ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਮਹਾਮਾਰੀ ਨੂੰ ਲੈਕੇ ਰਾਹਤ ਦੀ ਖ਼ਬਰ ਇਹ ਹੈ ਕਿ ਹੁਣ ਕੋਰੋਨਾ ਦੀ ਲਾਗ ਦੇ ਮਾਮਲੇ ਹੌਲੀ-ਹੌਲੀ ਘਟ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 29 ਹਜ਼ਾਰ 689 ਨਵੇਂ ਕੇਸ ਦਰਜ ਕੀਤੇ ਗਏ ਹਨ ਜਦਕਿ ਕੋਰੋਨਾ ਕਾਰਨ 415 ਲੋਕਾਂ ਦੀ ਮੌਤ ਵੀ ਹੋਈ ਹੈ।
ਹੁਣ ਦੇਸ਼ ਵਿਚ ਐਕਟਿਵਾਂ ਕੇਸਾਂ ਦੀ ਕੁੱਲ ਗਿਣਤੀ 3 ਲੱਖ 98 ਹਜ਼ਾਰ 100 ‘ਤੇ ਆ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਸਕਾਰਾਤਮਕ ਕੇਸਾਂ ਦੀ ਗਿਣਤੀ 3 ਕਰੋੜ 14 ਲੱਖ 40 ਹਜ਼ਾਰ 951 ਹੋ ਗਈ ਹੈ।
- " class="align-text-top noRightClick twitterSection" data="">
ਇਸ ਦੇ ਨਾਲ ਹੀ ਇਸ ਮਹਾਮਾਰੀ ਨਾਲ 4 ਲੱਖ 21 ਹਜ਼ਾਰ 382 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ, 42 ਹਜ਼ਾਰ 363 ਲੋਕ ਸਿਹਤਮੰਦ ਵੀ ਹੋਏ ਹਨ। ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਵਿਚ ਕੋਰੋਨਾ ਟੀਕਾਕਰਨ ਦਾ ਅੰਕੜਾ 44 ਕਰੋੜ ਨੂੰ ਪਾਰ ਕਰ ਗਿਆ ਹੈ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਹੈ ਕਿ ਬੀਤੇ ਦਿਨੀਂ ਭਾਰਤ ਵਿੱਚ ਕੋਰੋਨਾ ਵਾਇਰਸ ਲਈ 17 ਲੱਖ 20 ਹਜ਼ਾਰ 110 ਲੋਕਾਂ ਦੇ ਟੈਸਟ ਕੀਤੇ ਗਏ ਸਨ, ਜਿਸ ਤੋਂ ਬਾਅਦ ਕੱਲ੍ਹ ਤੱਕ ਕੁੱਲ 45 ਕਰੋੜ 91 ਲੱਖ 64 ਹਜ਼ਾਰ 1217 ਨਮੂਨੇ ਦੇ ਟੈਸਟ ਹੋ ਚੁੱਕੇ ਹਨ।
ਇਹੀ ਵੀ ਪੜ੍ਹੋ: JEE ਐਡਵਾਂਸਡ ਪ੍ਰੀਖਿਆ ਲਈ ਤਰੀਕ ਦਾ ਐਲਾਨ, ਜਾਣੋਂ ਕਦੋਂ ਹੋਵੇਗੀ ਪ੍ਰੀਖਿਆ ?