ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਖਾਲਸਾ ਏਡ ਇੰਡੀਆ ਨੇ ਮਸਾਜ ਸੈਂਟਰ ਵਜੋਂ ਇੱਕ ਅਸਥਾਈ ਜਗ੍ਹਾ ਸਥਾਪਤ ਕੀਤੀ ਹੈ।
ਸੰਸਥਾ ਵੱਲੋਂ ਸਾਂਝੀ ਕੀਤੀ ਗਈ ਇੱਕ ਫੇਸਬੁੱਕ ਪੋਸਟ ਵਿੱਚ, ਉਨ੍ਹਾਂ ਲਿਖਿਆ: “ਇਹ ਸਾਡੇ ਕਿਸਾਨ ਭਰਾ-ਭੈਣਾਂ ਲਈ ਹੈ ਜੋ ਦੁੱਖ ਸਹਿ ਰਹੇ ਸਨ। ਕਿਸਾਨਾ ਵੱਲੋਂ ਦਿੱਤੇ ਪਿਆਰ ਅਤੇ ਅਸੀਸਾਂ ਤੋਂ ਅਸੀਂ ਖੁਸ਼ ਹਾਂ। ਤੁਹਾਡੇ ਸਹਿਯੋਗ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ!”
ਖਾਲਸਾ ਏਡ ਇੰਡਿਆ ਦੇ ਪ੍ਰਬੰਧ ਨਿਦੇਸ਼ਕ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮਸਾਜ ਕੇਂਦਰ ਖਾਸ ਬਜ਼ੁਰਗਾਂ ਲਈ ਬਣਾਇਆ ਗਿਆ ਹੈ ਜੋ ਕਿ ਇਥੇ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਅੱਗੇ ਉਨ੍ਹਾਂ ਦੱਸਿਆ ਕਿ ਇੰਝ ਹੀ ਖਾਲਸਾ ਏਡ ਵੱਲੋਂ ਹਰ ਜਗ੍ਹਾ ਦਾ ਨਿਰਿੱਖਣ ਕਰਕੇ ਜ਼ਰੂਰ ਮੁਤਾਬਕ ਸਹੂਲਤਾਂ ਮੁਹੱਈਆ ਕਰਵਾਓਣ ਦਾ ਸਿਲਸਿਲਾ ਜਾਰੀ ਰਹੇਗਾ।
ਅੰਦੋਲਨ ਹੁਣ ਦਿੱਲੀ ਤੋਂ ਬਾਹਰ ਦੇ ਸੂਬਿਆਂ 'ਚ ਵੀ ਆਪਣਾ ਅਸਰ ਦਿਖੈ ਰਿਹਾ ਹੈ। ਸਰਕਾਰ ਸ਼ਾਇਦ ਇਸ ਦੇ ਮੱਧ ਮਾਰਗ ਪ੍ਰਸਤਾਵ 'ਤੇ ਕੁੱਝ ਯੂਨੀਅਨਾਂ ਦੇ ਸਮਰਥਨ 'ਤੇ ਕੰਮ ਕਰ ਰਹੀ ਹੈ ਪਰ ਬਹੁਤੇ ਕਿਸਾਨ ਇਸ ਦੇ ਪ੍ਰਸਤਾਵਾਂ ਨੂੰ 'ਅਪਮਾਨ' ਕਹਿ ਕੇ ਸੁਣਨ ਦੇ ਮੂਡ ਵਿੱਚ ਨਹੀਂ ਹਨ।