ETV Bharat / bharat

World Parkinson's Day 2023: ਜਾਣੋ, ਕੀ ਹੈ ਪਾਰਕਿੰਸਨ ਰੋਗ ਅਤੇ ਇਸਦੇ ਲੱਛਣ

ਵਿਸ਼ਵ ਪਾਰਕਿੰਸਨ ਦਿਵਸ ਹਰ ਸਾਲ 11 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਹੈ।

World Parkinson's Day 2023
World Parkinson's Day 2023
author img

By

Published : Apr 11, 2023, 5:49 AM IST

11 ਅਪ੍ਰੈਲ ਨੂੰ ਪੂਰੀ ਦੁਨੀਆ 'ਚ ਵਰਲਡ ਪਾਰਕਿੰਸਨ ਡੇ ਮਨਾਇਆ ਜਾਂਦਾ ਹੈ। ਪਾਰਕਿੰਸਨ ਇੱਕ ਮਾਨਸਿਕ ਰੋਗ ਹੈ ਜੋ ਜਦੋਂ ਕਿਸੇ ਵਿਅਕਤੀ ਦੇ ਸਰੀਰ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਤਾਂ ਵਿਅਕਤੀ ਨੂੰ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬਿਮਾਰੀ ਇੱਕ ਵਿਅਕਤੀ ਦੇ ਅੰਗਾਂ ਵਿੱਚ ਕੰਬਣ ਦਾ ਕਾਰਨ ਬਣਦੀ ਹੈ। ਜੇਕਰ ਕਿਸੇ ਨੂੰ ਇਹ ਸਮੱਸਿਆ ਹੈ ਤਾਂ ਇਸ ਦੇ ਲੱਛਣ ਹੌਲੀ-ਹੌਲੀ ਦਿਖਾਈ ਦਿੰਦੇ ਹਨ। ਡਾਕਟਰਾਂ ਮੁਤਾਬਕ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਇਸ ਸਮੱਸਿਆ ਦਾ ਖਤਰਾ ਜ਼ਿਆਦਾ ਹੁੰਦਾ ਹੈ। ਦੂਜੇ ਪਾਸੇ ਇਸ ਦੇ ਮੁੱਖ ਕਾਰਨਾਂ ਬਾਰੇ ਗੱਲ ਕਰੀਏ ਤਾਂ ਜਦੋਂ ਕੋਈ ਵਿਅਕਤੀ ਬਹੁਤ ਜ਼ਿਆਦਾ ਤਣਾਅ ਵਿਚ ਹੁੰਦਾ ਹੈ ਜਾਂ ਸ਼ਰਾਬ ਦਾ ਸੇਵਨ ਜ਼ਿਆਦਾ ਕਰਦਾ ਹੈ ਤਾਂ ਉਹ ਇਸ ਸਮੱਸਿਆ ਦੀ ਲਪੇਟ ਵਿਚ ਆ ਸਕਦਾ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਲਈ ਪਾਰਕਿੰਸਨ ਦੇ ਲੱਛਣਾਂ ਬਾਰੇ ਜਾਣਨਾ ਜ਼ਰੂਰੀ ਹੈ।

ਕੀ ਹੈ ਪਾਰਕਿੰਸਨ ਰੋਗ?: ਇਹ ਬਿਮਾਰੀ ਸਰੀਰ ਦੀਆਂ ਗਤੀਵਿਧੀਆਂ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਤ ਕਰ ਸਕਦੀ ਹੈ। ਜੇ ਕਿਸੇ ਵਿਅਕਤੀ ਨੂੰ ਇਹ ਬਿਮਾਰੀ ਹੋਵੇ ਤਾਂ ਉਹ ਵਿਅਕਤੀ ਨਾਂ ਤਾਂ ਠੀਕ ਤਰ੍ਹਾਂ ਬੈਠ ਸਕਦਾ ਹੈ ਅਤੇ ਨਾ ਹੀ ਸਰੀਰ ਦਾ ਸੰਤੁਲਨ ਠੀਕ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਸਮੇਂ ਸਿਰ ਇਸ ਦੇ ਲੱਛਣਾਂ ਦਾ ਪਤਾ ਲਗਾਉਣਾ ਜ਼ਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਸਮੇਂ 'ਚ ਦੁਨੀਆ ਭਰ 'ਚ ਕਰੋੜਾਂ ਲੋਕ ਇਸ ਬੀਮਾਰੀ ਦੀ ਲਪੇਟ 'ਚ ਆ ਚੁੱਕੇ ਹਨ, ਜਦਕਿ ਭਾਰਤ 'ਚ ਹਰ ਸਾਲ ਇਸ ਦੇ ਮਾਮਲੇ ਵਧਦੇ ਨਜ਼ਰ ਆ ਰਹੇ ਹਨ।

ਪਾਰਕਿੰਸਨ ਰੋਗ ਦੇ ਲੱਛਣ:

  1. ਪਾਰਕਿੰਸਨ ਰੋਗ ਦਾ ਪਹਿਲਾ ਲੱਛਣ ਸਰੀਰ ਵਿੱਚ ਅਕੜਾਅ ਮਹਿਸੂਸ ਕਰਨਾ ਹੈ।
  2. ਦੂਜੇ ਪਾਸੇ ਜੇਕਰ ਹੋਰ ਲੱਛਣਾਂ ਦੀ ਗੱਲ ਕਰੀਏ ਤਾਂ ਜੇਕਰ ਵਿਅਕਤੀ ਤੁਰਨ ਵੇਲੇ ਜ਼ਿਆਦਾ ਜ਼ੋਰ ਲਵੇ ਤਾਂ ਇਹ ਸੋਚਣ ਵਾਲੀ ਗੱਲ ਹੈ।
  3. ਹੱਥ ਮਿਲਾਉਂਦੇ ਸਮੇਂ ਹੱਥ ਦਾ ਹਿੱਲਣਾ ਜਾਂ ਹੱਥਾਂ ਦੀਆਂ ਉਂਗਲਾਂ ਵਿੱਚ ਕੰਬਣੀ ਮਹਿਸੂਸ ਕਰਨਾ ਇਸ ਦੇ ਲੱਛਣਾਂ ਵਿੱਚੋਂ ਇੱਕ ਹੈ।
  4. ਨੀਂਦ ਨਾ ਆਉਣਾ, ਸਾਹ ਚੜ੍ਹਨਾ ਜਾਂ ਰੁਕ-ਰੁਕ ਕੇ ਪੇਸ਼ਾਬ ਆਉਣਾ ਵੀ ਇਸ ਦੇ ਲੱਛਣਾਂ ਵਿਚ ਗਿਣਿਆ ਜਾਂਦਾ ਹੈ।
  5. ਹਾਲਾਂਕਿ, ਇਹ ਬਿਮਾਰੀ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ ਵਧੇਰੇ ਆਮ ਹੈ। ਇਸ ਬਿਮਾਰੀ ਕਾਰਨ ਵਿਅਕਤੀ ਕਿਸੇ ਨਾਲ ਗੱਲ ਕਰਨ ਵਿੱਚ ਦਿਲਚਸਪੀ ਨਹੀਂ ਰੱਖਦਾ।
  6. ਗੱਲ ਕਰਦੇ ਹੋਏ ਵਿਅਕਤੀ ਆਪਣੇ ਸਰੀਰ ਵਿੱਚ ਵਾਈਬ੍ਰੇਸ਼ਨ ਮਹਿਸੂਸ ਕਰਦਾ ਹੈ।
  7. ਇਸ ਤੋਂ ਇਲਾਵਾ ਕਮੀਜ਼ ਦੇ ਬਟਨ ਬੰਦ ਕਰਦੇ ਸਮੇਂ ਹੱਥਾਂ ਦਾ ਕੰਬਣਾ, ਕੁਰਸੀ 'ਤੇ ਬੈਠਣ ਸਮੇਂ ਹੱਥਾਂ-ਪੈਰਾਂ ਦਾ ਕੰਬਣਾ, ਸੂਈ 'ਚ ਧਾਗਾ ਪਾਉਣ ਸਮੇਂ ਹੱਥਾਂ ਦਾ ਕੰਬਣਾ ਆਦਿ ਮਹਿਸੂਸ ਹੋਣਾ।

ਪਾਰਕਿੰਸਨ ਦੀ ਬਿਮਾਰੀ ਬਾਰੇ ਅਜੇ ਵੀ ਬਹੁਤ ਕੁਝ ਜਾਣਨਾ ਬਾਕੀ ਹੈ। ਹਾਲਾਂਕਿ ਪਾਰਕਿੰਸਨ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਪਰ ਇਲਾਜ ਦੇ ਕਈ ਵਿਕਲਪ ਹਨ। ਪਾਰਕਿੰਸਨ ਦੀ ਬਿਮਾਰੀ ਘਾਤਕ ਨਹੀਂ ਹੈ। ਹਾਲਾਂਕਿ ਇਸ ਬਿਮਾਰੀ ਨਾਲ ਗੰਭੀਰ ਪੇਚੀਦਗੀਆਂ ਹੋ ਸਕਦੀਆਂ ਹਨ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਅਨੁਸਾਰ, ਪਾਰਕਿੰਸਨ ਦੀਆਂ ਪੇਚੀਦਗੀਆਂ ਸੰਯੁਕਤ ਰਾਜ ਵਿੱਚ ਮੌਤ ਦਾ 14ਵਾਂ ਪ੍ਰਮੁੱਖ ਕਾਰਨ ਹਨ।

ਪਾਰਕਿੰਸਨ ਰੋਗ ਦੇ ਕਾਰਨ: ਜਦੋਂ ਕੋਈ ਵਿਅਕਤੀ ਜ਼ਿਆਦਾ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਛੋਟੀ ਉਮਰ ਵਿੱਚ ਵੀ ਇਸ ਸਮੱਸਿਆ ਦਾ ਸ਼ਿਕਾਰ ਹੋ ਸਕਦਾ ਹੈ। ਇਸ ਤੋਂ ਇਲਾਵਾ ਜੋ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ, ਉਹ ਇਸ ਬੀਮਾਰੀ ਦੀ ਲਪੇਟ ਵਿਚ ਬਹੁਤ ਜਲਦੀ ਆ ਜਾਂਦੇ ਹਨ। ਜਦੋਂ ਕੋਈ ਵਿਅਕਤੀ ਜ਼ਿਆਦਾ ਦਵਾਈਆਂ ਦਾ ਸੇਵਨ ਕਰਦਾ ਹੈ ਜਾਂ ਜੋ ਜ਼ਿਆਦਾ ਫਾਸਟ ਫੂਡ ਦਾ ਸੇਵਨ ਕਰਦਾ ਹੈ ਤਾਂ ਉਹ ਵੀ ਇਸ ਸਮੱਸਿਆ ਦਾ ਸ਼ਿਕਾਰ ਹੋ ਸਕਦਾ ਹੈ। ਜਦੋਂ ਕਿਸੇ ਵਿਅਕਤੀ ਨੂੰ ਇਹ ਬਿਮਾਰੀ ਹੁੰਦੀ ਹੈ ਤਾਂ ਦਿਮਾਗ ਵਿੱਚੋਂ ਨਿਕਲਣ ਵਾਲੀਆਂ ਟਿਊਬਾਂ ਵਿੱਚ ਰੁਕਾਵਟ ਆ ਜਾਂਦੀ ਹੈ।

ਪਾਰਕਿੰਸਨ ਰੋਗ ਦਾ ਇਲਾਜ: ਇਸ ਬਿਮਾਰੀ 'ਤੇ ਕਈ ਅਧਿਐਨ ਸਾਹਮਣੇ ਆ ਚੁੱਕੇ ਹਨ। ਇਸ ਬਿਮਾਰੀ ਨੂੰ ਖਤਮ ਕਰਲ ਲਈ ਫੰਗੀ, ਬੈਕਟੀਰੀਆ ਅਤੇ ਐਲਗੀ ਦੁਆਰਾ ਤਿਆਰ ਕੀਤੇ ਨਕਲੀ ਮਿੱਠੇ ਲਾਭਦਾਇਕ ਹਨ। ਇਸ ਦੇ ਨਾਲ ਹੀ ਡਾਈਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਵੀ ਇਸ ਸਮੱਸਿਆ ਨਾਲ ਲੜਨ 'ਚ ਮਦਦ ਮਿਲਦੀ ਹੈ। ਹਾਲਾਂਕਿ ਇਸ ਦੀ ਕੋਈ ਖਾਸ ਖੁਰਾਕ ਨਹੀਂ ਹੈ। ਪਰ ਕੁਝ ਚੀਜ਼ਾਂ ਦਾ ਸੇਵਨ ਕਰਕੇ ਇਸ ਬਿਮਾਰੀ ਦੇ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਉਦਾਹਰਨ ਲਈ, ਇੱਕ ਵਿਅਕਤੀ ਆਪਣੀ ਖੁਰਾਕ ਵਿੱਚ ਫਾਈਬਰ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰ ਸਕਦਾ ਹੈ। ਫਾਈਬਰ ਪਾਚਨ ਕਿਰਿਆ ਨੂੰ ਸੁਧਾਰਨ ਦੇ ਨਾਲ-ਨਾਲ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਵੀ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਐਂਟੀਆਕਸੀਡੈਂਟਸ, ਵਿਟਾਮਿਨ ਸੀ, ਵਿਟਾਮਿਨ ਈ, ਬੀਟਾ ਕੈਰੋਟੀਨ, ਪ੍ਰੋਟੀਨ ਆਦਿ ਨੂੰ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਵੀ ਸਮੱਸਿਆ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਇਹ ਵੀ ਪੜ੍ਹੋ:- World Homeopathy Day 2023: ਜਾਣੋ, ਕਿਉ ਮਨਾਇਆ ਜਾਂਦਾ ਹੈ ਵਿਸ਼ਵ ਹੋਮਿਓਪੈਥੀ ਦਿਵਸ ਅਤੇ ਇਸ ਸਾਲ ਦਾ ਥੀਮ

ETV Bharat Logo

Copyright © 2024 Ushodaya Enterprises Pvt. Ltd., All Rights Reserved.