ETV Bharat / bharat

ਛੇ ਘੰਟੇ ਲਈ ਬਣੀ ਸੁਹਾਗਣ ਪਰ ਆਪਣੇ ਹੀ ਹੱਥੀਂ ਧੋਣੀ ਪਈ ਮਾਂਗ - ਪਿੰਡ ਵਾਲਿਆਂ ਨੇ ਕਰਵਾਇਆ ਵਿਆਹ

ਆਪਣੇ ਪ੍ਰੇਮ ਸਬੰਧਾਂ ਕਾਰਨ ਜਿੱਥੇ ਇੱਕ ਕੁੜੀ ਨੂੰ ਰਾਤ ਵੇਲੇ ਮਿਲਣ ਆਏ ਪ੍ਰੇਮੀ ਨਾਲ ਤੁਰੰਤ ਵਿਆਹ ਕਰਵਾਉਣਾ ਪੈ ਗਿਆ, ਉਥੇ ਪੁਲਿਸ ਦਬਾਅ ਹੇਠ ਇਸ ਅਭਾਗਣ ਨੂੰ ਛੇ ਘੰਟਿਆਂ ਵਿਚਕਾਰ ਹੀ ਆਪਣੀ ਮਾਂਗ ਵਿੱਚੋਂ ਸੰਧੂਰ ਵੀ ਆਪਣੇ ਹੱਥੀਂ ਧੋਣ ਲਈ ਮਜਬੂਰ ਹੋਣਾ ਪਿਆ। ਅਜਿਹਾ ਇਸ ਲਈ ਹੋਇਆ, ਕਿਉਂਕਿ ਪੁਲਿਸ ਨੇ ਵਿਆਹ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਸੀ

ਛੇ ਘੰਟੇ ਲਈ ਬਣੀ ਸੁਹਾਗਣ ਪਰ ਆਪਣੇ ਹੀ ਹੱਥੀਂ ਧੋਣੀ ਪਈ ਮਾਂਗ

author img

By

Published : Aug 24, 2021, 3:19 PM IST

ਗੜਵਾ (ਝਾਰਖੰਡ): ਆਪਣੇ ਪ੍ਰੇਮੀ ਨਾਲ ਵਿਆਹ ਹੋਣ ਦਾ ਉਸ ਦਾ ਚਾਅ ਅਜੇ ਪੂਰਾ ਵੀ ਨਹੀਂ ਸੀ ਹੋਇਆ ਪਰ ਪੁਲਿਸ ਅੱਗੇ ਝੁਕਣ ਕਾਰਨ ਕੁਝ ਘੰਟਿਆਂ ਵਿੱਚ ਹੀ ਉਸ ਨੂੰ ਆਪਣੀ ਮਾਂਗ ਆਪਣੇ ਹੱਥੀਂ ਧੋਣੀ ਪੈ ਗਈ। ਘਟਨਾ ਝਾਰਖੰਡ ਦੇ ਬਰੜੀਹਾ ਬਲਾਕ ਦੇ ਪਿੰਡ ਮਝੀਗਾਂਓ ਦਾ ਹੈ।

‘ਮੈਂ ਚੋਰ ਨਹੀਂ ਆਸ਼ਕ ਹਾਂ‘

ਇਥੇ ਸ਼ੁੱਕਰਵਾਰ ਰਾਤ ਨੂੰ ਮੁਕੇਸ਼ (ਕਲਪਮਈ ਨਾਂ) ਪਿੰਡ ਵਿੱਚ ਰਾਮਨਾਥ (ਕਲਪਮਈ ਨਾਂ) ਦੇ ਘਰ ਵਿੱਚ ਚੋਰਾਂ ਦੀ ਤਰ੍ਹਾਂ ਵੜ ਰਿਹਾ ਸੀ ਤੇ ਰਾਮਨਾਥ ਨੇ ਚੋਰ-ਚੋਰ ਦਾ ਰੌਲਾ ਪਾ ਦਿੱਤਾ। ਮੁਕੇਸ਼ ਨੱਸਣ ਲੱਗਿਆ ਪਰ ਪਿੰਡ ਵਾਲਿਆਂ ਨੇ ਉਸ ਨੂੰ ਫੜ ਲਿਆ। ਮੁਕੇਸ਼ ਨੇ ਦੱਸਿਆ ਕਿ ਉਹ ਚੋਰ ਨਹੀਂ ਸਗੋਂ ਆਸ਼ਕ ਹੈ ਤੇ ਉਹ ਰਾਮਨਾਥ ਦੀ ਬੇਟੀ ਨਾਲ ਪਿਆਰ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਕੁੜੀ ਨੂੰ ਮਿਲਣ ਲਈ ਆਇਆ ਸੀ।

ਪਿੰਡ ਵਾਲਿਆਂ ਨੇ ਕਰਵਾਇਆ ਵਿਆਹ

ਮੁਕੇਸ਼ ਵੱਲੋਂ ਕੁੜੀ ਨਾਲ ਚੋਰੀ ਮਿਲਣ ਲਈ ਆਉਣ ਦੀ ਗੱਲ ਕਹੇ ਜਾਣ ‘ਤੇ ਪਿੰਡ ਵਾਲਿਆਂ ਨੇ ਅਗਲੀ ਸਵੇਰ ਸ਼ਨੀਚਰਵਾਰ ਨੂੰ ਮੁੰਡੇ ਦੇ ਪਿਉ ਤੇ ਰਿਸ਼ਤੇਦਾਰਾਂ ਨੂੰ ਸੱਦ ਲਿਆ ਤੇ ਪਿੰਡ ਦੇ ਦੇਵੀ ਧਾਮ ਮੰਦਰ ਵਿੱਚ ਉਸ ਦਾ ਰਾਮਨਾਥ ਦੀ ਬੇਟੀ ਨਾਲ ਵਿਆਹ ਕਰਵਾ ਦਿੱਤਾ। ਪਿੰਡ ਵਾਲਿਆਂ ਨੇ ਵਿਆਹ ਦਾ ਭਰਪੂਰ ਸਮਰਥਨ ਵੀ ਕੀਤਾ।

ਪੁਲਿਸ ਨੇ ਤੁੜਵਾ ਦਿੱਤਾ ਵਿਆਹ

ਪਿੰਡ ਵਿੱਚ ਇੰਝ ਵਿਆਹ ਹੋਣ ‘ਤੇ ਕਿਸੇ ਨੇ ਬਰੜੀਹਾ ਥਾਣੇ ‘ਚ ਸੂਚਨਾ ਦੇ ਦਿੱਤੀ। ਪੁਲਿਸ ਮੌਕੇ ‘ਤੇ ਪੁੱਜ ਗਈ ਤੇ ਪੁੱਛਗਿੱਛ ਕਰਨ ਲੱਗੀ। ਜਾਂਚ ਵਿੱਚ ਸਾਹਮਣੇ ਆਇਆ ਕਿ ਕੁੜੀ 19 ਵਰ੍ਹੇ ਦੀ ਹੈ ਤੇ ਮੁਕੇਸ਼ 16 ਸਾਲਾਂ ਦਾ। ਪੁਲਿਸ ਨੇ ਇਸ ਨੂੰ ਗੈਰ ਕਾਨੂੰਨੀ ਵਿਆਹ ਕਰਾਰ ਦਿੰਦਿਆਂ ਵਿਆਹ ਤੋੜਨ ਦਾ ਫਰਮਾਨ ਸੁਣਾ ਦਿੱਤਾ ਤੇ ਥਾਣੇ ਲੈ ਗਏ।

ਆਪਣੇ ਹੱਥੀਂ ਧੋਣੀ ਪੈ ਗਈ ਮਾਂਗ

ਪੁਲਿਸ ਵੱਲੋਂ ਵਿਆਹ ਨੂੰ ਗੈਰ ਕਾਨੂੰਨੀ ਕਰਾਰ ਦੇਣ ‘ਤੇ ਭੋਲੇ-ਭਾਲੇ ਪਿੰਡ ਵਾਲਿਆਂ ਅਤੇ ਕੁੜੀ ਦੇ ਮਾਪਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸੇ ‘ਤੇ ਕੁੜੀ ਦੀ ਮਾਂ ਅਤੇ ਜੀਜੇ ਨੇ ਕੁੜੀ ਨੂੰ ਵਿਆਹ ਤੋੜਨ ਲਈ ਕਿਹਾ ਤਾਂ ਕੁੜੀ ਨੂੰ ਆਪਣੀ ਮਾਂਗ ਵਿੱਚ ਲੱਗਿਆ ਸੰਧੂਰ ਆਪਣੇ ਹੱਥੀਂ ਹੀ ਧੋਣਾ ਪੈ ਗਿਆ, ਉਹ ਵੀ ਥਾਣੇ ਦੇ ਵਿੱਚ। ਇਸ ਦੇ ਨਾਲ ਹੀ ਛੇ ਘੰਟਿਆਂ ਦੀ ਇਸ ਸੁਹਾਗਣ ਦੇ ਸੁਫਨੇ ਬੁਰੀ ਤਰ੍ਹਾਂ ਟੁੱਟ ਗਏ।

ਪੁਲਿਸ ਨੇ ਨਹੀਂ ਕੀਤੀ ਕਾਰਵਾਈ

ਥਾਣਾ ਮੁਖੀ ਸੁਮੰਤ ਕੁਮਾਰ ਰਾਏ ਨੇ ਮੀਡੀਆ ਨੂੰ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਕਿਸੇ ਧਿਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਕਿਉਂਕਿ ਕਿਸੇ ਪਾਸਿਉਂ ਕੋਈ ਸ਼ਿਕਾਇਤ ਨਹੀਂ ਮਿਲੀ ਤੇ ਕੁੜੀ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:12 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਕੱਢਿਆ ਖੂਨ !

ETV Bharat Logo

Copyright © 2025 Ushodaya Enterprises Pvt. Ltd., All Rights Reserved.