ਜਬਲਪੁਰ: ਅੱਖਾਂ ਸਾਹਮਣੇ ਜਿੰਮੇਵਾਰੀਆਂ ਹੋਣ ਤਾਂ ਉਹ ਅੱਖਾਂ ਸੁਫ਼ਨੇ ਨਹੀਂ ਦੇਖਦਿਆਂ। ਜਿੰਮੇਵਾਰੀਆਂ ਦਾ ਭਾਰ ਹੀ ਇਨ੍ਹਾਂ ਹੁੰਦਾ ਹੈ ਕਿ ਸੁਫ਼ਨਿਆਂ ਦਾ ਪਲੜਾ ਛੱੜਣਾ ਪੈਂਦਾ ਹੈ। ਮੱਧ ਪ੍ਰਦੇਸ਼ ਦੇ ਇੱਕ ਵਿਅਕਤੀ ਨੇ ਉਨ੍ਹਾਂ ਧੁੰਧਲੇ ਪਏ ਸੁਫ਼ਨਿਆਂ ਦੀ ਸਾਰ ਪੁੱਛੀ ਤੇ ਉਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਬਾਰੇ ਸੋਚਿਆ ਜੋ ਬੁਰੀਆਂ ਆਦਤਾਂ ਪਾ ਖ਼ੁਦ ਨੂੰ ਤਬਾਹ ਕਰਨ ਵਾਲੇ ਰੱਸਤੇ 'ਤੇ ਤੁਰ ਪਏ ਸਨ।
ਪੜ੍ਹਾੳੇੁਣ ਦੇ ਸਫ਼ਰ ਦੀ ਸ਼ੁਰੂਆਤ
2016 'ਚ ਬੱਚਿਆਂ ਨੂੰ ਪੜ੍ਹਾਉਣ ਦਾ ਸਿਲਸਿਲਾ ਸ਼ੁਰੂ ਹੋਇਆ। 2 ਬੱਚੇ ਕੱਚੀ ਉਮਰੇ ਨਸ਼ੇ ਦੇ ਰਾਹ 'ਤੇ ਤੁਰ ਪਏ ਸੀ ਤੇ ਜਦੋਂ ਉਨ੍ਹਾਂ ਪੁੱਛਿਆ ਗਿਆ ਕਿ ਉਹ ਪੜ੍ਹਣਾ ਚਾਹੁੰਦੇ ਹਨ ਤਾਂ ਉਨ੍ਹਾਂ ਹਾਂ ਪੱਖੀ ਹੁਲਾਰਾ ਭਰਿਆ। ਉਹ ਕਹਿੰਦੇ ਹਨ,"ਵਿਦਿਆ ਵਿਚਾਰੀ ਪਰਉਪਕਾਰੀ"। ਹੁਣ ਘਾਟ ਦੇ 120 ਬੱਚੇ ਇੱਥੇ ਪੜ੍ਹਦੇ ਹਨ। ਕਈ ਤਾਂ ਅਜਿਹੇ ਵੀ ਹਨ ਜੋ ਸਕੂਲ ਨਹੀਂ ਜਾਂਦੇ ਪਰ ਇੱਥੇ ਪੜ੍ਹਾਈ ਕਰਦੇ ਹਨ।
-
Around 120 students attend the class. I want at least one of my students to qualify for IAS and one for IPS. I am planning to open a school for children from underprivileged families where senior students will teach juniors: Parag Deewan in Jabalpur (12.11.2020) https://t.co/BXv8ZwkOVn
— ANI (@ANI) November 13, 2020 " class="align-text-top noRightClick twitterSection" data="
">Around 120 students attend the class. I want at least one of my students to qualify for IAS and one for IPS. I am planning to open a school for children from underprivileged families where senior students will teach juniors: Parag Deewan in Jabalpur (12.11.2020) https://t.co/BXv8ZwkOVn
— ANI (@ANI) November 13, 2020Around 120 students attend the class. I want at least one of my students to qualify for IAS and one for IPS. I am planning to open a school for children from underprivileged families where senior students will teach juniors: Parag Deewan in Jabalpur (12.11.2020) https://t.co/BXv8ZwkOVn
— ANI (@ANI) November 13, 2020
ਇੱਕ ਰੋਸ਼ਣੀ ਦੀ ਕਿਰਨ
ਨਸ਼ੇ ਦੇ ਹਨੇਰੇ ਰਾਹ ਤੁਰੇ ਬੱਚਿਆਂ ਨੂੰ ਪੜ੍ਹਾਈ ਰੂਪੀ ਰੋਸ਼ਣੀ ਇਹ ਅਧਿਆਪਕ ਮੁਫ਼ਤ 'ਚ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਬੱਚੇ ਅਪਣੇ ਕੰਮ ਦੇ ਨਾਲ-ਨਾਲ ਘਰ ਮਿਲਿਆ ਕੰਮ ਵੀ ਕਰਦੇ ਹਨ। ਪੜ੍ਹਾਈ ਰੂਪੀ ਇੱਕ ਰੋਸ਼ਣੀ ਇਨ੍ਹਾਂ ਦੀ ਜ਼ਿੰਦਗੀ 'ਚ ਆਈ ਹੈ।
ਪਰਾਗ ਦਾ ਸੁਫ਼ਨਾ
ਇਨ੍ਹਾਂ ਬੱਚਿਆਂ ਨੂੰ ਪੜ੍ਹਾਉਂਦੇ ਅਧਿਆਪਕ ਦਾ ਕਹਿਣਾ ਹੈ ਕਿ ਮੇਰਾ ਸੁਫ਼ਨਾ ਹੈ ਮੈਂ ਇਨ੍ਹਾਂ ਬੱਚਿਆਂ 'ਚੋਂ ਇੱਕ ਬੱਚੇ ਨੂੰ ਆਈਐਸ ਅਫ਼ਸਰ ਬਣਾਉਣਾ ਚਾਹੁੰਦਾ ਹਾਂ। ਉਨ੍ਹਾਂ ਦੱਸਿਆ ਕਿ ਉਹ ਅਗਲੇ ਸਾਲ ਇਨ੍ਹਾਂ ਬੱਚਿਆਂ ਲਈ ਇੱਕ ਸਕੂਲ ਬਣਾਉਣਗੇ ਜਿੱਥੇ ਸੀਨਿਅਰ ਜੂਨਿਅਰਜ਼ ਨੂੰ ਪੜ੍ਹਾਉਣਗੇ। ਅਧਿਆਪਕਾਂ ਦੀ ਫ਼ੀਸ ਇਨ੍ਹਾਂ ਗਰੀਬ ਬੱਚਿਆਂ ਦੇ ਘਰ ਜਾਵੇਗੀ।