ਹੈਦਰਾਬਾਦ: ਇਸ ਸਾਲ 18 ਫਰਵਰੀ, ਸ਼ਨੀਵਾਰ ਨੂੰ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਓਹਾਰ ਹੈ। ਭਗਵਾਨ ਸ਼ਿਵ ਦੇ ਭਗਤਾਂ ਦੇ ਵਿੱਚ ਇਸ ਦਿਨ ਨੂੰ ਲੈ ਕੇ ਇੱਕ ਅਲੱਗ ਹੀ ਉਤਸ਼ਾਹ ਹੁੰਦਾ ਹੈ। ਭੋਲੇਨਾਥ ਦੇ ਰੰਗ ਵਿੱਚ ਹਰ ਕੋਈ ਡੁੱਬਣਾ ਚਾਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਮਹਾ ਸ਼ਿਵਰਾਤਰੀ ਦੇ ਦਿਨ ਮਾਤਾ ਪਾਰਵਤੀ ਦਾ ਭਗਵਾਨ ਸ਼ਿਵ ਨਾਲ ਵਿਆਹ ਹੋਇਆ ਸੀ।
ਹਿੰਦੂ ਧਰਮ ਵਿੱਚ ਇਸ ਦਿਨ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਮਹਾਂਸ਼ਿਵਰਾਤਰੀ ਦੇ ਦਿਨ ਪੂਜਾ ਦੇ ਨਾਲ ਲੋਕ ਵਰਤ ਵੀ ਰੱਖਦੇ ਹਨ। ਕਿਹਾ ਜਾਂਦਾ ਹੈ ਕਿ ਇਸ ਵਰਤ ਵਿੱਚ ਹੋਰਨਾ ਵਰਤਾ ਵਾਂਗ ਸੇਂਧਾ ਨਮਕ ਜਾਂ ਸਫੇਦ ਨਮਕ ਦਾ ਇਸਤੇਮਾਲ ਨਹੀ ਕਰਨਾ ਚਾਹੀਦਾ।
ਤੁਸੀਂ ਫਲਹਾਰੀ ਵਰਤ ਸਕਦੇ ਹੋ ਜਾਂ ਫਿਰ ਮੀਠਾ ਖਾਂ ਸਕਦੇ ਹੋ। ਇਸ ਲਈ ਅੱਜ ਅਸੀ ਤੁਹਾਡੇ ਲਈ ਅਜਿਹੀ ਰੈਸਿਪੀ ਲੈ ਕੇ ਆਏ ਹਾਂ। ਜਿਸ ਨਾਲ ਫਲਹਾਰੀ ਦੇ ਦੌਰਾਨ ਮੀਠਾ ਵੀ ਖਾਇਆਂ ਜਾ ਸਕਦਾ ਹੈ।
ਦੁੱਧ ਅਤੇ ਮਖਾਨਾ ਦੀ ਰੈਸਿਪੀ : ਮਹਾਂਸ਼ਿਵਰਾਤਰੀ ਵਰਤ ਦੇ ਦੌਰਾਨ ਤੁਸੀਂ ਦੁੱਧ ਅਤੇ ਮਖਾਨਾ ਨਾਲ ਬਣੀ ਰੈਸਿਪੀ ਦਾ ਇਸਤੇਮਾਲ ਕਰ ਸਕਦੇ ਹੋ। ਇਸਦੇ ਲਈ ਜਿਆਦਾ ਕੁੱਝ ਸਮੱਗਰੀ ਦੀ ਵੀ ਜ਼ਰੂਰਤ ਨਹੀ ਹੈ। ਇਸਦੇ ਲਈ ਅੱਧਾ ਕਿੱਲੋਗ੍ਰਾਮ ਦੁੱਧ, 2 ਕੱਪ ਮਖਾਨੇ, 2-2 ਚਮਚ ਚੀਨੀ ਅਤੇ ਦੇਸੀ ਘਿਓ ਚਾਹੀਦਾ। ਇਸ ਸਮੱਗਰੀ ਦੀ ਮਦਦ ਨਾਲ ਤੁਸੀਂ ਅਸਾਨੀ ਨਾਲ ਮਖਾਨੇ ਦੀ ਖੀਰ ਤਿਆਰ ਕਰ ਸਕਦੇ ਹੋ।
ਮਖਾਨਾ ਖੀਰ ਦੀ ਰੈਸਿਪੀ :
1. ਇੱਕ ਪੈਮ ਵਿੱਚ ਦੇਸੀ ਘਿਓ ਗਰਮ ਕਰ ਲੋ।
2. ਇਸ ਵਿੱਚ ਮਖਾਨੇ ਨੂੰ ਲਗਾਤਾਰ ਭੁਨ ਲੋ।
3. ਭੁਨਣੇ ਤੋਂ ਬਾਅਦ ਪਲੇਟ ਵਿੱਚ ਕੱਢ ਕੇ ਠੰਢਾ ਕਰ ਲੋ।
4. ਗੈਸ 'ਤੇ ਪਤੀਲਾ ਰੱਖੋ ਅਤੇ ਉਸ ਵਿੱਚ ਦੁੱਧ ਗਰਮ ਕਰੋ।
5. ਇਸ ਤੋਂ ਬਾਅਦ ਮਖਾਨੇ ਨੂੰ ਕੁੱਟ ਕੇ ਦੁੱਧ ਵਿੱਚ ਪਾ ਦੋ।
6. ਨਾਲ ਹੀ ਚੀਨੀ ਵੀ ਪਾ ਲਵੋ।
7. ਹੁਣ ਇਸ ਸਭ ਨੂੰ ਵਧੀਆ ਤਰੀਕੇ ਨਾਲ ਹੌਲੀ ਗੈਸ ਕਰਕੇ ਪਕਾ ਲੋ।
8. ਗਾੜਾ ਹੋਣ ਤੱਕ ਇਸ ਨੂੰ ਪਕਾਓ ਅਤੇ ਫਿਰ ਗੈਸ ਬੰਦ ਕਰ ਦੋ।
ਇਸ ਉਪਰ ਤੁਸੀਂ ਡਰਾਈ ਫਰੂਟਸ ਅਤੇ ਇਲਾਇਚੀ ਪਾਉਡਰ ਪਾ ਕੇ ਸਰਵ ਕਰ ਸਕਦੇ ਹੋ। ਇਸ ਤਰ੍ਹਾਂ ਮਖਾਨੇ ਦੀ ਖੀਰ ਤਿਆਰ ਹੋ ਜਾਵੇਗੀ।
ਇਹ ਵੀ ਪੜ੍ਹੋ ;- Mahashivratri : ਇਸ ਦਿਨ ਮਨਾਈ ਜਾਵੇਗੀ ਮਹਾਂ ਸ਼ਿਵਰਾਤਰੀ, ਜਾਣੋ ਸਹੀ ਤਰੀਕ, ਮਹੂਰਤ ਤੇ ਪੂਜਾ ਵਿਧੀ