ਮੱਧ ਪ੍ਰਦੇਸ਼/ਇੰਦੌਰ: ਅਪਰਾਧ ਸ਼ਾਖਾ ਨੇ ਪੰਜਾਬ ਦੇ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਨਾਜਾਇਜ਼ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮ ਸਿਕਲੀਗਰਾਂ ਤੋਂ ਹਥਿਆਰ ਖਰੀਦਣ ਲਈ ਟ੍ਰੇਨ ਰਾਹੀਂ ਇੰਦੌਰ ਆਏ ਸਨ। ਉਹ ਇੰਦੌਰ ਨੇੜੇ ਧਮਨੌਦ ਅਤੇ ਖਰਗੋਨ ਖੇਤਰਾਂ ਵਿੱਚ ਰਹਿਣ ਵਾਲੇ ਸਿਕਲੀਗਰਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਪਿਸਤੌਲ ਖਰੀਦ ਕੇ ਪੰਜਾਬ ਲੈ ਜਾ ਰਹੇ ਸਨ। ਸੂਤਰਾਂ ਅਨੁਸਾਰ ਫੜੇ ਗਏ ਮੁਲਜ਼ਮਾਂ ਦਾ ਸਬੰਧ ਧਨਬਾਦ ਦੇ ਮਸ਼ਹੂਰ ਗੈਂਗਸਟਰ ਨਾਲ ਹੈ, ਫਿਲਹਾਲ ਪੂਰੇ ਮਾਮਲੇ 'ਚ ਦੋਸ਼ੀਆਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। (indore crime news)
ਵੱਡੇ ਗੈਂਗਸਟਰਾਂ ਨਾਲ ਜੁੜੇ ਹਨ ਤਾਰ : ਜਾਣਕਾਰੀ ਮੁਤਾਬਿਕ ਫੜੇ ਗਏ ਚਾਰੇ ਦੋਸ਼ੀ ਧਨਬਾਦ ਦੇ ਗੈਂਗਸਟਰ ਪ੍ਰਿੰਸ ਖਾਨ ਲਈ ਕੰਮ ਕਰਦੇ ਹਨ, ਪ੍ਰਿੰਸ ਦਾ ਮਾਮਾ ਵੀ ਗੈਂਗਸਟਰ ਸੀ, ਉਸ 'ਤੇ ਫਿਲਮ ਵੀ ਬਣ ਚੁੱਕੀ ਹੈ। ਵਧੀਕ ਕਮਿਸ਼ਨਰ ਰਾਜੇਸ਼ ਹਿੰਗਣਕਰ ਦੇ ਨਿਰਦੇਸ਼ਾਂ 'ਤੇ ਇੰਦੌਰ ਪੁਲਿਸ ਸਿਕਲੀਗਰਾਂ ਤੋਂ ਹਥਿਆਰ ਖਰੀਦਣ ਵਾਲੇ ਗੈਂਗਸਟਰਾਂ 'ਤੇ ਲਗਾਤਾਰ ਨਜ਼ਰ ਰੱਖ ਰਹੀ ਸੀ। ਇਸੇ ਕੜੀ 'ਚ ਇੰਦੌਰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਬਠਿੰਡਾ ਪੰਜਾਬ ਤੋਂ ਚਾਰ ਗੈਂਗਸਟਰਾਂ ਨਿਰਮਲ ਉਰਫ ਬਿੱਲਾ, ਮਨਦੀਪ, ਸਮਰਦੀਪ ਅਤੇ ਕੁਲਵਿੰਦਰ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਸਿਗਲੀਗਰਾਂ ਤੋਂ ਹਥਿਆਰ ਖਰੀਦਣ ਲਈ ਟ੍ਰੇਨ ਰਾਹੀਂ ਇੰਦੌਰ ਆਏ ਸਨ, ਇੰਦੌਰ 'ਚ ਸਿਗਲੀਗਰਾਂ ਨੇ ਸਰਵਾਤੇ ਬੱਸ ਸਟੇਸ਼ਨ 'ਤੇ ਡਲਿਵਰੀ ਦਿੱਤੀ, ਜਿਸ ਤੋਂ ਬਾਅਦ ਉਹ ਵਾਪਸ ਜਾਣ ਦੀ ਤਿਆਰੀ ਕਰ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਸ ਨੇ ਉਨ੍ਹਾਂ ਨੂੰ ਫੜ ਲਿਆ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮੁਲਜ਼ਮਾਂ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਹਥਿਆਰਾਂ ਦੀ ਡਲਿਵਰੀ ਦੇਣ ਵਾਲੇ ਮੁਲਜ਼ਮ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਫੜੇ ਗਏ ਗਿਰੋਹ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇੰਨੀ ਵੱਡੀ ਗਿਣਤੀ 'ਚ ਹਥਿਆਰ ਲੈ ਕੇ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ। (Indore crime branch) (Indore crime branch arrest gangster with weapons) (Indore police interrogated accused)
ਇਹ ਵੀ ਪੜ੍ਹੋ: ਸੱਪ ਦੇ ਡੰਗਣ ਤੋਂ ਬਾਅਦ ਗੁੱਸੇ 'ਚ ਆਏ ਬੱਚੇ ਨੇ ਸੱਪ ਦੇ ਵੱਢੀ ਦੰਦੀ, ਸੱਪ ਮਰਿਆ ਬੱਚਾ ਜ਼ਿੰਦਾ