ਚਤਰਾ: ਥਾਣਾ ਸਦਰ ਦੀ ਪੁਲਿਸ ਨੇ ਅਫੀਮ ਮਾਫੀਆ ਗਿਰੋਹ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਐਸਪੀ ਰਿਸ਼ਭ ਝਾ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਗਈ ਕਾਰਵਾਈ ਦੌਰਾਨ ਐਸਡੀਪੀਓ ਅਵਿਨਾਸ਼ ਕੁਮਾਰ ਦੀ ਅਗਵਾਈ ਹੇਠ ਸਦਰ ਥਾਣਾ ਦੀ ਟੀਮ ਨੇ ਅਫੀਮ ਦੀ ਖਰੀਦ-ਵੇਚ ਦੇ ਮਕਸਦ ਨਾਲ ਚਤਰਾ ਪਹੁੰਚੇ ਪੰਜਾਬ ਦੇ ਚਾਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਫੜੇ ਗਏ ਤਸਕਰਾਂ ਕੋਲੋਂ ਪੁਲਿਸ ਨੇ ਇੱਕ ਕਿੱਲੋ 540 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਜੋ ਕਿ ਸੈਂਪਲ ਤੇ ਰੂਪ ਵਿੱਚ ਲਿਆਂਦੀ ਗਈ ਸੀ ਇਸਦੇ ਨਾਲ ਹੀ ਵਰਤੀ ਜਾਂਦੀ ਪੰਜਾਬ ਨੰਬਰ ਦੀ ਇੱਕ ਮਾਰੂਤੀ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ। ਫੜੇ ਗਏ ਤਸਕਰਾਂ ਦੀ ਤਾਰ ਗੁਮਲਾ, ਲਾਤੇਹਾਰ, ਪਲਾਮੂ ਅਤੇ ਝਾਰਖੰਡ ਦੇ ਹੋਰ ਜ਼ਿਲ੍ਹਿਆਂ ਦੇ ਅਫੀਮ ਤਸਕਰੀ ਕਰਨ ਵਾਲੇ ਗਿਰੋਹ ਨਾਲ ਵੀ ਜੁੜਿਆ ਹੋਇਆ ਹੈ।
ਐਸਡੀਪੀਓ ਨੇ ਦੱਸਿਆ ਕਿ ਫੜੇ ਗਏ ਤਸਕਰ ਇਸ ਵੇਲੇ ਪੰਜਾਬ ਵਿੱਚ ਰਹਿੰਦੇ ਹਨ ਅਤੇ ਅਫੀਮ ਗਰੋਹ ਵਿੱਚ ਸ਼ਾਮਲ ਹੋ ਕੇ ਤਸਕਰੀ ਕਰਦੇ ਹਨ। ਇਸ ਉਦੇਸ਼ ਲਈ ਇਹ ਲੋਕ ਅਫੀਮ ਖਰੀਦਣ ਲਈ ਚਤਰਾ ਪਹੁੰਚੇ ਸਨ। ਜਿਨ੍ਹਾਂ ਨੂੰ ਪੁਲਿਸ ਨੇ ਚਤਰਾ-ਡੋਭੀ ਮੁੱਖ ਮਾਰਗ ਐਨ.ਐਚ.- 99 ਤੇ ਸਥਿਤ ਲਰਕੁਆ ਮੋੜ ਤੋਂ ਫੜਿਆ ਹੈ। ਐਸਡੀਪੀਓ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਸਕਰਾਂ ਤੋਂ ਪੁੱਛਗਿੱਛ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਉਸਨੇ ਦੱਸਿਆ ਕਿ ਸਦਰ ਥਾਣੇ ਦੀ ਟੀਮ ਨੇ ਥਾਣਾ ਖੇਤਰ ਦੇ ਕਰੀ ਪਿੰਡ ਵਿਚ ਲੁਕੋ ਕੇ ਰੱਖਿਆ ਗਿਆ 116 ਕਿਲੋ ਡੋਡਾ ਵੀ ਬਰਾਮਦ ਕੀਤਾ ਹੈ। ਉਸਨੇ ਦੱਸਿਆ ਕਿ ਤਸਕਰਾਂ ਵੱਲੋਂ ਡੋਡਾ ਨੂੰ ਪੰਜ ਵੱਖ ਵੱਖ ਪਲਾਸਟਿਕ ਬੈਗਾਂ ਵਿੱਚ ਲੁਕੋ ਕੇ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ:ਪਿੰਡ ਬਾਰਨ ਨਜ਼ਦੀਕ ਬਦਮਾਸ਼ਾਂ ਵਲੋਂ ਪੈਟਰੋਲ ਪੰਪ 'ਤੇ ਕੀਤੀ ਚੋਰੀ