ETV Bharat / bharat

Corona Update: ਭਾਰਤ ’ਚ ਕੋਵਿਡ-19 ਦੇ 25,166 ਨਵੇਂ ਮਾਮਲੇ, 154 ਦਿਨਾਂ ’ਚ ਸਭ ਤੋਂ ਘੱਟ ਅੰਕੜਾ - 25,166 ਨਵੇਂ ਮਾਮਲੇ

ਕੇਂਦਰੀ ਸਿਹਤ ਮੰਤਰਾਲੇ ਦੇ ਮੰਗਲਵਾਰ ਦੀ ਸਵੇਰ ਅੱਠ ਵਜੇ ਜਾਰੀ ਅੰਕੜਿਆਂ ਦੇ ਮੁਤਾਬਿਕ 437 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ। ਜਿਸਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 4,32,079 ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਚ ਕੋਵਿਡ-19 ਦੇ ਐਕਟਿਵ ਮਾਮਲੇ ਘੱਟ ਕੇ 3,69,846 ਰਹਿ ਗਏ ਹਨ।

Corona Update: ਭਾਰਤ ’ਚ ਕੋਵਿਡ-19 ਦੇ 25,166 ਨਵੇਂ ਮਾਮਲੇ, 154 ਦਿਨਾਂ ’ਚ ਸਭ ਤੋਂ ਘੱਟ ਅੰਕੜਾ

author img

By

Published : Aug 17, 2021, 12:15 PM IST

ਨਵੀਂ ਦਿੱਲੀ: ਭਾਰਤ ’ਚ ਪਿਛਲੇ 24 ਘੰਟਿਆਂ ਚ ਕੋਵਿਡ-19 ਮਹਾਂਮਾਰੀ ਦੇ 25,166 ਨਵੇਂ ਮਾਮਲੇ ਸਾਹਮਣੇ ਆਏ ਹਨ। ਜੋ ਪਿਛਲੇ 154 ਦਿਨਾਂ ਚ ਸਭ ਤੋਂ ਘੱਟ ਅੰਕੜਾ ਹੈ। ਇਸ ਦੇ ਨਾਲ ਹੀ ਨਵੇਂ ਮਾਮਲੇ ਆਉਣ ਨਾਲ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 3,22,50,679 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਦੀ ਸਵੇਰ ਅੱਠ ਵਜੇ ਜਾਰੀ ਅੰਕੜਿਆ ਦੇ ਮੁਤਾਬਿਕ 437 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 4,32,079 ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਚ ਕੋਵਿਡ 19 ਦੇ ਐਕਟਿਵ ਮਾਮਲੇ ਘੱਟ ਕੇ 3,69,846 ਰਹਿ ਗਏ ਹਨ। ਰਿਕਵਰੀ ਰੇਟ 97.51 ਫੀਸਦ ਹੋ ਗਈ ਹੈ।

  • " class="align-text-top noRightClick twitterSection" data="">

ਭਾਰਤ ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਲਈ 15,63,985 ਸੈਂਪਲ ਟੈਸਟ ਕੀਤੇ ਗਏ। ਇਸੇ ਦੇ ਨਾਲ ਹੀ ਹੁਣ ਤੱਕ ਕੁੱਲ 49,66,29,524 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

ਦੇਸ਼ ਚ ਪਿਛਲੇ 24 ਘੰਟਿਆਂ ਚ ਕੋਰੋਨਾ ਵਾਇਰਸ ਦੀ 17,43,114 ਵੈਕਸੀਨ ਲਗਾਈ ਗਈ ਹੈ ਜਿਸ ਤੋਂ ਬਾਅਦ ਕੁੱਲ ਵੈਕਸੀਨੇਸ਼ਨ ਦਾ ਅੰਕੜਾ 55,47,30,609 ਹੋਇਆ ਹੈ।

ਦੇਸ਼ ਚ ਪਿਛਲੇ ਸਾਲ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਦੀ ਗਿਣਤੀ 23 ਅਗਸਤ ਨੂੰ 30 ਲੱਖ ਅਤੇ ਪੰਜ ਸਤੰਬਰ ਨੂੰ 40 ਲੱਖ ਤੋਂ ਜਿਆਦਾ ਹੋ ਗਈ ਸੀ। ਉੱਥੇ ਹੀ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ ਅਤੇ 20 ਨੰਵਬਰ ਨੂੰ 90 ਲੱਖ ਦੇ ਪਾਰ ਹੋ ਗਿਆ ਹੈ। ਦੇਸ਼ ਚ 19 ਦਸੰਬਰ ਨੂੰ ਇਹ ਮਾਮਲੇ ਇੱਕ ਕਰੋੜ ਦੇ ਪਾਰ, ਚਾਰ ਮਈ ਨੂੰ 2 ਕਰੋੜ ਨੂੰ ਪਾਰ ਅਤੇ 23 ਦੂਨ ਨੂੰ ਤਿੰਨ ਕਰੋੜ ਦੇ ਪਾਰ ਚੱਲਿਆ ਗਿਆ ਹੈ।

ਇਹ ਵੀ ਪੜੋ: Corona Virus: ਪੰਜਾਬ ’ਚ ਐਂਟਰੀ ਤੋਂ ਪਹਿਲਾਂ ਪੜੋ ਇਹ ਖ਼ਬਰ

ETV Bharat Logo

Copyright © 2025 Ushodaya Enterprises Pvt. Ltd., All Rights Reserved.