ਚੰਡੀਗੜ੍ਹ: ਲੁਧਿਆਣਾ ਬਲਾਸਟ (Ludhiana Blast) ਨੂੰ ਲੈ ਕੇ ਪੰਜਾਬ ਪੁਲਿਸ ਅਲਰਟ ’ਤੇ ਹੈ। ਪੰਜਾਬ ਵੱਲੋਂ ਸੂਬੇ ਦੇ ਵੱਖ-ਵੱਖ ਥਾਵਾਂ ਉੱਪਰ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਕਿ ਅਜਿਹੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਇਸੇ ਦੇ ਚੱਲਦੇ ਸੂਬੇ ਦੇ ਵੱਖ ਵੱਖ ਕੋਰਟ ਕੰਪਲੈਕਸ ਵਿਖੇ ਚੈਕਿੰਗ ਕੀਤੀ ਜਾ ਰਹੀ ਹੈ। ਨਾਲ ਹੀ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ ਹਨ।
ਵਕੀਲ ਨੇ ਚੁੱਕੇ ਪੁਲਿਸ ਸੁਰੱਖਿਆ ’ਤੇ ਸਵਾਲ
ਦੂਜੇ ਪਾਸੇ ਲੁਧਿਆਣਾ ਬਲਾਸਟ (Ludhiana Blast) ਘਟਨਾ ਤੋਂ ਬਾਅਦ ਜ਼ਿਲ੍ਹਾ ਕਚਹਿਰੀ ਵਿੱਚ ਕੰਮ ਕਰਨ ਵਾਲੇ ਵਕੀਲਾਂ ਨੇ ਸੁਰੱਖਿਆ ਨੂੰ ਲੈਕੇ ਸਵਾਲ ਚੁੱਕੇ ਹਨ। ਵਕੀਲ ਨੇ ਸਵਾਲ ਖੜ੍ਹੇ ਕਰਦੇ ਕਿਹਾ ਕਿ ਜ਼ਿਲ੍ਹਾ ਕਚਹਿਰੀ ਦੇ ਅੰਦਰ ਆਉਣ ਦੇ ਲਈ 12 ਦਰਵਾਜ਼ੇ ਅਧਿਕਾਰਕ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ ਕਈ ਰਸਤੇ ਹਨ ਜਿੱਥੋਂ ਆਸਾਨੀ ਨਾਲ ਅੰਦਰ ਆਇਆ ਜਾ ਸਕਦਾ ਹੈ ਜੋ ਕਿ ਅਣਅਧਿਕਾਰਿਤ ਹੈ। ਰੋਸ ਜ਼ਾਹਿਰ ਕਰਦੇ ਹੋਏ ਵਕੀਲਾਂ ਨੇ ਕਿਹਾ ਕਿ ਕਚਹਿਰੀ ਦੇ ਅੰਦਰ ਕੋਈ ਵੀ ਕੈਮਰਾ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ। ਉਨ੍ਹਾਂ ਦੱਸਿਆ ਕਿ ਜਦੋਂ ਗੈਂਗਸਟਰਾਂ ਦੀ ਪੇਸ਼ੀ ਹੁੰਦੀ ਹੈ ਤਾਂ ਇੱਕ-ਇੱਕ ਗੈਂਗਸਟਰ ਦੇ ਨਾਲ ਦਰਜਨਾਂ ਹੋਰ ਉਨ੍ਹਾਂ ਦੇ ਸਾਥੀ ਆਉਂਦੇ ਹਨ ਨਾ ਤਾਂ ਉਨ੍ਹਾਂ ਦੀ ਕਦੇ ਚੈਕਿੰਗ ਹੁੰਦੀ ਹੈ ਅਤੇ ਨਾ ਹੀ ਪੁਲਿਸ ਮੁਸਤੈਦੀ ਵਿਖਾਉਂਦੀ ਹੈ।
ਕੋਰਟ ਕੰਪਲੈਕਸਾਂ ਦੀ ਕੀਤੀ ਜਾ ਰਹੀ ਚੈਕਿੰਗ
ਇਸੇ ਤਰ੍ਹਾਂ ਹੀ ਸੁਲਤਾਨਪੁਰ ਲੋਧੀ ਵਿਖੇ ਲੁਧਿਆਣਾ ਘਟਨਾ ਤੋਂ ਬਾਅਦ ਪੁਲਿਸ ਚੌਕਸ ਵਿਖਾਈ ਦੇ ਰਹੀ ਹੈ। ਪੁਲਿਸ ਵੱਲੋਂ ਕੋਰਟ ਕੰਪਲੈਕਸ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਕੋਰਟ ਕੰਪਲੈਕਸ ਤੋਂ ਇਲਾਵਾ ਸ਼ਹਿਰ ਦੇ ਮੇਨ ਬਜ਼ਾਰ ਅਤੇ ਭੀੜ ਵਾਲੇ ਇਲਾਕੇ ਵਿੱਚ ਭਾਰੀ ਫੋਰਸ ਤੈਨਾਤ ਕੀਤੀ ਗਈ ਹੈ। ਜਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਲਾਵਾਰਿਸ ਚੀਜ ਵਿਖਾਈ ਦਿੰਦੀ ਹੈ ਤਾਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।
ਡੋਗ ਸਕੁਐਡ ਅਤੇ ਬੰਬ ਸਕੁਐਡ ਦੀਆਂ ਟੀਮਾ ਅਲਰਟ ’ਤੇ
ਦੂਜੇ ਪਾਸੇ ਪੱਟੀ ਕੋਰਟ ਕੰਪਲੈਕਸ (Bar Court Complex) ਵਿੱਚ ਡੋਗ ਸਕੁਐਡ ਅਤੇ ਬੰਬ ਸਕੁਐਡ (Bomb Squad) ਦੀਆਂ ਟੀਮਾਂ ਨਾਲ ਬੜੀ ਬਰੀਕੀ ਨਾਲ ਜਾਂਚ ਕੀਤੀ ਗਈ। ਇਸ ਬਾਰੇ ਡੀਐਸਪੀ ਕੁਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਸਾਡੇ ਵੱਲੋਂ ਪੱਟੀ ਕੋਰਟ ਕੰਪਲੈਕਸ (Bar Court Complex) ਵਿੱਚ ਡੋਗ ਸਕੁਐਡ ਅਤੇ ਬੰਦ ਸਕੁਐਡ ਦੀਆਂ ਟੀਮਾਂ ਨਾਲ ਬੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਨਾਕਿਆਂ 'ਤੇ ਸੁਰੱਖਿਆ ਦੇ ਸਖਤ ਇੰਤਜ਼ਾਮ
ਗੁਰਦਾਸਪੁਰ ਵਿੱਚ ਐਸਐਸਪੀ ਡਾ. ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਰਟ ਕੰਪਲੈਕਸ (Court complex) ਵਿਖੇ ਚੈਕਿੰਗ ਕੀਤੀ ਗਈ।ਸ਼ਹਿਰ ਵਿਚ 7 ਰੈੱਡ ਜ਼ੋਨ ਨਾਕਿਆਂ 'ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ। ਪੁਲਿਸ ਅਧਿਕਾਰੀ ਜਬਰਜੀਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਕੋਰਟ ਕੰਪਲੈਕਸ ਵਿਚ ਜੋ ਧਮਾਕਾ ਹੋਇਆ ਉਸ ਤੋਂ ਬਾਅਦ ਗੁਰਦਾਸਪੁਰ ਸਮੇਤ ਪੂਰੇ ਪੰਜਾਬ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿੱਚ ਵੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ।
ਕੋਰਟ ਵਿਖੇ ਪੁਲਿਸ ਦੇ ਸਖ਼ਤ ਇੰਤਜ਼ਾਮ
ਗੱਲ ਕੀਤੀ ਜਾਵੇ ਜਲੰਧਰ ਕੋਰਟ ਦੀ ਤਾਂ ਲੁਧਿਆਣਾ ਬਲਾਸਟ ਤੋਂ ਬਾਅਦ ਪੁਲਿਸ ਸੁਰੱਖਿਆ (Police security after the blast) ਹੋਰ ਵਧਾ ਦਿੱਤੀ ਗਈ ਹੈ। ਆਮ ਤੌਰ ਤੇ ਜਿੱਥੇ ਕਚਹਿਰੀਆਂ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਦੇ ਚੱਲਦੇ ਮਹਿਜ਼ ਕੁਝ ਮੁਲਾਜ਼ਮ ਹੀ ਡਿਊਟੀ ਤੇ ਤਾਇਨਾਤ ਹੁੰਦੇ ਸੀ। ਉਹਦੇ ਦੂਸਰੇ ਪਾਸੇ ਕੋਰਟ ਦੇ ਗੇਟ ਉਪਰ ਹੀ ਸੱਤ ਤੋਂ ਅੱਠ ਮੁਲਾਜ਼ਮਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਅਤੇ ਹਰ ਕਿਸੇ ਨੂੰ ਤਲਾਸ਼ੀ ਤੋਂ ਬਾਅਦ ਹੀ ਕੋਰਟ ਦੇ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਇਹ ਵੀ ਪੜੋ: Ludhiana Court Blast: ਕੇਂਦਰੀ ਮੰਤਰੀ ਕਿਰਨ ਰਿਜਿਜੂ ਤੇ ਸੋਮ ਪ੍ਰਕਾਸ਼ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ