ਨਵੀਂ ਦਿੱਲੀ: ਮਾਂ ਦੇ ਬੇਸ਼ਰਤ ਪਿਆਰ ਅਤੇ ਮੁਹਾਬਤ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਹਰ ਕੋਈ ਇਸ ਨੂੰ ਸਲਾਮ ਕਰਦਾ ਹੈ। ਇਸ ਲਈ ਜਦੋ ਸ਼ੋਸਲ ਮੀਡੀਆ 'ਤੇ ਇਕ ਦਿੜ ਮਾਂ ਦੀ ਤਾਕਤ ਦਿਖਾਉਣ ਵਾਲਾ ਇੱਕ ਵੀਡੀਓ ਆਇਆ ਤਾਂ ਉਹ ਥੋੜ੍ਹੇ ਸਮੇਂ 'ਚ ਹੀ ਵਾਇਰਲ ਹੋ ਰਿਹਾ ਹੈ।
ਇਹ ਅਸਲ ਵਿੱਚ ਇੱਕ ਪੰਛੀ ਹੈ ਜੋ ਬਹੁਤ ਖ਼ਤਰੇ ਵਿੱਚ ਆਪਣੇ ਆਂਡੇ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਦਯੋਗਪਤੀ ਆਨੰਦ ਮਹਿੰਦਰਾ ਨੇ ਵੀਡਿਓ ਦੀ ਤਾਰੀਫ ਕੀਤੀ ਅਤੇ ਇਸਨੂੰ ਆਪਣੇ ਟਵਿਟਰ 'ਤੇ ਸ਼ੇਅਰ ਕੀਤਾ। ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਮਹਿੰਦਰਾ ਗਰੁੱਪ ਦੇ ਚੇਅਰਮੈਨ ਨੇ ਸਿਰਫ਼ ਇੱਕ ਲਾਈਨ ਲਿਖੀ- 'ਮਾਂ ਤੁਝੇ ਸਲਾਮ।'
-
Maa tujhe salaam… pic.twitter.com/BHLSzvDfHW
— anand mahindra (@anandmahindra) April 19, 2022 " class="align-text-top noRightClick twitterSection" data="
">Maa tujhe salaam… pic.twitter.com/BHLSzvDfHW
— anand mahindra (@anandmahindra) April 19, 2022Maa tujhe salaam… pic.twitter.com/BHLSzvDfHW
— anand mahindra (@anandmahindra) April 19, 2022
ਇਸ ਵੀਡੀਓ ਵਿੱਚ ਪੰਛੀ ਆਪਣੇ ਆਂਡੇ ਦੁਆਲੇ ਘੁੰਮ ਰਿਹਾ ਹੈ। ਉਸ ਸਮੇਂ ਹੀ ਖੁਦਾਈ ਕਰਨ ਵਾਲਾ ਵਾਹਨ ਖ਼ਤਰਨਾਕ ਤਰੀਕੇ ਨਾਲ ਉਸ ਅੰਡਿਆਂ ਦੇ ਨੇੜੇ ਜਾਂਦਾ ਹੈ। ਇਸ ਤੋਂ ਬਾਅਦ ਚਿੜੀ ਖੁਦਾਈ ਕਰਨ ਵਾਲੇ ਤੋਂ ਅੰਡਿਆਂ ਨੂੰ ਬਚਾਉਣ ਦੀ ਕੋਸ਼ਿਸ ਕਰਦੀ ਹੈ ਇਸ ਦੇ ਨਾਲ ਹੀ ਇਹ ਉੱਚੀ ਉੱਚੀ ਸ਼ੋਰ ਮਚਾਉਣ ਲੱਗਦੀ ਹੈ।
ਜਿਵੇਂ ਹੀ ਖੁਦਾਈ ਕਰਨ ਵਾਲਾ ਅੰਡਿਆਂ ਦੇ ਨੇੜੇ ਆਉਂਦਾ ਹੈ ਪੰਛੀ ਆਪਣੇ ਖੰਭ ਫੈਲਾਉਂਦਾ ਹੈ ਅਤੇ ਉੱਚੀ-ਉੱਚੀ ਚਹਿਕਣਾ ਸ਼ੁਰੂ ਕਰ ਦਿੰਦਾ ਹੈ। ਕੁਝ ਸਮੇਂ ਲਈ ਖੁਦਾਈ ਕਰਨ ਵਾਲਾ ਡਰਾਈਵਰ ਰੁਕਦਾ ਹੈ ਅਤੇ ਇਸ ਦੌਰਾਨ ਪੰਛੀ ਵੀ ਰੌਲਾ ਪਾਉਂਦਾ ਰਹਿੰਦਾ ਹੈ। ਆਖ਼ਰਕਾਰ ਖੁਦਾਈ ਕਰਨ ਵਾਲਾ ਡਰਾਈਵਰ ਉੱਥੋਂ ਚਲਾ ਜਾਂਦਾ ਹੈ ਅਤੇ ਇਸ ਤਰ੍ਹਾਂ ਪੰਛੀ ਆਪਣੇ ਅੰਡੇ ਸੁਰੱਖਿਅਤ ਢੰਗ ਨਾਲ ਬਚਾਉਣ ਦੇ ਯੋਗ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ ਪੰਜਾਬ ਪੁਲਿਸ, ਸੀਐੱਮ ਮਾਨ ਨੂੰ ਦਿੱਤੀ ਚਿਤਾਵਨੀ