ਨਵੀਂ ਦਿੱਲੀ: ਗਰਮੀਆਂ ਵਿੱਚ ਠੰਡਾ ਜੂਸ ਹਰ ਇੱਕ ਦੀ ਪਸੰਦ ਹੁੰਦਾ ਹੈ ਅਤੇ ਇਸਨੂੰ ਸਿਹਤ ਲਈ ਲਾਭਦਾਇਕ ਵੀ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਈ ਸਬਜ਼ੀਆਂ ਅਤੇ ਫਲਾਂ ਤੋਂ ਬਣਿਆ ਅਤੇ ਭਾਰਤ ਦੀਆਂ ਸੜਕਾਂ 'ਤੇ ਲੋਕਾਂ ਨੂੰ ਪਰੋਸਿਆ ਜਾਣ ਵਾਲਾ ਲਾਲ ਰੰਗ ਦਾ ਜੂਸ ਦਿਖਾਇਆ ਗਿਆ ਹੈ।
ਇਸ ਜੂਸ ਨੂੰ 'ਖੂਨੀ ਜੂਸ' ਦਾ ਨਾਂ ਦਿੱਤਾ ਜਾ ਰਿਹਾ ਹੈ ਅਤੇ ਹਰਿਆਣਾ ਦੇ ਫਰੀਦਾਬਾਦ ਦੇ ਭਗਤ ਸਿੰਘ ਚੌਂਕ ਦੇ ਕੋਲ ਇੱਕ ਸੜਕ ਦੇ ਕਿਨਾਰੇ ਵੇਚਿਆ ਜਾ ਰਿਹਾ ਹੈ। "ਆਰ ਯੂ ਹੰਗਰੀ" ਨਾਂ ਦੇ ਫੂਡ ਵਲੌਗਿੰਗ ਚੈਨਲ ਦੁਆਰਾ ਯੂਟਿਉਬ 'ਤੇ ਸਾਂਝੇ ਕੀਤੇ ਜਾਣ ਤੋਂ ਬਾਅਦ ਸਿਹਤਮੰਦ ਜੂਸ ਵੀਡੀਓ ਨੂੰ 18,928,248 ਵਿਯੂਜ਼ ਮਿਲ ਚੁੱਕੇ ਹਨ।
- " class="align-text-top noRightClick twitterSection" data="">
ਇਸ ਵੀਡੀਓ ਵਿੱਚ 'ਨਦੀਮ ਨਾਮ' ਦਾ ਇੱਕ ਜੂਸ ਵਿਕਰੇਤਾ ਆਪਣੀ ਜੂਸ ਕਾਰਟ ਦੇ ਨਾਲ ਵੇਖਿਆ ਜਾ ਸਕਦਾ ਹੈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਹਰੀਆਂ ਸਬਜ਼ੀਆਂ, ਪੱਤੇਦਾਰ ਸਬਜ਼ੀਆਂ ਅਤੇ ਫਲ ਹਨ। ਜਿਵੇਂ ਹੀ ਵੀਡੀਓ ਸ਼ੁਰੂ ਹੁੰਦਾ ਹੈ ਦਰਸ਼ਕ ਉਹ ਸਾਰੀ ਸਮੱਗਰੀ ਵੇਖ ਸਕਦੇ ਹਨ ਜੋ ਉਹ 'ਖੂਨੀ ਜੂਸ' ਬਣਾਉਣ ਲਈ ਵਰਤਦੇ ਹਨ। ਇੱਕ ਮਿੰਟ ਦੇ ਲੰਬੇ ਵੀਡੀਓ ਵਿੱਚ ਜੂਸ ਵੇਚਣ ਵਾਲੇ ਨੂੰ ਪਾਲਕ ਦੇ ਪੱਤੇ, ਧਨੀਆ ਪੱਤੇ, ਕਰੇਲਾ, ਕੱਚੀ ਹਲਦੀ, ਸੰਤਰਾ, ਗਾਜਰ, ਬੀਟ, ਆਂਵਲਾ ਨੂੰ ਜੂਸ ਵਿੱਚ ਪਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਫਿਰ ਇਸਨੂੰ ਥੋੜਾ ਕਾਲਾ ਨਮਕ ਅਤੇ ਨਿੰਬੂ ਦੇ ਰਸ ਨਾਲ ਪਰੋਸਿਆ ਜਾਂਦਾ ਹੈ।
ਇਸ ਲਾਲ ਰੰਗ ਦੇ ਜੂਸ ਦਾ ਇੱਕ ਵੱਡਾ ਗਿਲਾਸ 50 ਰੁਪਏ ਵਿੱਚ ਵਿਕ ਰਿਹਾ ਹੈ ਅਤੇ ਛੋਟੇ ਗਿਲਾਸ ਦੀ ਕੀਮਤ 20 ਰੁਪਏ ਹੈ। ਜੂਸ ਪੀਣ ਦੇ ਵੀਡੀਓ ਨੇ ਨੇਟਿਜਨਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਇਸ 'ਤੇ ਦੀਆਂ ਟਿੱਪਣੀਆਂ ਪੋਸਟ ਕੀਤੀਆਂ ਹਨ।
ਇਹ ਵੀ ਪੜੋ: ਵਿਆਹ ਦੌਰਾਨ ਲਾੜੀ ਨੇ ਕੀਤਾ ਅਜਿਹਾ ਡਾਂਸ, ਦੇਖੋ ਲਾੜੇ ਨੇ ਕੀ ਕੀਤਾ, ਵੀਡੀਓ ਵਾਇਰਲ