤਿਆਨਾਥ ਦੀ ਤਾਰੀਫ ਕੀਤੀ ਹੈ। ਅਪਰਣਾ ਯਾਦਵ ਮੁਲਾਇਮ ਸਿੰਘ ਯਾਦਵ ਦੇ ਛੋਟੇ ਬੇਟੇ ਪ੍ਰਤੀਕ ਯਾਦਵ ਦੀ ਪਤਨੀ ਹੈ। ਦੱਸ ਦਈਏ ਕਿ ਅਪਰਣਾ ਯਾਦਵ ਵਾਰ-ਵਾਰ ਮੋਦੀ ਅਤੇ ਯੋਗੀ ਦੀ ਤਾਰੀਫ ਕਰ ਰਹੀ ਹੈ। ਯੋਗੀ ਸਰਕਾਰ ਨੇ ਉਨ੍ਹਾਂ ਨੂੰ Y ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਉਨ੍ਹਾਂ ਰਾਮ ਮੰਦਰ ਦੇ ਨਿਰਮਾਣ ਲਈ 11 ਲੱਖ ਰੁਪਏ ਦਾਨ ਵੀ ਦਿੱਤੇ।
ਇਸ ’ਤੇ ਜਦੋਂ ਉਸ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਮੰਦਰ ਲਈ ਆਪਣੀ ਮਰਜ਼ੀ ਨਾਲ ਦਾਨ ਕਰ ਰਹੀ ਹੈ। ਉਨ੍ਹਾਂ ਦਾ ਕੋਈ ਸਿਆਸੀ ਮਕਸਦ ਨਹੀਂ ਹੈ। ਉਨ੍ਹਾਂ ਕਿਹਾ ਕਿ ਅਤੀਤ ਕਦੇ ਵੀ ਭਵਿੱਖ ਦੇ ਬਰਾਬਰ ਨਹੀਂ ਹੁੰਦਾ। ਰਾਮ ਭਾਰਤ ਦੇ ਚਰਿੱਤਰ, ਸੱਭਿਆਚਾਰ ਅਤੇ ਸਾਰਿਆਂ ਦੀ ਆਸਥਾ ਦਾ ਕੇਂਦਰ ਹੈ। ਕਾਬਿਲੇਗੌਰ ਹੈ ਕਿ ਮੁਲਾਇਮ ਦੀ ਛੋਟੀ ਨੂੰਹ ਅਪਰਣਾ ਸਿੰਘ ਯਾਦਵ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਅਤੇ ਹਮੇਸ਼ਾ ਹੀ ਭਾਜਪਾ ਪ੍ਰਤੀ ਨਰਮ ਰੁਖ ਰੱਖਦੀ ਆ ਰਹੀ ਹੈ।
ਅਪਰਣਾ ਯਾਦਵ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਕੰਮ ਦੀ ਤਾਰੀਫ਼ ਕਰਦੀ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ਰਾਜਧਾਨੀ ਲਖਨਊ ਦੀ ਕੈਂਟ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਹਾਲ ਹੀ 'ਚ ਲਖਨਊ ਸਥਿਤ ਭਾਜਪਾ ਹੈੱਡਕੁਆਰਟਰ 'ਚ ਅਪਰਣਾ ਯਾਦਵ ਦੀ ਜੁਆਇਨਿੰਗ ਹੋਣੀ ਸੀ ਪਰ ਗੱਲ ਨਹੀਂ ਬਣ ਸਕੀ। ਦੱਸਿਆ ਜਾ ਰਿਹਾ ਹੈ ਕਿ ਅਪਰਣਾ ਯਾਦਵ ਨੇ ਦਿੱਲੀ ਚ ਬੀਜੇਪੀ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਚ ਹੀ ਭਾਜਪਾ ਚ ਸਾਮਲ ਗੋਣ ਦੀ ਗੱਲ ਕਹੀ ਸੀ ਇਸ ਤੋਂ ਬਾਅਦ ਹੁਣ ਬੁੱਧਵਾਰ ਨੂੰ ਸਵੇਰ ਅਪਰਣਾ ਯਾਦਵ ਭਾਜਪਾ ਚ ਸ਼ਾਮਲ ਹੋ ਗਈ।
ਇਹ ਵੀ ਪੜੋ: ਵਿਧਾਨ ਸਭਾ ਚੋਣ ਲੜ ਸਕਦੇ ਹਨ ਅਖਿਲੇਸ਼ ਯਾਦਵ: ਸੂਤਰ