ਔਰੰਗਾਬਾਦ: ਮਹਾਰਾਸ਼ਟਰ ਵਿੱਚ ਸਿਆਸੀ ਪਾਰਾ ਚੜ੍ਹ ਗਿਆ ਹੈ। ਅਜਾਨ ਅਤੇ ਹਨੂੰਮਾਨ ਚਾਲੀਸਾ ਵਿਵਾਦ ਦਰਮਿਆਨ ਹੁਣ AIMIM ਵਿਧਾਇਕ ਅਕਬਰੂਦੀਨ ਓਵੈਸੀ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਅਕਬਰੂਦੀਨ ਓਵੈਸੀ ਨੇ ਇੱਥੇ ਇੱਕ ਸਮਾਗਮ ਵਿੱਚ ਕਿਹਾ ਕਿ, "ਤੁਹਾਨੂੰ ਡਰਨ ਦੀ ਲੋੜ ਨਹੀਂ, ਕੋਈ ਕੁੱਤਾ ਭੌਂਕਦਾ ਹੈ, ਭੌਂਕਣ ਦਿਓ, ਜਵਾਬ ਨਾ ਦਿਓ।" ਉਨ੍ਹਾਂ ਨੇ ਰਾਜ ਠਾਕਰੇ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ ਕਿ "ਮੈਂ ਕਿਸੇ ਨੂੰ ਜਵਾਬ ਦੇਣ ਨਹੀਂ ਆਇਆ, ਤੁਸੀਂ ਜਵਾਬ ਦੇਣ ਦੇ ਲਾਇਕ ਨਹੀਂ ਹੋ, ਮੇਰੇ ਕੋਲ ਘੱਟੋ-ਘੱਟ ਇਕ ਸੰਸਦ ਮੈਂਬਰ ਹੈ, ਤੁਸੀਂ ਬੇਘਰ ਹੋ, ਤੁਹਾਨੂੰ ਬੇਘਰ ਕਰ ਦਿੱਤਾ ਗਿਆ ਹੈ।' ਅਕਬਰੂਦੀਨ ਨੇ ਕਿਹਾ ਕਿ ਅਸੀਂ ਜਲਦੀ ਹੀ ਇੱਕ ਵੱਡੀ ਰੈਲੀ ਕਰਾਂਗੇ ਅਤੇ ਚੰਗਾ ਜਵਾਬ ਦੇਵਾਂਗੇ। ਅਕਬਰੂਦੀਨ ਨੇ ਕਿਹਾ ਕਿ ਅੱਜ ਦੇਸ਼ ਵਿੱਚ ਜ਼ਹਿਰ ਬੀਜਿਆ ਜਾ ਰਿਹਾ ਹੈ। ਅਜ਼ਾਨ ਨੂੰ ਲੈ ਕੇ ਵਿਵਾਦ ਹੈ। ਹਿਜਾਬ ਅਤੇ ਲਿੰਚਿੰਗ ਦੀ ਗੱਲ ਹੋ ਰਹੀ ਹੈ, ਪਰ ਅਸੀਂ ਸਾਰਿਆਂ ਨੂੰ ਪਿਆਰ ਨਾਲ ਜਵਾਬ ਦੇਵਾਂਗੇ।"
ਅਕਬਰੂਦੀਨ ਓਵੈਸੀ ਨੇ ਵਰਕਰਾਂ ਨੂੰ ਕਿਹਾ, "ਮੈਂ ਸਥਾਨ, ਸਮਾਂ ਤੈਅ ਕਰਾਂਗਾ ਅਤੇ ਮੈਂ ਉਨ੍ਹਾਂ ਨੂੰ ਜਵਾਬ ਦਿਆਂਗਾ। ਡਰੋ ਨਾ, ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਜਦੋਂ ਸਮਾਂ ਆਵੇਗਾ, ਓਵੈਸੀ ਕੁਰਾਨ ਲਈ ਮਰਨ ਵਾਲਾ ਪਹਿਲਾ ਵਿਅਕਤੀ ਹੋਵੇਗਾ।" ਉਨ੍ਹਾਂ ਵਰਕਰਾਂ ਨੂੰ ਕਿਹਾ ਕਿ 'ਤੁਸੀਂ ਕਿਸੇ ਨੂੰ ਜਵਾਬ ਨਾ ਦਿਓ, ਕਾਨੂੰਨ ਆਪਣੇ ਹੱਥ 'ਚ ਨਾ ਲਓ, ਮੈਂ ਜਵਾਬ ਦਿਆਂਗਾ, ਚਿੰਤਾ ਨਾ ਕਰੋ, ਡਰੋ ਨਾ'। ਇਹ ਦੇਸ਼ ਜਿੰਨਾ ਤੇਰਾ ਹੈ ਓਨਾ ਹੀ ਮੇਰਾ ਵੀ ਹੈ। ਤੇਲੰਗਾਨਾ ਵਿਧਾਨ ਸਭਾ ਵਿੱਚ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਦੇ ਆਗੂ ਅਕਬਰੂਦੀਨ ਓਵੈਸੀ, ਪਾਰਟੀ ਪ੍ਰਧਾਨ ਅਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਦੇ ਛੋਟੇ ਭਰਾ ਹਨ।"
ਇਹ ਵੀ ਪੜ੍ਹੋ : ਸਹਾਰਾ ਗਰੁੱਪ ਦੇ ਚੇਅਰਮੈਨ ਸੁਬਰਤ ਰਾਏ ਅੱਜ ਪਟਨਾ ਹਾਈ ਕੋਰਟ ਵਿੱਚ ਹੋਣਗੇ ਪੇਸ਼