ETV Bharat / bharat

ਕੁਲਗਾਮ ਮੁੱਠਭੇੜ: ਦੇਖੋ ਅੱਤਵਾਦੀਆਂ ਦਾ LIVE ENCOUNTER - jammu Kashmir

ਪੁਲਿਸ ਨੇ ਦੱਸਿਆ ਕਿ ਦੁਪਹਿਰ 3 ਵਜੇ ਦੇ ਕਰੀਬ ਕੁਲਗਾਮ ਦੇ ਮਾਲਪੋਰਾ ਮੀਰ ਬਾਜ਼ਾਰ ਇਲਾਕੇ ਦੇ ਕੋਲ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ’ਤੇ ਬੀਐਸਐਫ ਦੇ ਕਾਫਲੇ ਉੱਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ।

ਕੁਲਗਾਮ ’ਚ ਮੁੱਠਭੇੜ ’ਚ ਇੱਕ ਅੱਤਵਾਦੀ ਢੇਰ, 2 ਸੁਰੱਖਿਆਕਰਮੀ ਜ਼ਖਮੀ

author img

By

Published : Aug 13, 2021, 10:34 AM IST

Updated : Aug 13, 2021, 10:56 AM IST

ਸ਼੍ਰੀਨਗਰ: ਜੰਮੂ -ਕਸ਼ਮੀਰ ਦੇ ਕੁਲਗਾਮ 'ਚ ਵੀਰਵਾਰ ਨੂੰ ਅੱਤਵਾਦੀਆਂ ਨੇ ਬੀਐਸਐਫ ਦੇ ਕਾਫਲੇ' ’ਤੇ ਹਮਲਾ ਕੀਤਾ ਸੀ। ਸੁਰੱਖਿਆ ਬਲਾਂ ਨੇ ਲਸ਼ਕਰ ਦੇ ਦੋ ਅੱਤਵਾਦੀਆਂ ਨੂੰ ਘੇਰ ਲਿਆ। ਸਾਰੀ ਰਾਤ ਚੱਲੇ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਲਸ਼ਕਰ ਦੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ।

ਜਾਣਕਾਰੀ ਮੁਤਾਬਿਕ ਐਨਕਾਉਂਟਰ ਵਾਲੇ ਖੇਤਰ ਚੋਂ 22 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਅੱਤਵਾਦੀਆਂ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਬੀਐਸਐਫ ਦਾ ਕਾਫਲਾ ਜੰਮੂ ਤੋਂ ਸ਼੍ਰੀਨਗਰ ਜਾ ਰਿਹਾ ਸੀ। ਇਹ ਹਮਲਾ ਹਾਈਵੇਅ 'ਤੇ ਵੀ ਹੋਇਆ ਹੈ। ਇਸ ਅੱਤਵਾਦੀ ਹਮਲੇ ਵਿੱਚ ਹੁਣ ਤੱਕ ਦੋ ਜਵਾਨਾਂ ਅਤੇ ਦੋ ਨਾਗਰਿਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ (ਆਈਜੀਪੀ) ਵਿਜੇ ਕੁਮਾਰ ਨੇ ਦੱਸਿਆ ਕਿ ਆਪਰੇਸ਼ਨ ਹੁਣ ਖਤਮ ਹੋ ਗਿਆ ਹੈ। ਸੁਤੰਤਰਤਾ ਦਿਵਸ ਤੋਂ ਪਹਿਲਾਂ ਇੱਕ ਵੱਡਾ ਹਾਦਸਾ ਟਲ ਗਿਆ ਹੈ। ਰਾਸ਼ਟਰੀ ਰਾਜਮਾਰਗ ਨੂੰ ਜਲਦੀ ਹੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ।

ਕੁਲਗਾਮ ’ਚ ਮੁੱਠਭੇੜ ’ਚ ਇੱਕ ਅੱਤਵਾਦੀ ਢੇਰ, 2 ਸੁਰੱਖਿਆਕਰਮੀ ਜ਼ਖਮੀ

ਪੁਲਿਸ ਨੇ ਦੱਸਿਆ ਕਿ ਦੁਪਹਿਰ 3 ਵਜੇ ਦੇ ਕਰੀਬ ਅੱਤਵਾਦੀਆਂ ਨੇ ਕੁਲਗਾਮ ਦੇ ਮਾਲਪੋਰਾ ਮੀਰ ਬਾਜ਼ਾਰ ਇਲਾਕੇ ਦੇ ਕੋਲ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਉੱਤੇ ਬੀਐਸਐਫ ਦੇ ਕਾਫਲੇ ’ਤੇ ਗੋਲੀਬਾਰੀ ਕੀਤੀ। ਹਾਲਾਂਕਿ, ਪੁਲਿਸ ਅਤੇ ਸੁਰੱਖਿਆ ਬਲਾਂ ਦੀ ਰੋਡ ਓਪਨਿੰਗ ਪਾਰਟੀ (ਆਰਓਪੀ) ਨੇ ਜਵਾਬੀ ਕਾਰਵਾਈ ਕੀਤੀ। ਪੁਲਿਸ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਇਲਾਕੇ ਵਿੱਚ ਪਹੁੰਚ ਗਏ ਅਤੇ ਅੱਤਵਾਦੀ ਭੱਜਣ ਚ ਕਾਮਯਾਬ ਨਾ ਹੋਣ ਇਸ ਲਈ ਉਨ੍ਹਾਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ। ਹਾਲਾਂਕਿ, ਅੱਤਵਾਦੀ ਨੇੜਲੀ ਇੱਕ ਵੱਡੀ ਇਮਾਰਤ ਵਿੱਚ ਪਨਾਹ ਲੈਣ ਵਿੱਚ ਕਾਮਯਾਬ ਰਹੇ।

ਮੌਕੇ ’ਤੇ ਪਹੁੰਚੇ ਅਧਿਕਾਰੀ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਗੋਲੀਬਾਰੀ ਤੋਂ ਇੱਕ ਸੀਆਰਪੀਐਫ ਇੱਕ ਸੈਨਾ ਦੇ ਜਵਾਨ ਅਤੇ ਦੋ ਨਾਗਰਿਕਾਂ ਨੂੰ ਗੋਲੀਆਂ ਲੱਗੀ ਅਤੇ ਸਾਰੇ ਜ਼ਖਮੀਆਂ ਨੂੰ ਤੁਰੰਤ ਹੀ ਇਲਾਜ ਦੇ ਲਈ ਹਸਪਤਾਲ ਲੈ ਕੇ ਜਾਇਆ ਗਿਆ। ਇੰਸਪੈਕਟਰ ਜਨਰਲ ਆਫ ਪੁਲਿਸ, ਕਸ਼ਮੀਰ ਅਤੇ ਜੀਓਸੀ, ਵਿਕਟਰ ਫੋਰਸ (ਆਰਮੀ ਦੀ ਰਾਸ਼ਟਰੀ ਰਾਈਫਲਜ਼) ਤੁਰੰਤ ਐਨਕਾਉਂਟਰ ਵਾਲੀ ਥਾਂ 'ਤੇ ਪਹੁੰਚੇ ਅਤੇ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਅੱਗੇ ਦੇ ਨਿਰਦੇਸ਼ ਦਿੱਤੇ। ਦੱਸ ਦਈਏ ਕਿ ਜਿਸ ਇਮਾਰਤ ਚ ਅੱਤਵਾਦੀਆਂ ਨੇ ਪਨਾਹ ਲਈ ਸੀ ਉਹ ਇੱਕ ਵਿਸ਼ਾਲ ਕੰਕ੍ਰੀਟ ਦੀ ਇਮਾਰਤ ਸੀ ਅਤੇ ਜਾਨੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਹਰ ਸੰਭਵ ਸਾਵਧਾਨੀ ਵਰਤੀ ਗਈ।

ਇਹ ਵੀ ਪੜੋ: 1984 ਸਿੱਖ ਕਤਲੇਆਮ: SIT ਨੇ 36 ਸਾਲ ਤੋਂ ਬੰਦ ਕਮਰੇ ਨੂੰ ਖੋਲ ਕੇ ਇਕੱਠਾ ਕੀਤੇ ਸਬੂਤ

Last Updated : Aug 13, 2021, 10:56 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.