ਬੈਂਗਲੁਰੂ— ਕਰਨਾਟਕ ਹਾਈ ਕੋਰਟ ਨੇ ਮੰਗਲਵਾਰ ਨੂੰ ਪਤਨੀ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਪਤੀ ਦਾ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨਾ ਬੇਰਹਿਮੀ ਦੀ ਸ਼੍ਰੇਣੀ 'ਚ ਆਉਂਦਾ ਹੈ ਪਰ ਇਹ ਅਪਰਾਧ ਨਹੀਂ ਹੈ। ਅਦਾਲਤ ਨੇ ਇਹ ਬਿਆਨ ਇਕ ਪਤਨੀ ਦੀ ਪਟੀਸ਼ਨ 'ਤੇ ਦਿੱਤਾ ਜਿਸ ਨੇ ਆਪਣੇ ਪਤੀ ਅਤੇ ਸਹੁਰੇ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਸੀ।
ਜਦੋਂ ਪਤੀ ਨੇ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕੀਤਾ ਤਾਂ ਪਤਨੀ ਉਸ ਨੂੰ ਅਦਾਲਤ ਲੈ ਆਈ। ਪਰ ਜਸਟਿਸ ਐਮ ਨਾਗਪ੍ਰਸੰਨਾ ਦੀ ਅਗਵਾਈ ਵਾਲੇ ਬੈਂਚ ਨੇ ਇਸ ਕੇਸ ਵਿੱਚ ਦਾਇਰ ਅਪਰਾਧਿਕ ਕਾਰਵਾਈ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਹਿੰਦੂ ਮੈਰਿਜ ਐਕਟ-1955 ਅਨੁਸਾਰ ਪਤੀ ਦੁਆਰਾ ਸਰੀਰਕ ਸਬੰਧਾਂ ਤੋਂ ਇਨਕਾਰ ਕਰਨਾ ਬੇਰਹਿਮੀ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਪਰ ਆਈਪੀਸੀ ਦੀ ਧਾਰਾ 489 ਏ ਦੇ ਤਹਿਤ ਕੋਈ ਜ਼ੁਰਮ ਨਹੀਂ ਹੈ।
ਜਸਟਿਸ ਐਮ ਨਾਗਪ੍ਰਸੰਨਾ ਦੀ ਬੈਂਚ ਨੇ ਪਤੀ ਵੱਲੋਂ ਦਾਇਰ ਪਟੀਸ਼ਨ 'ਤੇ ਵੀ ਵਿਚਾਰ ਕੀਤਾ। ਪਟੀਸ਼ਨਰ ਦੇ ਪਤੀ ਨੇ ਆਈਪੀਸੀ ਦੀ ਧਾਰਾ 498ਏ ਅਤੇ ਦਾਜ ਰੋਕੂ ਕਾਨੂੰਨ ਦੀ ਧਾਰਾ 4 ਦੇ ਤਹਿਤ ਉਸ ਦੇ ਅਤੇ ਉਸ ਦੇ ਮਾਤਾ-ਪਿਤਾ ਵਿਰੁੱਧ ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਨੂੰ ਚੁਣੌਤੀ ਦਿੱਤੀ ਹੈ। ਬੈਂਚ ਨੇ ਕਿਹਾ ਕਿ ਪਟੀਸ਼ਨਕਰਤਾ ਦੇ ਪਤੀ ਦਾ ਮੰਨਣਾ ਹੈ ਕਿ ਪਿਆਰ ਸਿਰਫ ਸਰੀਰਕ ਸਬੰਧਾਂ ਨਾਲ ਨਹੀਂ ਹੁੰਦਾ, ਇਹ ਰੂਹ ਨਾਲ ਰੂਹ ਦੀ ਮੁਲਾਕਾਤ ਹੋਣੀ ਚਾਹੀਦੀ ਹੈ।
ਉਸਨੇ ਕਿਹਾ, "ਵਿਆਹ ਤੋਂ ਬਾਅਦ ਜੋੜੇ ਵਿਚਕਾਰ ਸਰੀਰਕ ਸਬੰਧਾਂ ਦੀ ਗੈਰਹਾਜ਼ਰੀ ਹਿੰਦੂ ਮੈਰਿਜ ਐਕਟ ਦੀ ਧਾਰਾ 12 (1) (ਏ) ਦੇ ਤਹਿਤ ਬਿਨਾਂ ਸ਼ੱਕ ਬੇਰਹਿਮੀ ਦੇ ਬਰਾਬਰ ਹੈ, ਪਰ, ਇਹ ਆਈਪੀਸੀ ਦੀ ਧਾਰਾ 498 ਏ ਦੇ ਤਹਿਤ ਅਪਰਾਧ ਨਹੀਂ ਹੈ।" ਬੈਂਚ ਨੇ ਕਿਹਾ ਕਿ ਪਤੀ ਵਿਰੁੱਧ ਅਪਰਾਧਿਕ ਕਾਰਵਾਈ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ ਕਿਉਂਕਿ ਇਹ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਹੋਵੇਗੀ ਅਤੇ ਇਸ ਦੇ ਨਤੀਜੇ ਵਜੋਂ ਨਿਆਂ ਦਾ ਘਾਣ ਹੋਵੇਗਾ।
- ਮੁੱਖ ਮੰਤਰੀ ਭਗਵੰਤ ਮਾਨ ਸਣੇ ਮੰਤਰੀਆਂ ਨੇ ਮਹੀਨੇ 'ਚ ਚਾਹ-ਪਕੌੜਿਆਂ 'ਤੇ ਖ਼ਰਚੇ 30 ਲੱਖ ਰੁਪਏ, ਦੇਖੋ ਹੋਰ ਕੀ ਹੋਏ ਖੁਲਾਸੇ
- Punjab Vidhan Sabha update: ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਅੱਜ ਤੋਂ ਸ਼ੁਰੂ, ਪੰਜਾਬ ਸਬੰਧੀ ਮੁੱਦਿਆਂ 'ਤੇ ਲਿਆਂਦੇ ਜਾਣਗੇ ਮਤੇ
- Punjab Cabinet Meeting: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਗੁਰਬਾਣੀ ਪ੍ਰਸਾਰਣ ਮੁਫ਼ਤ ਕਰਨ ਸਮੇਤ ਵੱਡੇ ਮੁੱਦਿਆਂ ਉੱਤੇ ਚਰਚਾ
ਦੱਸ ਦੇਈਏ ਕਿ ਇਸ ਜੋੜੇ ਦਾ ਵਿਆਹ 18 ਦਸੰਬਰ 2019 ਨੂੰ ਹੋਇਆ ਸੀ ਅਤੇ ਸ਼ਿਕਾਇਤਕਰਤਾ ਪਤਨੀ 28 ਦਿਨ ਹੀ ਆਪਣੇ ਪਤੀ ਦੇ ਘਰ ਰਹੀ ਸੀ। ਉਸਨੇ 5 ਫਰਵਰੀ 2020 ਨੂੰ ਆਈਪੀਸੀ ਦੀ ਧਾਰਾ 498ਏ ਦੇ ਤਹਿਤ ਇੱਕ ਪੁਲਿਸ ਸ਼ਿਕਾਇਤ ਦਰਜ ਕਰਵਾਈ, ਜੋ ਦਾਜ ਲਈ ਪਰੇਸ਼ਾਨੀ ਨਾਲ ਸੰਬੰਧਿਤ ਹੈ। ਉਸਨੇ ਹਿੰਦੂ ਮੈਰਿਜ ਐਕਟ ਦੀ ਧਾਰਾ 12(1)(ਏ) ਦੇ ਤਹਿਤ ਫੈਮਿਲੀ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸਦਾ ਵਿਆਹ ਰੱਦ ਹੋ ਗਿਆ ਸੀ। ਪਟੀਸ਼ਨਰ ਪਤਨੀ ਨੇ ਆਪਣੇ ਪਤੀ ਅਤੇ ਸਹੁਰੇ ਦੇ ਖਿਲਾਫ ਅਪਰਾਧਿਕ ਮਾਮਲਾ ਵੀ ਦਰਜ ਕਰਵਾਇਆ ਸੀ। (INAS)