ਕਾਨਪੁਰ: ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਵਸਨੀਕ ਸ਼ਮਸੁਦੀਨ ਪਾਕਿਸਤਾਨ ਜੇਲ ਤੋਂ ਰਿਹਾ ਹੋਣ ਤੋਂ ਬਾਅਦ ਐਤਵਾਰ ਰਾਤ ਨੂੰ 28 ਸਾਲ ਬਾਅਦ ਆਪਣੇ ਘਰ ਪਹੁੰਚ ਗਿਆ ਹੈ। ਜਾਸੂਸੀ ਦੇ ਦੋਸ਼ ਵਿੱਚ ਉਹ ਇੱਕ ਪਾਕਿਸਤਾਨੀ ਜੇਲ ਵਿੱਚ ਬੰਦ ਸੀ। ਜਾਣਕਾਰੀ ਅਨੁਸਾਰ ਸ਼ਮਸੁਦੀਨ, ਕੋਰੋਨਾ ਮਹਾਂਮਾਰੀ ਦੇ ਕਾਰਨ ਕਰਾਚੀ ਜੇਲ ਤੋਂ ਰਿਹਾ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਕੁਆਰੰਟੀਨ ਸੈਂਟਰ ਵਿੱਚ ਠਹਿਰ ਰਿਹਾ ਸੀ। ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਐਤਵਾਰ ਨੂੰ ਦੇਰ ਰਾਤ ਕਾਨਪੁਰ ਆਪਣੇ ਘਰ ਪਹੁੰਚਿਆ।
ਸ਼ਮਸੁਦੀਨ ਦੇ ਕਾਨਪੁਰ ਪਹੁੰਚਣ 'ਤੇ ਬਜਰਿਆ ਥਾਣੇ ਵਿਖੇ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ। 28 ਸਾਲਾਂ ਬਾਅਦ, ਸ਼ਮਸੂਦੀਨ ਆਪਣੇ ਅਜ਼ੀਜ਼ਾਂ ਨੂੰ ਮਿਲੇ ਤੇ ਆਪਣੇ ਪਰਿਵਾਰ ਨਾਲ ਚਿੰਬੜ ਗਿਆ। ਇਸ ਦੇ ਨਾਲ ਹੀ ਪੂਰੇ ਇਲਾਕੇ ਦੇ ਲੋਕਾਂ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ।
ਕੀ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਸ਼ਮਸੁਦੀਨ ਕਾਨਪੁਰ ਦੇ ਬਜਰਿਆ ਥਾਣਾ ਖੇਤਰ ਦੇ ਕੰਘੀ ਮੁਹੱਲੇ ਦੇ ਵਸਨੀਕ ਹੈ। 28 ਸਾਲ ਪਹਿਲਾਂ ਉਹ ਕਿਸੇ ਗੱਲ ਕਰਕੇ ਆਪਣੇ ਪਿਤਾ ਨਾਲ ਨਾਰਾਜ਼ ਹੋ ਕੇ ਪਾਕਿਸਤਾਨ ਚੱਲੇ ਗਏ ਸੀ। ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਰਨ ਉਹ ਉੱਥੋਂ ਪਰਤ ਨਹੀਂ ਸਕੇ। ਉਸੇ ਸਮੇਂ, ਉਨ੍ਹਾਂ ਨੇ ਝੂਠੇ ਦਸਤਾਵੇਜ਼ਾਂ ਦੁਆਰਾ ਪਾਕਿਸਤਾਨ ਦੀ ਨਾਗਰਿਕਤਾ ਹਾਸਲ ਕੀਤੀ। ਜਦੋਂ ਉਹ ਭਾਰਤ ਪਰਤਣ ਲਈ ਪਾਸਪੋਰਟ ਦਫ਼ਤਰ ਗਏ ਤਾਂ ਉਹ ਉਸ ਵੇਲੇ ਫੜ੍ਹੇ ਗਏ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਉਨ੍ਹਾਂ ਨੂੰ ਭਾਰਤ ਦਾ ਏਜੰਟ ਘੋਸ਼ਿਤ ਕਰਨ ਲਈ ਸਾਰੇ ਯਤਨ ਕੀਤੇ।
ਸ਼ਮਸੁਦੀਨ ਨੂੰ ਤਸੀਹੇ ਦਿੱਤੇ ਗਏ ਪਰ ਉਹ ਆਪਣੀ ਗੱਲ ਉੱਤੇ ਖੜ੍ਹਾ ਰਿਹਾ ਇਸ ਤੋਂ ਬਾਅਦ ਉਸਨੂੰ 24 ਅਕਤੂਬਰ 2012 ਨੂੰ ਗ਼ਲਤ ਢੰਗ ਨਾਲ ਸਰਹੱਦ ਪਾਰ ਕਰਨ ਦੇ ਜੁਰਮ ਲਈ ਜੇਲ੍ਹ ਭੇਜ ਦਿੱਤਾ ਗਿਆ ਸੀ। ਉਸਨੂੰ 26 ਅਕਤੂਬਰ 2020 ਨੂੰ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਘਰ ਪਰਤਣ 'ਤੇ ਕੀਤਾ ਸਰਕਾਰ ਦਾ ਧੰਨਵਾਦ
ਸ਼ਮਸੁਦੀਨ ਨੇ 28 ਸਾਲਾਂ ਬਾਅਦ ਆਪਣੇ ਘਰ ਪਰਤਣ 'ਤੇ ਖੁਸ਼ੀ ਜ਼ਾਹਰ ਕੀਤੀ। ਸ਼ਮਸੁਦੀਨ ਨੇ ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ। ਜਿਨ੍ਹਾਂ ਦੀ ਮਦਦ ਨਾਲ ਉਹ ਆਪਣੇ ਵਤਨ ਪਰਤ ਸਕੇ ਹਨ।