ETV Bharat / bharat

ਜੰਮੂ-ਕਸ਼ਮੀਰ: ਲਾਲ ਚੌਕ 'ਤੇ ਗ੍ਰੇਨੇਡ ਹਮਲਾ, ਇਕ ਨਾਗਰਿਕ ਦੀ ਮੌਤ, 21 ਜ਼ਖਮੀ - ਅਮੀਰਾ ਕਦਲ ਬਾਜ਼ਾਰ

ਜੰਮੂ-ਕਸ਼ਮੀਰ 'ਚ ਸ਼੍ਰੀਨਗਰ ਦੇ ਲਾਲ ਚੌਕ ਨੇੜੇ ਅਮੀਰਾ ਕਦਲ ਬਾਜ਼ਾਰ 'ਚ ਸ਼੍ਰੀਨਗਰ ਜੇਕੇ 'ਚ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰਨੇਡ ਹਮਲੇ 'ਚ ਇਕ ਨਾਗਰਿਕ ਦੀ ਮੌਤ ਹੋ ਗਈ ਹੈ।

Jammu and Kashmir Grenade attack
Jammu and Kashmir Grenade attack
author img

By

Published : Mar 6, 2022, 6:39 PM IST

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸ਼੍ਰੀਨਗਰ, ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੇ ਗ੍ਰਨੇਡ ਹਮਲੇ 'ਚ ਇਕ ਨਾਗਰਿਕ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮਾਂ (grenade attack by terrorist in Srinagar JK) ਸਮੇਤ 21 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਗ੍ਰਨੇਡ ਹਮਲਾ ਸ਼੍ਰੀਨਗਰ ਦੇ ਅਮੀਰਾ ਕਦਲ ਬਾਜ਼ਾਰ 'ਚ ਹੋਇਆ।

ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮਾਂ ਸਮੇਤ ਕਈ ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਲਾਲ ਚੌਕ ਨੇੜੇ ਅਮੀਰਾ ਕਦਲ ਬਾਜ਼ਾਰ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗ੍ਰਨੇਡ ਨਾਲ ਹਮਲਾ ਕੀਤਾ, ਜਿਸ 'ਚ 21 ਨਾਗਰਿਕ ਜ਼ਖਮੀ ਹੋ ਗਏ। ਪੁਲਸ ਅਤੇ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸ਼੍ਰੀਨਗਰ ਦੇ ਮੁਹੰਮਦ ਅਸਲਮ ਮਖਦੂਮੀ ਵਜੋਂ ਹੋਈ ਹੈ, ਜਿਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ।

ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਕੁਝ ਰਾਹਗੀਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜਨਵਰੀ 'ਚ ਅਮੀਰਾ ਕਦਲ ਬਾਜ਼ਾਰ ਨੇੜੇ ਅਜਿਹਾ ਹੀ ਹਮਲਾ ਹੋਇਆ ਸੀ, ਜਿਸ 'ਚ 10 ਨਾਗਰਿਕ ਜ਼ਖਮੀ ਹੋ ਗਏ ਸਨ। ਇਸ ਦੌਰਾਨ ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਗ੍ਰਨੇਡ ਹਮਲੇ ਦੀ ਨਿਖੇਧੀ ਕਰਦਿਆਂ ਹਮਲਾਵਰਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: Russia Ukraine War: ਜ਼ੇਲੇਂਸਕੀ ਦੀ ਅਮਰੀਕਾ ਨੂੰ ਭਾਵੁਕ ਅਪੀਲ, "ਹੋ ਸਕਦੈ ਤੁਸੀਂ ਮੈਨੂੰ ਆਖਰੀ ਵਾਰ ਜ਼ਿੰਦਾ ਦੇਖ ਰਹੇ ਹੋ"

ETV Bharat Logo

Copyright © 2025 Ushodaya Enterprises Pvt. Ltd., All Rights Reserved.