ETV Bharat / bharat

PM Modi Security Breach : ਕਰਨਾਟਕ 'ਚ PM ਮੋਦੀ ਦੀ ਸੁਰੱਖਿਆ 'ਚ ਢਿੱਲ, ਕਾਫਲੇ ਦੇ ਨੇੜੇ ਪਹੁੰਚਿਆ ਨੌਜਵਾਨ - 26ਵੇਂ ਰਾਸ਼ਟਰੀ ਯੁਵਾ ਉਤਸਵ

ਕਰਨਾਟਕ ਦੇ ਹੁਬਲੀ 'ਚ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਦੌਰਾਨ ਇਕ ਨੌਜਵਾਨ ਸੁਰੱਖਿਆ ਘੇਰਾ ਤੋੜ ਕੇ PM ਨਰਿੰਦਰ ਮੋਦੀ ਦੀ ਗੱਡੀ ਤੱਕ ਪਹੁੰਚ ਗਿਆ ਅਤੇ PM ਨਰਿੰਦਰ ਮੋਦੀ ਨੂੰ ਹਾਰ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਕਾਰਵਾਈ ਦੌਰਾਨ ਸੁਰੱਖਿਆ ਬਲਾਂ ਨੇ ਉਸ ਨੂੰ ਫੜ੍ਹ ਲਿਆ।

Laxity in the security of Prime Minister Narendra Modi

author img

By

Published : Jan 12, 2023, 5:30 PM IST

ਹੁਬਲੀ— 26ਵੇਂ ਰਾਸ਼ਟਰੀ ਯੁਵਾ ਉਤਸਵ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਕਰਨਾਟਕ ਦੇ ਹੁਬਲੀ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਡ ਸ਼ੋਅ ਦੌਰਾਨ ਲੋਕਾਂ ਦਾ ਸਵਾਗਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੁਤਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਅਚਾਨਕ ਇੱਕ ਨੌਜਵਾਨ ਉਨ੍ਹਾਂ ਵੱਲ ਦੌੜਦਾ ਹੈ ਅਤੇ ਪੀਐਮ ਦੇ ਬਹੁਤ ਨੇੜੇ ਪਹੁੰਚ ਜਾਂਦਾ ਹੈ। ਨੌਜਵਾਨ ਪ੍ਰਧਾਨ ਮੰਤਰੀ ਨੂੰ ਫੁੱਲਾਂ ਦੀ ਮਾਲਾ ਪਾਉਣਾ ਚਾਹੁੰਦਾ ਸੀ। ਇਸ ਲਈ ਉਹ ਬਿਨ੍ਹਾਂ ਸੋਚੇ ਸਮਝੇ ਐਸਪੀਜੀ ਦਾ ਘੇਰਾ ਤੋੜ੍ਹ ਕੇ ਪੀਐਮ ਮੋਦੀ ਕੋਲ ਪਹੁੰਚ ਗਿਆ। ਇਸ ਦੌਰਾਨ ਐਸਪੀਜੀ ਕਮਾਂਡੋ ਹਰਕਤ ਵਿੱਚ ਆਏ ਅਤੇ ਨੌਜਵਾਨ ਨੂੰ ਦੂਰ ਕੀਤਾ।

ਪੁਲਿਸ ਕਮਿਸ਼ਨਰ ਨੇ ਸੁਰੱਖਿਆ ਵਿੱਚ ਕੁਤਾਹੀ ਤੋਂ ਇਨਕਾਰ ਕੀਤਾ:- ਹਾਲਾਂਕਿ, ਇਸ ਮੁੱਦੇ 'ਤੇ, ਹੁਬਲੀ ਦੇ ਪੁਲਿਸ ਕਮਿਸ਼ਨਰ ਨੇ ਸੁਰੱਖਿਆ ਵਿੱਚ ਕਿਸੇ ਵੀ ਉਲੰਘਣਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੋਈ ਕੁਤਾਹੀ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਪੀਐਮਓ ਨੇ ਦੱਸਿਆ ਸੀ ਕਿ 12 ਤੋਂ 16 ਜਨਵਰੀ ਤੱਕ ਹੁਬਲੀ ਵਿੱਚ ਹੋਣ ਵਾਲੇ ਰਾਸ਼ਟਰੀ ਯੁਵਾ ਉਤਸਵ ਦਾ ਥੀਮ 'ਵਿਕਸਤ ਨੌਜਵਾਨ, ਵਿਕਸਤ ਭਾਰਤ' ਹੈ। ਦੱਸ ਦੇਈਏ ਕਿ ਕਰਨਾਟਕ ਵਿੱਚ 2023 ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਭਾਜਪਾ ਸਮੇਤ ਕਈ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

  • #WATCH | Karnataka: A young man breaches security cover of PM Modi to give him a garland, pulled away by security personnel, during his roadshow in Hubballi.

    (Source: DD) pic.twitter.com/NRK22vn23S

    — ANI (@ANI) January 12, 2023 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਖੁਦ ਮਿਸ਼ਨ ਕਰਨਾਟਕ 'ਚ ਲੱਗੇ:- ਭਾਜਪਾ ਲੰਬੇ ਸਮੇਂ ਤੋਂ ਮਿਸ਼ਨ ਕਰਨਾਟਕ 'ਚ ਲੱਗੀ ਹੋਈ ਹੈ। ਪਾਰਟੀ ਦੀ ਕੋਸ਼ਿਸ਼ ਹੈ ਕਿ ਸੱਤਾ ਪਰਿਵਰਤਨ ਨਾ ਹੋਵੇ ਅਤੇ ਇੱਕ ਵਾਰ ਫਿਰ ਸੂਬੇ ਵਿੱਚ ਭਾਜਪਾ ਦੀ ਹੀ ਸਰਕਾਰ ਬਣੇ। ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਖੁਦ ਮਿਸ਼ਨ ਕਰਨਾਟਕ 'ਚ ਲੱਗੇ ਹੋਏ ਹਨ, ਇਸੇ ਸਿਲਸਿਲੇ 'ਚ ਹੁਬਲੀ ਦਾ ਰੋਡ ਸ਼ੋਅ ਦੇਖਿਆ ਜਾ ਰਿਹਾ ਹੈ। ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਵੱਡੀ ਗਿਣਤੀ 'ਚ ਲੋਕ ਸੜਕ ਦੇ ਕਿਨਾਰੇ ਮੌਜੂਦ ਸਨ। ਲੋਕ ਪੀਐਮ ਮੋਦੀ ਦਾ ਫੁੱਲਾਂ ਨਾਲ ਸਵਾਗਤ ਕਰ ਰਹੇ ਸਨ, ਇਸ ਦੇ ਨਾਲ ਹੀ ਪੀਐਮ ਮੋਦੀ ਵੀ ਕਾਰ ਤੋਂ ਬਾਹਰ ਨਿਕਲ ਕੇ ਲੋਕਾਂ ਦਾ ਸ਼ੁਭਕਾਮਨਾਵਾਂ ਕਬੂਲਦੇ ਨਜ਼ਰ ਆਏ।

ਇਹ ਵੀ ਪੜੋ:- ਬਿਹਾਰ ਦੇ ਸਿੱਖਿਆ ਮੰਤਰੀ ਦੇ ਵਿਵਾਦਤ ਸ਼ਬਦ , ਕਿਹਾ-ਰਾਮਚਰਿਤਮਾਨਸ ਇੱਕ ਨਫ਼ਰਤ ਪੈਦਾ ਕਰਨ ਵਾਲੀ ਕਿਤਾਬ

ETV Bharat Logo

Copyright © 2024 Ushodaya Enterprises Pvt. Ltd., All Rights Reserved.