ਨਵੀਂ ਦਿੱਲੀ : ਦੇਸ਼ ਭਰ 'ਚ ਅੱਜ ਮਕਰ ਸੰਕ੍ਰਾਂਤੀ ਦਾ ਤਿਉਹਾਰ ਮਨਾਇਆ ਜਾ ਰਿਹੈ ਹੈ। ਸੂਰਜ ਦੇ ਮਕਰ ਰਾਸ਼ੀ 'ਚ ਦਾਖਲ ਹੁੰਦੇ ਹੀ ਮਾਘ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਜੋਤਸ਼ੀਆਂ ਦੇ ਮੁਤਾਬਕ, ਸੂਰਜ ਸਵੇਰੇ ਧੰਨੂ ਰਾਸ਼ੀ ਤੋਂ ਮਕਰ ਰਾਸ਼ੀ ਵਿੱਚ ਦਾਖਲ ਹੋਵੇਗਾ। ਕਈ ਥਾਵਾਂ 'ਤੇ ਇਸ ਤਿਉਹਾਰ ਨੂੰ ਉੱਤਰਾਯਾਨ ਕਿਹਾ ਜਾਂਦਾ ਹੈ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਮਕਰ ਸੰਕ੍ਰਾਂਤੀ ਦੀ ਵਧਾਈ ਦਿੱਤੀ
ਮਕਰ ਸੰਕ੍ਰਾਂਤੀ ਮੌਕੇ ਪੀਐਮ ਮੋਦੀ ਨੇ ਦੇਸ਼ ਨੂੰ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਕਰ ਸੰਕ੍ਰਾਂਤੀ, ਪੋਂਗਲ, ਮਾਘ, ਬਿਹੂ ਅਤੇ ਹੋਰ ਸਾਰੇ ਤਿਉਹਾਰਾਂ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਵਧਾਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਮਕਰ ਸੰਕ੍ਰਾਂਤੀ ਦਾ ਮਹੱਤਵ
ਮਕਰ ਸੰਕ੍ਰਾਂਤੀ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਮਕਰ ਸੰਕ੍ਰਾਂਤੀ ਦੇ ਤਿਉਹਾਰ ਨੂੰ ਪੰਜਾਬ 'ਚ ਇਸ ਨੂੰ ਮਾਘੀ, ਉੱਤਰ ਪ੍ਰਦੇਸ਼ 'ਚ ਰੰਗੋਲੀ, ਅਸਾਮ 'ਚ ਬਿਹੂ, ਤਾਮਿਲਨਾਡੂ 'ਚ ਪੋਂਗਲ, ਮਹਾਰਾਸ਼ਟਰ 'ਚ ਮਿਲਣ ਦਿਵਸ ਵਜੋਂ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਪਤੰਗਬਾਜ਼ੀ ਵੀ ਕੀਤੀ ਜਾਂਦੀ ਹੈ।
ਮਕਰ ਸੰਕ੍ਰਾਂਤੀ ਹਰ ਸਾਲ 14 ਜਨਵਰੀ ਨੂੰ ਮਨਾਈ ਜਾਂਦੀ ਹੈ। ਇਹ ਤਿਉਹਾਰ ਪਤੰਗਬਾਜ਼ੀ ਕਰਕੇ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਨਦੀਆਂ, ਸਮੁੰਦਰਾਂ, ਝੀਲਾਂ ਆਦਿ ਕੰਢੇ ਇਸ਼ਨਾਨ ਕਰਕੇ ਆਤਮਿਕ ਸ਼ਾਂਤੀ ਪ੍ਰਾਪਤ ਕਰਦੇ ਹਨ। ਹਿੰਦੂ ਵੇਦਾਂ ਅਤੇ ਸ਼ਾਸਤਰਾਂ ਮੁਤਾਬਕ ਮਾਘ ਮਹੀਨੇ ਦਾ ਇਹ ਪਹਿਲਾ ਦਿਨ ਪਵਿੱਤਰ ਮੰਨਿਆ ਗਿਆ ਹੈ। ਹਿੰਦੂ ਧਰਮ ਵਿਚ ਮਾਘੀ ਵਾਲੇ ਦਿਨ ਖ਼ਾਸ ਤੌਰ 'ਤੇ ਪ੍ਰਯਾਗ ਤੀਰਥ 'ਤੇ ਇਸ਼ਨਾਨ ਕਰਨਾ ਚੰਗਾ ਸਮਝਿਆ ਜਾਂਦਾ ਹੈ।ਸ਼ਾਸਤਰਾਂ ਵਿੱਚ, ਉੱਤਰਾਯਣ ਦੇ ਸਮੇਂ ਨੂੰ ਦੇਵਤਿਆਂ ਦਾ ਦਿਨ ਕਿਹਾ ਜਾਂਦਾ ਹੈ ਅਤੇ ਦੱਖਣਅਯਾਨ ਦੇਵਤਿਆਂ ਦੀ ਰਾਤ ਹੈ।