ETV Bharat / bharat

ਐਮ.ਪੀ. ਹੈਂਡਲੂਮ ਨੇ ਬਣਾਈ ਇਮਯੂਨਿਟੀ ਬੂਸਟਰ ਸਾੜੀ, ਵਿਸ਼ੇਸ਼ ਤਰੀਕੇ ਦੇ ਮਸਾਲਿਆਂ ਨਾਲ ਹੁੰਦੀ ਹੈ ਤਿਆਰ

ਮੱਧ ਪ੍ਰਦੇਸ਼ ਹੈਂਡਲੂਮ ਅਤੇ ਹੈਂਡਿਕ੍ਰਾਫਟ ਕਾਰਪੋਰੇਸ਼ਨ ਭੋਪਾਲ ਦੀ ਟੀਮ ਨੇ ਅਜਿਹੀਆਂ ਸਾੜੀਆਂ ਤਿਆਰ ਕੀਤੀਆਂ ਹਨ, ਜਿਸਨੂੰ ਪਹਿਨਣ ਨਾਲ ਸਕਿਨ ਦੀ ਇਮਯੂਨਿਟੀ ਵੱਧ ਜਾਵੇਗੀ। ਇਹ ਸਾੜੀਆਂ ਦਵਾਈਆਂ ਵਿੱਚ ਭਿਓਂ ਕੇ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਦਾ ਨਾਮ ਆਯੁਰਵਸਤ੍ਰ ਰੱਖਿਆ ਗਿਆ ਹੈ।

ਐਮ.ਪੀ. ਹੈਂਡਲੂਮ ਨੇ ਬਣਾਈ ਇਮਯੂਨਿਟੀ ਬੂਸਟਰ ਸਾੜੀ

author img

By

Published : Dec 4, 2020, 11:53 AM IST

ਮੱਧ ਪ੍ਰਦੇਸ਼: ਨਵਾਬਾਂ ਦਾ ਸ਼ਹਿਰ ਭੋਪਾਲ ਵੈਸੇ ਤਾਂ ਆਪਣੀ ਸੁੰਦਰਤਾ ਅਤੇ ਨਵਾਬੀ ਠਾਠ-ਬਾਠ ਲਈ ਇੱਕ ਵੱਖਰੀ ਪਛਾਣ ਰੱਖਦਾ ਹੈ। ਇਸ ਲਈ ਇਥੇ ਹੈਂਡਲੂਮ ਅਤੇ ਹੈਂਡਿਕ੍ਰਾਫਟਸ ਕਾਰਪੋਰੇਸ਼ਨ ਵਿੱਚ ਬਣੀਆਂ ਚੀਜ਼ਾਂ ਵੀ ਵਿਸ਼ੇਸ਼ ਹਨ। ਇਸ ਲੜੀ ਤਹਿਤ ਮੱਧ ਪ੍ਰਦੇਸ਼ ਹੈਂਡਲੂਮ ਅਤੇ ਹੈਂਡਿਕ੍ਰਾਫਟ ਕਾਰਪੋਰੇਸ਼ਨ ਭੋਪਾਲ ਦੀ ਟੀਮ ਨੇ ਅਜਿਹੀਆਂ ਸਾੜੀਆਂ ਤਿਆਰ ਕੀਤੀਆਂ ਹਨ, ਜਿਸਨੂੰ ਪਹਿਨਣ ਨਾਲ ਸਕਿਨ ਦੀ ਇਮਯੂਨਿਟੀ ਵੱਧ ਜਾਵੇਗੀ। ਇਹ ਸਾੜੀਆਂ ਦਵਾਈਆਂ ਵਿੱਚ ਭਿਓਂ ਕੇ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਦਾ ਨਾਮ ਆਯੁਰਵਸਤ੍ਰ ਰੱਖਿਆ ਗਿਆ ਹੈ।

ਟੈਕਸਟਾਈਲ ਮਾਹਰ ਵਿਨੋਦ ਮਲੇਵਾਰ ਦਾ ਕਹਿਣਾ ਹੈ ਕਿ ਇਮਯੂਨਿਟੀ ਬੂਸਟਰ ਸਾੜ੍ਹੀਆਂ ਬਣਾਉਣ ਦਾ ਇਹ ਤਰੀਕਾ ਬਹੁਤ ਪੁਰਾਣਾ ਹੈ। ਸਾੜ੍ਹੀਆਂ ਪਾਣੀ ਦੇ ਮਸਾਲੇ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਪਹਿਨਣ ਤੋਂ ਬਾਅਦ, ਕੀੜੇ-ਮਕੌੜੇ ਨਾਲ ਲੜਨ ਦੀ ਯੋਗਤਾ ਵੱਧ ਜਾਂਦੀ ਹੈ ਅਤੇ ਸਕਿਨ ਦੀ ਰੱਖਿਆ ਵੀ ਕਰਦਾ ਹੈ।

ਐਮ.ਪੀ. ਹੈਂਡਲੂਮ ਨੇ ਬਣਾਈ ਇਮਯੂਨਿਟੀ ਬੂਸਟਰ ਸਾੜੀ

ਹੈਂਡਲੂਮ ਅਤੇ ਹੈਂਡਕ੍ਰਾਫਟਸ ਵਿਭਾਗ ਦੇ ਅਧਿਕਾਰੀਆਂ ਦੀ ਸਲਾਹ 'ਤੇ, ਭੋਪਾਲ ਦੇ ਟੈਕਸਟਾਈਲ ਐਕਸਪੋਰਟ ਨੇ ਇਹ ਸਾੜ੍ਹੀਆਂ ਸੈਂਕੜੇ ਸਾਲ ਪੁਰਾਣੇ ਹਰਬਲ ਮਸਾਲਿਆਂ ਨਾਲ ਤਿਆਰ ਕੀਤੀਆਂ ਹਨ। ਜਿਨ੍ਹਾਂ ਨੂੰ ਬਣਾਉਣ ਲਈ ਦਵਾਈ ਵਾਲੇ ਪਾਣੀ ਦੀ ਭਾਫ਼ 'ਤੇ ਰੱਖਕੇ ਕੱਪੜਿਆਂ ਨੂੰ ਘੰਟਿਆਂ ਲਈ ਟ੍ਰੀਟ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਤਿਆਰ ਹੁੰਦੀਆਂ ਹਨ ਇਮਯੂਨਿਟੀ ਵਧਾਉਣ ਵਾਲੀਆਂ ਸਾੜੀਆਂ। ਇੱਕ ਸਾੜ੍ਹੀ ਬਣਾਉਣ ਵਿੱਚ ਤਕਰਿਬਨ 5 ਤੋਂ 6 ਦਿਨ ਲੱਗਦੇ ਹਨ।

ਪੰਡਿਤ ਖੁਸ਼ੀ ਲਾਲ ਸ਼ਰਮਾ ਆਯੁਰਵੈਦ ਕਾਲਜ ਦੇ ਐਚ.ਓ.ਡੀ. ਡਾ: ਨਿਤਿਨ ਮਾਰਵਾਹ ਕਹਿੰਦੇ ਹਨ ਕਿ ਪੁਰਾਣੇ ਸਮੇਂ ਤੋਂ ਹੀ ਆਯੁਰਵੈਦ ਦੀਆਂ ਦਵਾਈਆਂ ਮਨੁੱਖ ਦੀਆਂ ਬਿਮਾਰੀਆਂ ਦੇ ਇਲਾਜ਼ ਲਈ ਵਰਤੀਆਂ ਜਾਂਦੀਆਂ ਰਹੀਆਂ ਹਨ। ਜੇ ਕਿਸੇ ਨੇ ਨਵੀਂ ਤਕਨੀਕ ਨਾਲ ਦਵਾਈਆਂ ਨਾਲ ਅਜਿਹੀਆਂ ਸਾੜ੍ਹੀਆਂ ਬਣਾਈਆਂ ਹਨ ਤਾਂ ਇਹ ਚੰਗੀ ਵਰਤੋਂ ਹੈ। ਜਿਸਦਾ ਫਾਇਦਾ ਇਸ ਮੁਸ਼ਕਿਸ ਦੌਰ ਵਿੱਚ ਮਿਲ ਸਕਦਾ ਹੈ।

ਮੱਧ ਪ੍ਰਦੇਸ਼ ਦੀ ਰਾਜਧਾਨੀ, ਭੋਪਾਲ ਵਿੱਚ ਵਿਕਸਤ ਕੀਤੇ ਗਏ ਇਹ ਵਿਸ਼ੇਸ਼ ਚਿਕਿਤਸਕ ਕਪੜੇ ਆਯੁਰਵਸਤ੍ਰ ਨੂੰ ਭੋਪਾਲ-ਇੰਦੌਰ ਤੋਂ ਬਾਅਦ ਦੇਸ਼ ਦੇ 36 ਮ੍ਰਿਗਨੈਣੀ ਐਮਪੋਰਿਅਮ ਕੇਂਦਰਾਂ ਵਿੱਚ ਵੇਚਣ ਲਈ ਰੱਖਿਆ ਜਾਵੇਗਾ। ਇਨ੍ਹਾਂ ਵਿੱਚੋਂ ਮੱਧ ਪ੍ਰਦੇਸ਼ ਤੋਂ ਬਾਹਰ 14 ਕੇਂਦਰ ਹਨ।

ਹੈਂਡਲੂਮ ਐਂਡ ਹੈਂਡਕ੍ਰਾਫਟਸ ਡਿਵੈਲਪਮੈਂਟ ਡਾਇਰੈਕਟੋਰੇਟ ਦੇ ਕਮਿਸ਼ਨਰ ਰਾਜੀਵ ਸ਼ਰਮਾ ਦਾ ਕਹਿਣਾ ਹੈ ਕਿ ਕੋਰੋਨਾ ਦੇ ਕਾਰਨ ਗਾਹਕ ਦੁਕਾਨ 'ਤੇ ਜਾਣ ਤੋਂ ਪਰਹੇਜ਼ ਕਰ ਰਹੇ ਹਨ। ਪਰ ਆਯੁਰਵਸਤ੍ਰ ਇੱਕ ਪੁਰਾਣਾ ਕੱਪੜਾ ਹੈ ਜਿਸ 'ਤੇ ਲੋਕ ਵਿਸ਼ਵਾਸ ਕਰਦੇ ਹਨ। ਜਿਸ ਕਾਰਨ ਦੇਸ਼ ਭਰ ਵਿਚ ਆਯੁਰਵਸਤ੍ਰਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ।

ਮੱਧ ਪ੍ਰਦੇਸ਼ ਹੈਂਡਲੂਮ ਐਂਡ ਹੈਂਡਿਕ੍ਰਾਫਟ ਕਾਰਪੋਰੇਸ਼ਨ ਨੇ ਇੱਕ ਨਵਾਂ ਪ੍ਰਯੋਗ ਕਰਦਿਆਂ ਇਨ੍ਹਾਂ ਸਾੜ੍ਹੀਆਂ ਨੂੰ ਕਈ ਪੜਾਵਾਂ ਅਤੇ ਬਰੀਕੀਆਂ ਚੋਂ ਲੰਘਾਇਆ। ਇਸ ਇਮਿਯੂਨਿਟੀ ਬੂਸਟਰ ਸਾੜ੍ਹੀ ਨਾਲ ਲੋਕਾਂ ਦੀ ਸਕਿਨ ਇਮਿਯੂਨਿਟੀ ਬਣੇ ਰਹਿਣ ਦੀ ਗੱਲ ਕਹੀ ਜਾ ਰਹੀ ਹੈ। ਜੇ ਇਹ ਸਾੜੀਆਂ ਆਪਣੇ ਮਿਸ਼ਨ ਵਿੱਚ ਸਫਲ ਹੋ ਜਾਂਦੀਆਂ ਹਨ, ਤਾਂ ਇਹ ਸਾੜੀਆਂ ਖ਼ਾਸਕਰ ਕੋਰੋਨਾ ਪੀਰੀਅਡ ਦੌਰਾਨ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦਗਾਰ ਹੋ ਸਕਦੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.