ਕਰਨਾਲ: ਹਿੰਦੂ ਪੰਚਾਗ ਅਨੁਸਾਰ, ਹਿੰਦੂ ਧਰਮ 'ਚ ਕਈ ਵਰਤ ਅਤੇ ਤਿਓਹਾਰ ਮਨਾਏ ਜਾਂਦੇ ਹਨ। ਇਸ ਸਾਲ 10 ਅਕਤੂਬਰ ਨੂੰ ਇੰਦਰਾ ਇਕਾਦਸ਼ੀ ਹੈ। ਅਸ਼ਵਿਨ ਮਹੀਨੇ ਦੇ ਕ੍ਰਿਸ਼ਨ ਪੱਖ ਵਿੱਚ ਆਉਣ ਵਾਲੀ ਇਕਾਦਸ਼ੀ ਨੂੰ ਇੰਦਰਾ ਇਕਾਦਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਭਗਵਾਨ ਵਿਸ਼ਨੂੰ ਦੇ ਨਾਲ-ਨਾਲ ਪੂਰਵਜਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਸ਼ਾਸਤਰਾਂ 'ਚ ਦੱਸਿਆਂ ਗਿਆ ਹੈ ਕਿ ਇੰਦਰਾ ਇਕਾਦਸ਼ੀ ਦੇ ਦਿਨ ਸ਼ਰਾਧ ਕਰਨ ਨਾਲ ਇੰਨਸਾਨ ਨੂੰ ਵਿਸ਼ੇਸ਼ ਫ਼ਲ ਮਿਲਦਾ ਹੈ।
ਇੰਦਰਾ ਇਕਾਦਸ਼ੀ ਦਾ ਸ਼ੁੱਭ ਮੁਹੂਰਤ: ਹਿੰਦੂ ਪੰਚਾਗ ਅਨੁਸਾਰ, 1 ਸਾਲ 'ਚ 24 ਇਕਾਦਸ਼ੀ ਆਉਦੀ ਹੈ ਅਤੇ ਸਾਰਿਆਂ ਦਾ ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਜੇਕਰ ਅਸ਼ਵਿਨ ਮਹੀਨੇ 'ਚ ਆਉਣ ਵਾਲੀ ਇਕਾਦਸ਼ੀ ਦੀ ਗੱਲ ਕਰੀਏ, ਤਾਂ ਇਸ ਇਕਾਦਸ਼ੀ ਨੂੰ ਇੰਦਰਾ ਇਕਾਦਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੰਦਰਾ ਇਕਾਦਸ਼ੀ ਦੀ ਸ਼ੁਰੂਆਤ 9 ਅਕਤੂਬਰ ਨੂੰ ਦੁਪਹਿਰ 12:36 ਵਜੇ ਹੋਵੇਗੀ, ਜਦਕਿ 10 ਅਕਤੂਬਰ ਨੂੰ ਦੁਪਹਿਰ 3:08 ਵਜੇ ਖਤਮ ਹੋਵੇਗੀ। ਇਸ ਲਈ ਇੰਦਰਾ ਇਕਾਦਸ਼ੀ ਦਾ ਵਰਤ 10 ਅਕਤੂਬਰ ਨੂੰ ਰੱਖਿਆ ਜਾਵੇਗਾ। ਵਿਸ਼ਨੂੰ ਭਗਵਾਨ ਅਤੇ ਪੂਰਵਜਾਂ ਦੀ ਪੂਜਾ ਕਰਨ ਲਈ ਸ਼ੁੱਭ ਮੁਹੂਰਤ ਦਾ ਸਮਾਂ 10 ਅਕਤੂਬਰ ਨੂੰ ਸਵੇਰੇ 9:13 ਵਜੇ ਤੋਂ ਦੁਪਹਿਰ 12:08 ਵਜੇ ਤੱਕ ਹੋਵੇਗਾ। ਜੇਕਰ ਤੁਸੀਂ ਇਸ ਦੌਰਾਨ ਭਗਵਾਨ ਵਿਸ਼ਨੂੰ ਅਤੇ ਆਪਣੇ ਪੂਰਵਜਾਂ ਦਾ ਰੋਜ਼ਾਨਾ ਸੰਸਕਾਰ ਕਰਦੇ ਹੋ, ਤਾਂ ਉਸ ਇੰਨਸਾਨ ਨੂੰ ਪਾਪਾਂ ਤੋਂ ਮੁਕਤੀ ਮਿਲਦੀ ਹੈ। ਇੰਦਰਾ ਇਕਾਦਸ਼ੀ ਦੇ ਦਿਨ ਜੋ ਵੀ ਇੰਨਸਾਨ ਵਰਤ ਰੱਖੇਗਾ, ਤਾਂ ਵਰਤ ਦਾ ਸਮਾਂ 11 ਅਕਤਬੂਰ ਨੂੰ ਸਵੇਰੇ 6:19 ਵਜੇ ਤੋਂ 8:45 ਵਜੇ ਤੱਕ ਹੋਵੇਗਾ।
ਇੰਦਰਾ ਇਕਾਦਸ਼ੀ ਦਾ ਮਹੱਤਵ: ਪੰਡਿਤ ਵਿਸ਼ਵਨਾਥ ਨੇ ਦੱਸਿਆ ਕਿ ਇੰਦਰਾ ਇਕਾਦਸ਼ੀ ਦਾ ਸਦੀਵੀ ਧਰਮ 'ਚ ਵਿਸ਼ੇਸ਼ ਮਹੱਤਵ ਹੈ। ਕਿਉਕਿ ਇਹ ਪਿਤਰ ਪੱਖ ਦੇ ਦੌਰਾਨ ਆਉਦੀ ਹੈ। ਵਿਸ਼ਨੂੰ ਭਗਵਾਨ ਦੇ ਨਾਲ-ਨਾਲ ਪੂਰਵਜਾਂ ਨੂੰ ਵੀ ਇਹ ਇਕਾਦਸ਼ੀ ਸਮਰਪਿਤ ਹੁੰਦੀ ਹੈ। ਦੋਨਾਂ ਦੀ ਵਿਧੀ ਅਨੁਸਾਰ ਪੂਜਾ ਕੀਤੀ ਜਾਂਦੀ ਹੈ। ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ ਜੋ ਵੀ ਇੰਨਸਾਨ ਇੰਦਰਾ ਇਕਾਦਸ਼ੀ ਦੇ ਦਿਨ ਵਰਤ ਰੱਖਦਾ ਹੈ, ਉਸ ਦੀਆਂ ਸੱਤ ਪੀੜ੍ਹੀਆਂ ਤੱਕ ਦੇ ਪਿਤਾ ਖੁਸ਼ ਹੋ ਜਾਂਦੇ ਹਨ।
ਇੰਦਰਾ ਇਕਾਦਸ਼ੀ ਵਰਤ ਦੀ ਵਿਧੀ: ਪੰਡਿਤ ਵਿਸ਼ਵਨਾਥ ਨੇ ਦੱਸਿਆ ਕਿ ਇੰਦਰਾ ਇਕਾਦਸ਼ੀ ਦੇ ਵਰਤ ਦੇ ਦਿਨ ਇੰਨਸਾਨ ਨੂੰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾ ਉੱਠ ਕੇ ਪਵਿੱਤਰ ਨਦੀ 'ਚ ਇਸ਼ਨਾਨ ਕਰਕੇ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀ ਪੂਜਾ ਕਰਨੀ ਚਾਹੀਦੀ ਹੈ। ਇਕਾਦਸ਼ੀ ਦੇ ਦਿਨ ਪੂਰਵਜਾਂ ਦੀ ਪੂਜਾ ਵੀ ਕਰੋ। ਇਨ੍ਹਾਂ ਦੋਨਾਂ ਦੀ ਪੂਜਾ ਕਰਨ ਤੋਂ ਬਾਅਦ ਵਰਤ ਰੱਖਣ ਦਾ ਸੰਕਲਪ ਲਓ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਜੋ ਵੀ ਇੰਨਸਾਨ ਵਰਤ ਰੱਖਣਾ ਚਾਹੁੰਦਾ ਹੈ, ਉਹ ਵਰਤ ਤੋਂ ਇੱਕ ਦਿਨ ਪਹਿਲਾ ਸ਼ੁੱਧ ਸਾਤਵਿਕ ਭੋਜਨ ਕਰੇ।
ਇੰਦਰਾ ਇਕਾਦਸ਼ੀ ਵਰਤ ਦੇ ਦਿਨ ਇਸ ਤਰ੍ਹਾਂ ਕਰੋ ਭਗਵਾਨ ਵਿਸ਼ਨੂੰ ਦੀ ਪੂਜਾ: ਇਸ ਵਰਤ 'ਚ ਇੰਨਸਾਨ ਪਾਣੀ ਵੀ ਨਹੀਂ ਪੀਂਦਾ। ਵਰਤ ਤੋਂ ਇੱਕ ਦਿਨ ਪਹਿਲਾ ਦੁਪਹਿਰ ਨੂੰ ਭੋਜਨ ਖਾਓ ਅਤੇ ਸ਼ਾਮ ਦੇ ਸਮੇਂ ਭੋਜਨ ਨਾ ਖਾਓ। ਇਹ ਵਰਤ ਤਿੰਨ ਦਿਨਾਂ ਤੱਕ ਚਲਦਾ ਹੈ। ਪੂਜਾ ਦੇ ਦੌਰਾਨ ਭਗਵਾਨ ਵਿਸ਼ਨੂੰ ਦੇ ਅੱਗੇ ਦੇਸੀ ਘਿਓ ਦਾ ਦੀਵਾ ਅਤੇ ਉਨ੍ਹਾਂ ਨੂੰ ਪੀਲੇ ਰੰਗ ਦੇ ਫਲ-ਫੁੱਲ, ਮਿਠਾਈ ਅਤੇ ਕੱਪੜੇ ਚੜ੍ਹਾਓ। ਦਿਨ 'ਚ ਆਪਣੇ ਪੂਰਵਜਾਂ ਦੀ ਪੂਜਾ ਕਰੋ। ਇਸ ਨਾਲ ਪੂਰਵਜਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਅਤੇ ਪਰਿਵਾਰ 'ਤੇ ਉਨ੍ਹਾਂ ਦੀ ਕਿਰਪਾ ਬਣੀ ਰਹਿੰਦੀ ਹੈ।
- Roasted Chana Benefits: ਕਬਜ਼ ਦੀ ਸਮੱਸਿਆਂ ਤੋਂ ਲੈ ਕੇ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਤੱਕ, ਇੱਥੇ ਜਾਣੋ ਭੁੰਨੇ ਹੋਏ ਚਨੇ ਦੇ ਫਾਇਦੇ
- Steam Benefits: ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਹੋ ਪਰੇਸ਼ਾਨ, ਤਾਂ ਸਟੀਮ ਲੈਣ ਨਾਲ ਮਿਲ ਸਕਦੈ ਨੇ ਕਈ ਫਾਇਦੇ
- National Voluntary Blood Donation Day: ਜਾਣੋ ਕਿਉ ਮਨਾਇਆ ਜਾਂਦਾ ਹੈ ਰਾਸ਼ਟਰੀ ਸਵੈ-ਇੱਛੁਕ ਖੂਨਦਾਨ ਦਿਵਸ ਅਤੇ ਖੂਨਦਾਨ ਨਾਲ ਸਬੰਧਤ ਨਿਯਮ
ਇੰਦਰਾ ਇਕਾਦਸ਼ੀ ਵਰਤ ਦੇ ਦਿਨ ਨਾ ਕਰੋ ਇਹ ਗਲਤੀ: ਪੰਡਿਤ ਵਿਸ਼ਵਨਾਥ ਨੇ ਦੱਸਿਆ ਕਿ ਜੋ ਵੀ ਇੰਦਰਾ ਇਕਾਦਸ਼ੀ ਦਾ ਵਰਤ ਰੱਖਣਾ ਚਾਹੁੰਦਾ ਹੈ ਜਾਂ ਕੋਈ ਵਿਅਕਤੀ ਕਿਸੇ ਕਾਰਨ ਕਰਕੇ ਵਰਤ ਨਹੀਂ ਰੱਖ ਸਕਦਾ, ਪਰ ਭਗਵਾਨ ਪ੍ਰਤੀ ਆਪਣੀ ਸ਼ਰਧਾ ਰੱਖਦਾ ਹੈ, ਤਾਂ ਇਸ ਦਿਨ ਭੁੱਲ ਕੇ ਵੀ ਚੌਲ ਨਾ ਖਾਓ। ਇਸ ਦਿਨ ਕਿਸੇ ਵੀ ਵਿਅਕਤੀ ਨੂੰ ਲੜਾਈ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕਿਸੇ ਦੀ ਬੁਰਾਈ ਕਰਨੀ ਚਾਹੀਦੀ ਹੈ।