ETV Bharat / bharat

ਦਰਕਤੀ ਵਿਰਾਸਤ, ਖ਼ਤਮ ਹੁੰਦੀ ਲੱਕੜ ਦੀ ਕਲਾ - ਅਲਮੋੜਾ ਦਾ ਜੌਹਰੀ ਬਾਜ਼ਾਰ

ਦੇਸ਼ ਦੀ ਇਤਿਹਾਸਕ- ਸਭਿਆਚਾਰ ਖੁਸ਼ਹਾਲੀ ਦਾ ਪ੍ਰਤੀਕ ਮੰਨੇ ਜਾਣ ਵਾਲੇ ਅਲਮੋੜਾ ਸ਼ਹਿਰ 'ਚ ਸ਼ਾਨਦਾਰ ਲਕੜ ਕਲਾ ਦੇ ਕਈ ਬੇਜੋੜ ਉਦਾਰਣ ਮੌਜੂਦ ਹਨ।

ਦਰਕਤੀ ਵਿਰਾਸਤ, ਖ਼ਤਮ ਹੁੰਦੀ ਲੱਕੜ ਦੀ ਕਲਾ
ਦਰਕਤੀ ਵਿਰਾਸਤ, ਖ਼ਤਮ ਹੁੰਦੀ ਲੱਕੜ ਦੀ ਕਲਾ
author img

By

Published : Nov 8, 2020, 11:02 AM IST

ਦੇਹਰਾਦੂਨ: ਉਤਰਾਖੰਡ ਦੇ ਕੁਮਾਓਂ ਡਿਵੀਜ਼ਨ ਵਿੱਚ ਸਥਿਤ ਅਲਮੋੜਾ ਸ਼ਹਿਰ ਜਿਥੇ ਕੁਦਰਤੀ ਸੁੰਦਰਤਾ ਨੂੰ ਖੁਦ 'ਚ ਸਮੇਟੇ ਹਨ, ਉਥੇ ਹੀ ਸਾਢੇ 300 ਸਾਲ ਪੁਰਾਣੀ ਅਮੀਰ ਲੱਕੜ ਕਲਾ ਦੀ ਵਿਰਾਸਤ ਨੂੰ ਸੰਭਾਲੇ ਹੋਏ ਹਨ। ਇਨ੍ਹਾਂ ਪਹਾੜੀ ਘਰਾਂ 'ਚ ਹੁਣ ਵੀ ਉਹ ਨਿਸ਼ਾਨ ਜਿਉਂਦੇ ਹਨ ਜਿਨ੍ਹਾਂ ਦੀ ਨਕਾਸ਼ੀ ਤੇ ਕਲਾਕ੍ਰੀਤੀਆਂ ਨਾਲ ਕਦੇ ਇਹ ਸ਼ਹਿਰ ਰੋਸ਼ਨ ਹੁੰਦਾ ਸੀ।

ਦਰਕਤੀ ਵਿਰਾਸਤ, ਖ਼ਤਮ ਹੁੰਦੀ ਲੱਕੜ ਦੀ ਕਲਾ

ਅਲਮੋੜਾ ਸ਼ਹਿਰ 'ਚ ਵਿਚਾਲੇ ਲੰਘਦੇ ਹੋਏ ਜਦੋਂ ਇਨਾਂ ਨਕਾਸ਼ੀਦਾਰ ਦਰਵਾਜ਼ੇ-ਖਿੜਕੀਆਂ ਦੇ ਦਰਸ਼ਨ ਹੁੰਦੇ ਹਨ ਤਾਂ ਅਜਿਹਾ ਲਗਦਾ ਹੈ ਕਿ ਜਿਵੇ ਪੂਰੇ ਸ਼ਹਿਰ ਨੂੰ ਹੀ ਵਿਸ਼ਵਕਰਮਾ ਦੇ ਹੱਥਾ ਨੇ ਛੋਹ ਲਿਆ ਹੋਵੇ। ਇਹ ਯਾਦਾਂ ਦੱਸਦੀਆਂ ਹਨ ਕਿ ਕਿਵੇਂ ਇਹ ਸ਼ਹਿਰ ਕਦੇ ਸ਼ਾਨਦਾਰ ਕਲਾ ਨਾਲ ਖੁਸ਼ਹਾਲ ਸੀ।

ਦੇਸ਼ ਦੀ ਇਤਿਹਾਸਕ- ਸਭਿਆਚਾਰ ਖੁਸ਼ਹਾਲੀ ਦਾ ਪ੍ਰਤੀਕ ਮੰਨੇ ਜਾਣ ਵਾਲੇ ਅਲਮੋੜਾ ਸ਼ਹਿਰ 'ਚ ਸ਼ਾਨਦਾਰ ਲਕੜ ਕਲਾ ਦੇ ਕਈ ਬੇਜੋੜ ਉਦਾਰਣ ਮੌਜੂਦ ਹਨ। ਇਸ ਸ਼ਹਿਰ ਦੇ ਸ਼ਾਨਦਾਰ ਇਤਿਹਾਸ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ, ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨੇਹਿਰੂ ਤੇ ਸਵਾਮੀ ਵਿਵੇਕਾਨੰਦ ਦੀਆਂ ਯਾਦਾਂ ਹਨ।

ਅਲਮੋੜਾ ਲਗਭਗ ਸਾਢੇ 300 ਸਾਲ ਤੱਕ ਕੁਝ ਸ਼ਾਸਕਾਂ ਦੀ ਰਾਜਧਾਨੀ ਰਿਹਾ ਹੈ ਤੇ ਇਸ ਦੀ ਕਤਯੂਰ ਘਾਟੀ ਦੇ ਕਤਯੂਰੀ ਰਾਜਿਆਂ ਦਾ ਇਤਿਹਾਸ ਜੁੜਿਆਂ ਰਿਹਾ ਹੈ। ਅਜਿਹੇ 'ਚ ਅਲਮੋੜਾ ਦੀ ਪੁਰਾਣੀ ਨਕਾਸ਼ੀ ਨੇ ਦੇਸ਼ ਦੁਨੀਆ 'ਚ ਆਪਣੀ ਛਾਪ ਛੱਡੀ ਹੋਈ ਹੈ।

ਅਲਮੋੜਾ ਦਾ ਜੌਹਰੀ ਬਾਜ਼ਾਰ ਜਾਂ ਫਿਰ ਖਜ਼ਾਨਚੀ ਮੌਹਲਾ। ਇਹ ਦੋਵੇ ਥਾਂ ਸ਼ਹਿਰ ਦੇ ਪੁਰਾਤਣ ਇਲਾਕਿਆਂ 'ਚ ਸ਼ੁਮਾਰ ਹਨ। ਇਥੇ ਅੱਜ ਵੀ ਸੈਂਕੜੇ ਸਾਲ ਪੁਰਾਣੀ ਇਮਾਰਤਾਂ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੀਆਂ ਹਨ। ਇਨ੍ਹਾਂ ਭਵਨਾਂ 'ਚ ਲੱਕੜ ਦੀ ਕਲਾ ਦਾ ਖ਼ਾਸ ਮਹੱਤਵ ਹੈ।

ਹੱਥਾ ਨਾਲ ਲੱਕੜੀਆਂ 'ਤੇ ਤਰਾਸ਼ੀ ਗਈ ਨਕਾਸ਼ੀ ਤੇ ਕਲਾਕ੍ਰੀਤੀਆਂ ਲੋਕਾਂ ਦਾ ਧਿਆਨ ਆਪਣੇ ਵੱਲ ਨੂੰ ਖਿੱਚਦੀਆਂ ਹਨ। ਰਾਜਤੰਤਰ ਤੋਂ ਲੈ ਕੇ ਬ੍ਰਿਟਿਸ਼ ਸ਼ਾਸਨਕਾਲ ਤੱਕ ਦੇ ਇਤਿਹਾਸ ਦੀ ਇਸ ਕਲਾ 'ਚ ਰਾਜਸਥਾਨ ਤੇ ਦੱਖਣੀ ਭਾਰਤੀ ਕਲਾ ਦੀ ਝਲਕ ਦੇਖਣ ਨੂੰ ਮਿਲਦੀ ਸੀ ਪਰ ਸੰਭਾਲ ਦੀ ਘਾਟ ਹੋਣ ਕਾਰਨ ਹੁਣ ਲੱਕੜ ਦੀ ਕਲਾ ਹੌਲੀ ਹੌਲੀ ਘੱਟਦੀ ਜਾ ਰਹੀ ਹੈ।

ਸਥਾਨਕ ਵਾਸੀ ਦੀਵਾਨ ਮੇਹਰਾ ਨੇ ਦੱਸਿਆ ਕਿ ਪੁਰਾਣੇ ਕੁਝ ਰਾਜਿਆਂ ਦੇ ਸ਼ਾਸਨ ਵੱਲੋਂ ਉਸ ਵੇਲੇ ਸਥਾਪਤ ਕੀਤਾ ਗਿਆ ਸੀ ਤੇ ਉਸ ਵੇਲੇ ਜੋ ਮਕਾਨ ਬਣਦੇ ਸਨ, ਉਹ ਲੱਕੜ ਕਲਾ ਦੇ ਮੁਤਾਬਕ ਬਣਦੇ ਸਨ। ਮਕਾਨਾਂ 'ਚ ਤਰ੍ਹਾਂ ਤਰ੍ਹਾਂ ਦੀਆਂ ਨਕਾਸ਼ੀਆਂ, ਦਰਵਾਜੇ, ਖਿੜਕੀਆਂ ਤਾਂ ਬਹੁਤ ਮਸ਼ਹੂਰ ਹੁੰਦੀਆਂ ਸਨ। ਅਲਮੋੜਾ ਕੁੱਝ ਰਾਜਿਆਂ ਦੀ ਰਾਜਧਾਨੀ ਰਹੀ ਹੈ। ਕੁੱਝ ਰਾਜਿਆਂ ਨੇ ਇਥੇ ਕਈ ਕਿਲ੍ਹੇ, ਇਮਾਰਤਾਂ ਬਣਾਈਆਂ ਜੋ ਅੱਜ ਵੀ ਇੱਥੇ ਮੌਜੂਦ ਹਨ।

ਇਤਿਹਾਸਕਾਰ ਵੀਡੀਐਸ ਨੇਗੀ ਨੇ ਕਿਹਾ ਕਿ ਇਥੇ ਅਲਮੋੜਾ 'ਚ ਜੋ ਰਵਾਇਤੀ ਮਕਾਨ ਹੈ, ਹੁਣ ਲਗਭਗ 80 ਫੀਸਦੀ ਮਕਾਨ ਲਾਲਾ ਬਾਜ਼ਾਰ 'ਚ ਖ਼ਤਮ ਹੋ ਗਏ ਹਨ। ਫਿਲਹਾਲ ਖਜ਼ਾਨਚੀ ਇਲਾਕੇ ਵਿੱਚ, ਮੱਲੀ ਬਾਜ਼ਾਰ ਵਿੱਚ ਕੁਝ ਘਰ ਬਚੇ ਹੋਏ ਹਨ, ਜਿਨ੍ਹਾਂ 'ਚ ਇਹ ਸੁੰਦਰ ਨਕਾਸ਼ੀ ਅਜੇ ਵੀ ਦਿਖਾਈ ਦਿੰਦੀ ਹੈ ਤੇ ਇਹ ਸਥਾਨ ਸਥਾਨਕ ਕਲਾਕਾਰਾਂ ਵੱਲੋਂ ਬਣਾਈਆਂ ਗਈਆਂ ਹਨ ਤੇ ਬੇਮਿਸਾਲ ਹਨ। ਅੱਜ ਮਸ਼ੀਨੀ ਯੁੱਗ 'ਚ ਉਸ ਕਲਾ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ ਹੈ।

ਉਤਰਾਖੰਡ ਵਿੱਚ ਅੱਜ ਵੀ ਪਹਾੜਾਂ 'ਤੇ ਲੱਕੜ ਦੇ ਘਰ ਮਿਲਣਗੇ, ਇਹ ਘਰ 4 ਤੋਂ 5 ਮੰਜ਼ਿਲਾ ਹੁੰਦੇ ਹਨ। ਹਰ ਮੰਜ਼ਿਲ ਦੀ ਆਪਣੀ ਇੱਕ ਵਿਸ਼ੇਸ਼ਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕਈ ਸੌ ਸਾਲ ਪਹਿਲਾਂ ਬਣੇ ਇਹ ਘਰ ਭੂਚਾਲ ਰੋਧਕ ਹਨ। ਅਜਿਹੇ 'ਚ ਪਹਾੜਾਂ ਦੀ ਖ਼ਤਮ ਹੁੰਦੀ ਲੋਕ ਕਲਾਵਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਇਕੱਲੇ ਸਰਕਾਰ ਦੀ ਨਹੀਂ ਹੈ, ਇਸ ਲਈ ਸਾਨੂੰ ਤੇ ਤੁਹਾਨੂੰ ਵੀ ਅੱਗੇ ਆਉਣ ਵੀ ਲੋੜ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.