ਭਾਗਵਤ ਗੀਤਾ ਦਾ ਸੰਦੇਸ਼
" ਧਰਮ ਕਹਿੰਦਾ ਹੈ ਕਿ ਜੇਕਰ ਮਨ ਸੱਚਾ ਤੇ ਦਿਲ ਚੰਗਾ ਹੋਵੇ ਤਾਂ ਹਰ ਰੋਜ਼ ਸੁਖ ਰਹੇਗਾ। ਜੋ ਹੋਣਾ ਹੁੰਦਾ ਹੈ ਉਹ ਹੋ ਕੇ ਰਹੇਗਾ, ਤੇ ਜੋ ਨਹੀਂ ਹੋਣ ਵਾਲਾ ਉਹ ਕਦੇ ਨਹੀਂ ਹੁੰਦਾ, ਅਜਿਹਾ ਨਿਸ਼ਚੈ ਜਿਨ੍ਹਾਂ ਦੀ ਬੁੱਧੀ ਵਿੱਚ ਹੁੰਦਾ ਹੈ , ਉਨ੍ਹਾਂ ਕਦੇ ਵੀ ਚਿੰਤਾ ਨਹੀਂ ਹੁੰਦੀ ਹੈ। ਪ੍ਰਬੁੱਧ ਬੁੱਧੀ ਦੇ ਲਈ ਗੰਦਗੀ ਦਾ ਢੇਰ, ਪੱਥਰ ਤੇ ਸੋਨਾ ਸਾਰੇ ਹੀ ਇੱਕੋ ਜਿਹੇ ਹਨ। ਸਮੇਂ ਤੋਂ ਪਹਿਲਾਂ ਕਿਸਮਤ ਤੋਂ ਵੱਧ ਕਿਸੇ ਨੂੰ ਕੁੱਝ ਨਹੀਂ ਮਿਲਦਾ ਹੈ। ਮਾਨਵ ਕਲਿਆਣ ਹੀ ਭਾਗਵਤ ਗੀਤਾ ਦਾ ਪ੍ਰਮੁੱਖ ਉਦੇਸ਼ ਹੈ, ਇਸ ਲਈ ਮਨੁੱਖਾਂ ਨੂੰ ਆਪਣੇ ਕਰਮਾਂ ਦੀ ਪਾਲਣਾ ਕਰਦੇ ਹੋਏ ਮਾਨਵ ਕਲਿਆਣ ਨੂੰ ਪਹਿਲ ਦੇਣੀ ਚਾਹੀਦੀ ਹੈ। ਜਦ ਇਨਸਾਨ ਆਪਣੇ ਕੰਮ ਵਿੱਚ ਖੁਸ਼ੀ ਲੱਭ ਲੈਂਦਾ ਹੈ ਤਾਂ ਉਹ ਪੂਰਨਤਾ ਹਾਸਲ ਕਰ ਲੈਂਦਾ ਹੈ। ਜਿਵੇਂ ਅੱਗ ਸੋਨੇ ਨੂੰ ਪਰੱਖਦੀ ਹੈ, ਉਂਝ ਹੀ ਸੰਕਟ ਵੀਰ ਪੁਰਸ਼ਾਂ ਨੂੰ ਪਰਖਦਾ ਹੈ। ਉਸ ਵਿਅਕਤੀ ਲਈ ਯੋਗ ਦੁਖਨਾਸ਼ਕ ਹੁੰਦਾ ਹੈ, ਜੋ ਸਹੀ ਖਾਣੇ,ਸੋਨੇ ਤੇ ਅਮੋਦ-ਪ੍ਰਮੋਦ ਤੇ ਕੰਮ ਕਰਨ ਦੀਆਂ ਆਦਤਾਂ ਚ ਨਿਯਮਤ ਰਹਿੰਦਾ ਹੈ। "