ETV Bharat / bharat

ਜਾਮੀਆ ਦੇ ਵਿਦਿਆਰਥੀ ਨੇ ਜਿੱਤਿਆ ਕਾਮਨਵੈਲਥ ਸਕੱਤਰ ਜਨਰਲ ਇਨੋਵੇਸ਼ਨ ਅਵਾਰਡ - jamia student

ਜਾਮੀਆ ਦੇ ਵਿਦਿਆਰਥੀ ਕੈਫ ਨੇ ਭੁਚਾਲਾਂ ਅਤੇ ਹੜ੍ਹਾਂ ਵਰਗੇ ਹਲਾਤਾਂ ਤੇ ਕੋਵਿਡ -19 ਦੌਰਾਨ ਕੁਆਰੰਟੀਨ ਹੋਣ ਲਈ ਘੱਟ ਲਾਗਤ ਵਾਲੇ ਪੋਰਟੇਬਲ ਘਰ ਦੀ ਖੋਜ ਕੀਤੀ ਹੈ।

ਵਿਦਿਆਰਥੀ ਨੇ ਜਿੱਤਿਆ ਕਾਮਨਵੈਲਥ ਸਕੱਤਰ ਜਨਰਲ ਇਨੋਵੇਸ਼ਨ ਅਵਾਰਡ

author img

By

Published : Oct 1, 2021, 12:13 PM IST

ਨਵੀਂ ਦਿੱਲੀ: ਫੈਕਲਟੀ ਆਫ਼ ਆਰਕੀਟੈਕਚਰ, ਜਾਮੀਆ ਮਿਲੀਆ ਇਸਲਾਮੀਆ (Faculty of Architecture, Jamia Millia Islamia) ਦੇ ਵਿਦਿਆਰਥੀ ਕੈਫ ਅਲੀ ਨੇ ਕਾਮਨਵੈਲਥ ਸੈਕਟਰੀ-ਜਨਰਲ ਇਨੋਵੇਸ਼ਨ ਅਵਾਰਡ ਫਾਰ ਸਸਟੇਨੇਬਲ ਡਿਵੈਲਪਮੈਂਟ 2021 (secretary general innovation award) ਜਿੱਤਿਆ ਹੈ। 54 ਰਾਸ਼ਟਰਮੰਡਲ ਦੇਸ਼ਾਂ ਦੇ 15 ਪੁਰਸਕਾਰ ਜਿੱਤਣ ਵਾਲਿਆਂ 'ਚ ਕੈਫ ਅਲੀ ਇਕੱਲੇ ਭਾਰਤੀ ਹਨ, ਜਿਨ੍ਹਾਂ ਨੇ ਕੋਵਿਡ -19 ਦੌਰਾਨ ਕੁਆਰੰਟੀਨ ਹੋਣ ਤੇ ਜਲਵਾਯੂ ਪਰਿਵਰਤਨ ਵਿੱਚ ਉਸ ਦੇ ਯੋਗਦਾਨ ਲਈ ਸਨਮਾਨਤ ਪੁਰਸਕਾਰ ਜਿੱਤਿਆ ਹੈ।

ਇਸ ਪੁਰਸਕਾਰ ਦੇ ਹਰੇਕ ਵਿਜੇਤਾ ਨੂੰ 3000 ਪੌਂਡ (ਲਗਭਗ 3,00,000 ਲੱਖ ਰੁਪਏ) ਅਤੇ ਇੱਕ ਪ੍ਰੋਫੀਕ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਦੱਸ ਦੇਈਏ ਕਿ ਕੈਫ ਨੇ ਕੋਵਿਡ -19 ਦੌਰਾਨ ਕੁਆਰੰਟੀਨ ਲਈ ਅਤੇ ਭੂਚਾਲ ਤੇ ਹੜ੍ਹ ਵਰਗੇ ਹਲਾਤਾਂ ਲਈ ਪੋਰਟੇਬਲ ਘਰ ਦੀ ਖੋਜ ਕੀਤੀ ਹੈ। ਉਸ ਦੇ ਡਿਜ਼ਾਈਨ ਨੂੰ ਸੰਯੁਕਤ ਰਾਸ਼ਟਰ ਸੰਘ (United Nations) ਨੇ ਜਲਵਾਯੂ ਚੁਣੌਤੀਆਂ (Climate challenges) ਨੂੰ ਸੁਲਝਾਉਣ ਵਾਲੇ ਚੋਟੀ ਦੇ 11 ਉੱਭਰ ਰਹੇ ਨਵੀਨਤਾਕਾਰੀ ਸਟਾਰਟਅਪਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ।

ਜਾਮੀਆ ਦੀ ਵਾਈਸ ਚਾਂਸਲਰ ਪ੍ਰੋਫੈਸਰ ਨਜ਼ਮਾ ਅਖ਼ਤਰ ਨੇ ਕੈਫ ਨੂੰ ਇਹ ਪੁਰਸਕਾਰ ਜਿੱਤਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਯੂਨੀਵਰਸਿਟੀ ਨੂੰ ਉਸ 'ਤੇ ਮਾਣ ਹੈ। ਸਾਨੂੰ ਉਮੀਦ ਹੈ ਕਿ ਇਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ, ਬਾਕਸ ਤੋਂ ਬਾਹਰ ਸੋਚਣ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗਾ।

ਕੈਫ ਨੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਇਹ ਵੀ ਖੋਜ ਕੀਤੀ ਹੈ ਕਿ ਕਿਵੇਂ ਆਰਕੀਟੈਕਚਰ ਬਿਮਾਰੀ ਦੇ ਫੈਲਣ ਨੂੰ ਰੋਕ ਸਕਦਾ ਹੈ। ਉਨ੍ਹਾਂ ਨੇ ਇੱਕ ਪੂਰਵ ਨਿਰਮਾਣ ਸਥਾਈ ਪਨਾਹਗਾਹ, ਸਪੇਸ ਏਰਾ ਤਿਆਰ ਕੀਤਾ ਹੈ, ਜੋ ਨਾਂ ਮਹਿਜ਼ ਵਾਇਰਸ ਦੇ ਸੰਚਾਰ ਨੂੰ ਘਟਾਉਣ ਵਿੱਚ ਮਦਦ ਕਰੇਗਾ, ਬਲਕਿ ਭਵਿੱਖ ਵਿੱਚ ਵਿਸ਼ਵ ਭਰ ਦੇ ਸ਼ਰਨਾਰਥੀਆਂ ਲਈ ਰਿਹਾਇਸ਼ ਵੀ ਪ੍ਰਦਾਨ ਕਰ ਸਕਦਾ ਹੈ।

ਇਹ ਵੀ ਪੜ੍ਹੋ : ਚੰਦਰਯਾਨ 2 ਦੇ 2 ਸਾਲ ਪੂਰੇ, ਇਸਰੋ ਨੇ ਜਾਰੀ ਕੀਤੇ ਅੰਕੜੇ

ETV Bharat Logo

Copyright © 2025 Ushodaya Enterprises Pvt. Ltd., All Rights Reserved.