ਨਵੀਂ ਦਿੱਲੀ : ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਜਲ੍ਹੀਆਂਵਾਲਾ ਬਾਗ ਕੰਪਲੈਕਸ ਦੇ ਨਵੀਨੀਕਰਨ ‘ਤੇ ਟਵੀਟਰ ਰਾਹੀਂ ਕੇਂਦਰ ਦੀ ਆਲੋਚਨਾ ਕੀਤੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 28 ਅਗਸਤ ਨੂੰ ਵੀਡੀਓ ਕਾਂਫਰੈਂਸਿੰਗ ਰਾਹੀਂ ਸਾਊਂਡ ਐਂਡ ਲੇਜਰ ਲਾਈਟ ਸ਼ੋਅ ਨਾਲ ਸਮਾਰਕ ਦਾ ਉਦਘਾਟਨ ਕੀਤਾ ਸੀ।
ਰਾਹੁਲ ਗਾਂਧੀ ਨੇ ਕੀਤਾ ਟਵੀਟ
-
जलियाँवाला बाग़ के शहीदों का ऐसा अपमान वही कर सकता है जो शहादत का मतलब नहीं जानता।
— Rahul Gandhi (@RahulGandhi) August 31, 2021 " class="align-text-top noRightClick twitterSection" data="
मैं एक शहीद का बेटा हूँ- शहीदों का अपमान किसी क़ीमत पर सहन नहीं करूँगा।
हम इस अभद्र क्रूरता के ख़िलाफ़ हैं। pic.twitter.com/3tWgsqc7Lx
">जलियाँवाला बाग़ के शहीदों का ऐसा अपमान वही कर सकता है जो शहादत का मतलब नहीं जानता।
— Rahul Gandhi (@RahulGandhi) August 31, 2021
मैं एक शहीद का बेटा हूँ- शहीदों का अपमान किसी क़ीमत पर सहन नहीं करूँगा।
हम इस अभद्र क्रूरता के ख़िलाफ़ हैं। pic.twitter.com/3tWgsqc7Lxजलियाँवाला बाग़ के शहीदों का ऐसा अपमान वही कर सकता है जो शहादत का मतलब नहीं जानता।
— Rahul Gandhi (@RahulGandhi) August 31, 2021
मैं एक शहीद का बेटा हूँ- शहीदों का अपमान किसी क़ीमत पर सहन नहीं करूँगा।
हम इस अभद्र क्रूरता के ख़िलाफ़ हैं। pic.twitter.com/3tWgsqc7Lx
ਗਾਂਧੀ ਪਰਿਵਰ ਦੇ ਵੰਸ਼ਜ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘ਜਿਨ੍ਹਾਂ ਨੇ ਆਜ਼ਾਦੀ ਲਈ ਸੰਘਰਸ਼ ਨਹੀਂ ਕੀਤਾ, ਉਹ ਉਨ੍ਹਾਂ ਨੂੰ ਸੱਮਝ ਨਹੀਂ ਸਕਦੇ ਜਿਨ੍ਹਾਂ ਨੇ ਸੰਘਰਸ਼ ਕੀਤਾ।‘ ਜਲ੍ਹੀਆਂਵਾਲਾ ਬਾਗ ਦੇ ਸ਼ਹੀਦਾਂ ਦਾ ਅਜਿਹਾ ਅਪਮਾਨ ਸਿਰਫ ਉਹੀ ਕਰ ਸਕਦੇ ਹਨ ਜਿਹੜੇ ਸ਼ਹਾਦਤ ਦਾ ਮਤਲਬ ਨਹੀਂ ਜਾਣਦੇ ਹਨ। ਮੈਂ ਇੱਕ ਸ਼ਹੀਦ ਦਾ ਪੁੱਤਰ ਹਾਂ-ਸ਼ਹੀਦਾਂ ਦਾ ਆਪਮਾਨ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕਰਾਂਗਾ । ਅਸੀਂ ਇਸ ਨਾ ਭਾਉਂਦੀ ਕਰੂਰਤਾ ਦੇ ਖਿਲਾਫ ਹਾਂ।‘
ਹੋਰ ਰਾਜਸੀ ਆਗੂ ਤੇ ਨੈਟੀਜਨਸ ਵੀ ਬਰਸੇ
ਕਈ ਰਾਜਨੇਤਾਵਾਂ ਅਤੇ ਨੈਟੀਜਨਸ ਨੇ ਵੀ ਕੇਂਦਰ ‘ਤੇ ਜਮ ਕੇ ਬਰਸੇ ਤੇ ਕਿਹਾ ਕਿ ਮੂਲ ਇਤਿਹਾਸਿਕ ਥਾਂ ਨੂੰ ਮੁੜ ਉਸਾਰੀ ਕਰਕੇ ਬਦਲ ਦਿੱਤਾ ਗਿਆ ਹੈ, ਜਿਸ ਨਾਲ ਇਸ ਥਾਂ ਦਾ ਅਸਲ ਅਹਿਸਾਸ ਬਦਲਿਆ ਗਿਆ ਹੈ। ਕੁਝ ਹੋਰ ਲੋਕਾਂ ਨੇ ਵੀ ਇਹੋ ਦੋਸ਼ ਲਗਾਇਆ ਹੈ ਕਿ ਸਮਾਰਕਾਂ ਦਾ ਨਿਗਮੀਕਰਣ ਇਸ ਨੂੰ ਵਿਰਾਸਤ ਮੁੱਲ ਤੋਂ ਬਿਨਾ ਇੱਕ ਆਧੁਨਿਕ ਸੰਰਚਨਾ ਬਣਾ ਦੇਵੇਗਾ। ਸਾਡੇ ਸ਼ਹੀਦਾਂ ਦਾ ਅਪਮਾਨ ਹੈ। ਵਿਸਾਖੀ ਲਈ ਇਕੱਠੇ ਹੋਏ ਹਿੰਦੂ, ਮੁਸਲਮਾਨ ਤੇ ਸਿੱਖਾਂ ਦੇ ਜਲ੍ਹੀਆਂਵਾਲਾ ਬਾਗ ਤ੍ਰਾਸਦੀ ਨੇ ਸਾਡੀ ਆਜਾਦੀ ਦੀ ਲੜਾਈ ਨੂੰ ਵੱਡਾ ਹੁੰਗਾਰਾ ਦਿੱਤਾ ਸੀ। ਇੱਥੇ ਦੀ ਹਰ ਇੱਟ ਨੇ ਬ੍ਰਿਟਿਸ਼ ਰਾਜ ਦੀ ਕਰੂਰਤਾ ਨੂੰ ਬੇਨਕਾਬ ਕਰ ਦਿੱਤਾ। ਸਿਰਫ ਉਹ ਜਿਹੜੇ ਲੋਕ ਆਜਾਦੀ ਦੀ ਲੜਾਈ ਤੋਂ ਦੂਰ ਰਹੇ, ਉਹ ਹੀ ਇਸ ਤਰ੍ਹਾਂ ਦੇ ਕਾਂਡ ਕਰ ਸਕਦੇ ਹਨ। ਇਹ ਕਥਨ ਸੀਪੀਆਈ (ਐਮ) ਆਗੂ ਸੀਤਾ ਰਾਮ ਯੇਚੁਰੀ ਨੇ ਟਵੀਟ ਕਰਕੇ ਕਿਹਾ।

ਤ੍ਰਾਸਦੀ ਬਾਰੇ ਇੰਨਾ ਜਸ਼ਨ ਕਿਉ
ਦੂਜੇ ਪਾਸੇ ਕਾਂਗਰਸੀ ਆਗੂ ਹਸੀਬਾ ਅਮੀਨ ਨੇ ਟਵੀਟ ਕੀਤਾ ਸੀ, ‘ਇਸ ਆਦਮੀ ਦੀ ਕੀ ਸਮੱਸਿਆ ਹੈ। ਜਲ੍ਹੀਆਂਵਾਲਾ ਬਾਗ ਤ੍ਰਾਸਦੀ ਬਾਰੇ ਇੰਨਾ ਜਸ਼ਨ ਕਿਉਂ ਹੈ, ਕੀ ਤੁਹਾਨੂੰ ਸਵਰਗ ਲਈ ਉਥੇ ਲਾਈਟ ਐਂਡ ਸਾਊਂਡ ਸ਼ੋਅ ਦੀ ਲੋੜ ਹੋਵੇਗੀ। ਪਰ ਮੇਰਾ ਮਤਲਬ ਹੈ ਕਿ ਅਸੀਂ ਉਨ੍ਹਾਂ ਕੋਲੋਂ ਕਿਵੇਂ ਉਂਮੀਦ ਕਰ ਸਕਦੇ ਹਾਂ ਜਿਹੜੇ ਇਸ ਦਿਨ ਦੀ ਕਰੂਰਤਾ ਨੂੰ ਸਮਝਣ ਲਈ ਅੰਗਰੇਜਾਂ ਵਲੋਂ ਗੰਢ-ਤੁੱਪ ਕਰ ਰਹੇ ਸਨ ।‘

500 ਤੋਂ ਵੱਧ ਮੌਤਾਂ ਹੋਈਆਂ ਸੀ
ਜਲ੍ਹੀਆਂਵਾਲਾ ਬਾਗ ਹਤਿਆਕਾਂਡ ਜੋ 13 ਅਪ੍ਰੈਲ, 1919 ਨੂੰ ਹੋਇਆ ਸੀ, ਭਾਰਤ ਦੀ ਅਜਾਦੀ ਵਿੱਚ ਅਹਿਣ ਮਹੱਤਤਾ ਰੱਖਦਾ ਹੈ । ਦਸ ਤੋਂ ਪੰਦਰਾਂ ਮਿੰਟ ਤੱਕ ਕਰੀਬ 1650 ਰਾਊਂਡ ਗੋਲੀਬਾਰੀ ਕੀਤੀ ਗਈ। ਗੋਲਾ ਬਾਰੂਦ ਖਤਮ ਹੋਣ ਤੋਂ ਬਾਅਦ ਹੀ ਫਾਇਰਿੰਗ ਬੰਦ ਹੋਈ । ਇਰਵਿੰਗ ਦੇ ਅਨੁਸਾਰ ਮਰਨ ਵਾਲਿਆਂ ਦੀ ਕੁਲ ਗਿਣਤੀ 291 ਸੀ । ਹਾਲਾਂਕਿ , ਭਾਰਤੀ ਆਧਕਾਰਿਕ ਅਂਕੜਿਆਂ ਦੇ ਅਨੁਸਾਰ ਇਸ ਨਸਲਕੁਸ਼ੀ ਵਿੱਚ 500 ਤੋਂ ਜਿਆਦਾ ਲੋਕ ਮਾਰੇ ਗਏ ਸਨ ।
ਇਹ ਵੀ ਪੜ੍ਹੋ:PM ਮੋਦੀ ਵੱਲੋਂ ਜਲ੍ਹਿਆਂਵਾਲਾ ਬਾਗ ਦੀ ਨਵੀਂ ਯਾਦਗਾਰ ਦਾ ਉਦਘਾਟਨ