ਨਵੀਂ ਦਿੱਲੀ : ਇਹਨੀ ਦਿਨੀਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਭਾਰਤ ਦੌਰੇ 'ਤੇ ਆਏ ਹੋਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੇ ਹਮਰੁਤਬਾ ਅਲਬਾਨੀਜ਼ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ।ਜਿਥੇ ਮੋਦੀ ਵੱਲੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਕਈ ਮੁੱਦਿਆਂ 'ਤੇ ਗੱਲਬਾਤ ਹੋਈ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ 'ਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਉਣ 'ਤੇ ਵੀ ਚਰਚਾ ਹੋਈ।
-
Addressing the joint press meet with PM @AlboMP. https://t.co/dsbdtzKsEG
— Narendra Modi (@narendramodi) March 10, 2023 " class="align-text-top noRightClick twitterSection" data="
">Addressing the joint press meet with PM @AlboMP. https://t.co/dsbdtzKsEG
— Narendra Modi (@narendramodi) March 10, 2023Addressing the joint press meet with PM @AlboMP. https://t.co/dsbdtzKsEG
— Narendra Modi (@narendramodi) March 10, 2023
ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਭਰੋਸਾ ਦਿਵਾਇਆ : ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਮੰਦਰਾਂ 'ਤੇ ਹਮਲਿਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਜਿਸ ਸਬੰਧੀ ਪ੍ਰਧਾਨ ਮੰਤਰੀ ਅਲਬਾਨੀਜ਼ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਆਸਟ੍ਰੇਲੀਆ 'ਚ ਭਾਰਤੀ ਭਾਈਚਾਰੇ ਦੀ ਸੁਰੱਖਿਆ ਅਤੇ ਭਲਾਈ ਉਨ੍ਹਾਂ ਦੀ ਤਰਜੀਹ ਹੈ। ਮੋਦੀ ਨੇ ਅੱਗੇ ਕਿਹਾ ਕਿ ਮੈਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦਾ ਭਾਰਤ ਵਿੱਚ ਸਵਾਗਤ ਕਰਦਾ ਹਾਂ। ਪਿਛਲੇ ਸਾਲ ਦੋਵਾਂ ਦੇਸ਼ਾਂ ਨੇ ਪ੍ਰਧਾਨ ਮੰਤਰੀਆਂ ਦੇ ਪੱਧਰ 'ਤੇ ਸਾਲਾਨਾ ਸਿਖਰ ਸੰਮੇਲਨ ਕਰਵਾਉਣ ਦਾ ਫੈਸਲਾ ਕੀਤਾ ਸੀ। ਇਸ ਲੜੀ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਦੌਰੇ ਤੋਂ ਕੀਤੀ ਜਾ ਰਹੀ ਹੈ। ਮੋਦੀ ਨੇ ਕਿਹਾ ਕਿ ਉਹ ਹੋਲੀ ਵਾਲੇ ਦਿਨ ਭਾਰਤ ਪਹੁੰਚੇ, ਇਸ ਤੋਂ ਬਾਅਦ ਅਸੀਂ ਖੇਡ ਦੇ ਮੈਦਾਨ 'ਚ ਕੁਝ ਸਮਾਂ ਇਕੱਠੇ ਬਿਤਾਇਆ। ਰੰਗ, ਸੱਭਿਆਚਾਰ ਅਤੇ ਕ੍ਰਿਕਟ ਦਾ ਪ੍ਰੋਗਰਾਮ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਦੋਸਤੀ ਦੀ ਭਾਵਨਾ ਦਾ ਸੰਪੂਰਨ ਪ੍ਰਤੀਕ ਹੈ।
ਮਿਲ ਕੇ ਕੰਮ ਕਰ ਰਹੇ ਹਾਂ: ਮੋਦੀ ਨੇ ਕਿਹਾ ਕਿ ਰੱਖਿਆ ਦੇ ਖੇਤਰ 'ਚ ਅਸੀਂ ਪਿਛਲੇ ਕੁਝ ਸਾਲਾਂ 'ਚ ਸਮਝੌਤੇ ਕੀਤੇ ਹਨ, ਜਿਨ੍ਹਾਂ 'ਚ ਇਕ-ਦੂਜੇ ਦੀਆਂ ਫੌਜਾਂ ਲਈ ਲੌਜਿਸਟਿਕ ਸਪੋਰਟ ਵੀ ਸ਼ਾਮਲ ਹੈ। ਸਾਡੀਆਂ ਸੁਰੱਖਿਆ ਏਜੰਸੀਆਂ ਦਰਮਿਆਨ ਸੂਚਨਾਵਾਂ ਦਾ ਨਿਯਮਤ ਅਤੇ ਉਪਯੋਗੀ ਅਦਾਨ-ਪ੍ਰਦਾਨ ਵੀ ਹੁੰਦਾ ਹੈ ਅਤੇ ਅਸੀਂ ਇਸ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਕੀਤੀ ਹੈ। ਅੱਜ ਅਸੀਂ ਭਰੋਸੇਯੋਗ ਅਤੇ ਮਜ਼ਬੂਤ ਗਲੋਬਲ ਸਪਲਾਈ ਚੇਨ ਵਿਕਸਿਤ ਕਰਨ ਲਈ ਆਪਸੀ ਸਹਿਯੋਗ 'ਤੇ ਵੀ ਚਰਚਾ ਕੀਤੀ। ਅਸੀਂ ਸਾਫ਼ ਹਾਈਡ੍ਰੋਜਨ ਅਤੇ ਸੋਲਰ ਵਿੱਚ ਵੀ ਮਿਲ ਕੇ ਕੰਮ ਕਰ ਰਹੇ ਹਾਂ।
ਹਿੰਦੂ-ਵਿਰੋਧੀ ਖਾਲਿਸਤਾਨੀ ਸਮਰਥਕ: ਮੋਦੀ ਨੇ ਕਿਹਾ ਕਿ ਸੁਰੱਖਿਆ ਸਹਿਯੋਗ ਸਾਡੀ ਵਿਆਪਕ ਰਣਨੀਤਕ ਭਾਈਵਾਲੀ ਦਾ ਇੱਕ ਮਹੱਤਵਪੂਰਨ ਥੰਮ ਰਿਹਾ ਹੈ। ਅਸੀਂ ਇੰਡੋ-ਪੈਸੀਫਿਕ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਵਿੱਚ ਸਹਿਯੋਗ ਨੂੰ ਯਕੀਨੀ ਬਣਾਉਣ 'ਤੇ ਵਿਆਪਕ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਵਿਚ ਵਿਦੇਸ਼ਾਂ ਵਿਚ ਭਾਰਤੀਆਂ ਖ਼ਿਲਾਫ਼ ਅਪਰਾਧਿਕ ਗਤੀਵਿਧੀਆਂ ਵਿਚ ਵਾਧਾ ਹੋਇਆ ਹੈ ਗੱਲ ਕਰੀਏ ਜਨਵਰੀ ਮਹੀਨੇ ਦੀ ਤਾਂ ਖਾਲਿਸਤਾਨ ਸਮਰਥਕਾਂ ਵੱਲੋਂ ਮੈਲਬੌਰਨ ਵਿੱਚ ਘੱਟੋ-ਘੱਟ 3 ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਖਾਲਿਸਤਾਨ ਸਮਰਥਕਾਂਨੇ ਇਮਾਰਤ ਦੀ ਭੰਨਤੋੜ ਕੀਤੀ ਅਤੇ ਮੰਦਰਾਂ ਦੀਆਂ ਕੰਧਾਂ 'ਤੇ ਭਾਰਤ ਵਿਰੋਧੀ ਨਾਅਰੇ ਲਿਖੇ ਅਤੇ ਮੂਰਤੀਆਂ ਦੀ ਵੀ ਭੰਨਤੋੜ ਕੀਤੀ।ਤਾਜ਼ਾ ਹਮਲੇ ਦਾ ਸ਼ਿਕਾਰ ਬ੍ਰਿਸਬੇਨ ਦੇ ਬਰਬੈਂਕ ਉਪਨਗਰ ਵਿੱਚ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਦੇ ਅਧਿਕਾਰੀ ਸਨ। ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਦੀਆਂ ਕੰਧਾਂ ਨੂੰ ਭਾਰਤ-ਵਿਰੋਧੀ ਅਤੇ ਹਿੰਦੂ-ਵਿਰੋਧੀ ਹਨ ਅਤੇ ਕਥਿਤ ਤੌਰ 'ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ।