ਨਵੀਂ ਦਿੱਲੀ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੇ ਸ਼ੇਅਰ ਬਾਜ਼ਾਰ (share market affected by Russia-Ukraine War) ਨੂੰ ਪ੍ਰਭਾਵਿਤ ਕੀਤਾ ਹੈ। ਸੋਮਵਾਰ ਨੂੰ ਸ਼ੇਅਰਾਂ 'ਚ ਭਾਰੀ ਗਿਰਾਵਟ (heavy decline in equities) ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਚਾਰ ਦਿਨਾਂ ਵਿੱਚ ਨਿਵੇਸ਼ਕਾਂ ਦੀ ਦੌਲਤ ਵਿੱਚ 11.28 ਲੱਖ ਕਰੋੜ ਰੁਪਏ ਤੋਂ ਵੱਧ ਦੀ ਗਿਰਾਵਟ (Investors' wealth has tumbled) ਆਈ ਹੈ।
ਕਮਜ਼ੋਰ ਗਲੋਬਲ ਇਕੁਇਟੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਸੋਮਵਾਰ ਨੂੰ, ਬੀਐਸਈ ਸੈਂਸੈਕਸ ਲਗਾਤਾਰ ਚੌਥੇ ਦਿਨ ਲਗਾਤਾਰ ਗਿਰਾਵਟ (market sliding for the 4th day) ਦੇ ਨਾਲ, 1,491.06 ਅੰਕ ਜਾਂ 2.74 ਫੀਸਦੀ ਦੀ ਗਿਰਾਵਟ ਨਾਲ 52,842.75 'ਤੇ ਬੰਦ ਹੋਇਆ।
ਅੱਜ ਬੈਂਚਮਾਰਕ 1,966.71 ਅੰਕ ਜਾਂ 3.61 ਫੀਸਦੀ ਡਿੱਗ ਕੇ 52,367.10 'ਤੇ ਆ ਗਿਆ ਹੈ। ਚਾਰ ਸੈਸ਼ਨਾਂ ਵਿੱਚ, ਬੀਐਸਈ ਬੈਂਚਮਾਰਕ 3,404.53 ਅੰਕ ਜਾਂ 6.05 ਪ੍ਰਤੀਸ਼ਤ ਹੇਠਾਂ ਹੈ।
ਇਹ ਵੀ ਪੜੋ:- Stock Market: ਵੱਡੀ ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਨਿਫਟੀ ਦਾ ਵੀ ਇਹੀ ਹਾਲ