ਨਵੀਂ ਦਿੱਲੀ: ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਮੰਗਲਵਾਰ ਨੂੰ ਤਕਨੀਕੀ ਖਰਾਬੀ ਕਾਰਨ ਇੱਕ ਮਿਸਾਇਲ ਮੰਗਲਵਾਲ ਨੂੰ ਤਕਨੀਕੀ ਖ਼ਰਾਬੀ ਕਾਰਨ ਪਾਕਿਸਤਾਨ ਵੱਲ ਇਕ ਮਿਜ਼ਾਈਲ ਫਾਇਰ ਹੋ ਗਿਆ। ਰੱਖਿਆ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਕਿ ਰੱਖ-ਰਖਾਅ ਦੌਰਾਨ ਗੜਬੜੀ ਕਾਰਨ ਮਿਜ਼ਾਈਲ ਪਾਕਿਸਤਾਨ 'ਚ ਜਾ ਡਿੱਗੀ। ਅਸੀਂ ਇਸ ਘਟਨਾ 'ਤੇ ਅਫਸੋਸ ਪ੍ਰਗਟ ਕਰਦੇ ਹਾਂ।
ਪਾਕਿਸਤਾਨੀ ਫੌਜ ਨੇ ਇੱਕ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਭਾਰਤ ਵੱਲੋਂ ਇੱਕ ਮਿਜ਼ਾਈਲ ਦਾਗੀ ਗਈ ਸੀ। ਇਸ ਕਾਰਨ ਕੁਝ ਇਲਾਕਿਆਂ 'ਚ ਨੁਕਸਾਨ ਹੋਇਆ ਹੈ। ਪਾਕਿਸਤਾਨ ਮੁਤਾਬਿਕ ਮਿਜ਼ਾਈਲ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਡਿੱਗੀ ਸੀ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਇਫਤਿਖਾਰ ਨੇ ਦੱਸਿਆ ਕਿ 9 ਮਾਰਚ ਨੂੰ ਸ਼ਾਮ 6.43 ਵਜੇ ਭਾਰਤ ਤੋਂ ਇਕ ਮਿਜ਼ਾਈਲ ਵਰਗੀ ਵਸਤੂ ਤੇਜ਼ ਰਫਤਾਰ ਨਾਲ ਆਈ ਸੀ। ਇਸ ਦੇ ਡਿੱਗਣ ਨਾਲ ਕੁਝ ਇਲਾਕਿਆਂ 'ਚ ਨੁਕਸਾਨ ਹੋ ਗਿਆ।
ਪਾਕਿਸਤਾਨ ਨੇ ਇਹ ਵੀ ਦੱਸਿਆ ਹੈ ਕਿ ਨੁਕਸਾਨ ਗੈਰ-ਫੌਜੀ ਖੇਤਰ ਵਿੱਚ ਹੋਇਆ ਹੈ। ਹਾਲਾਂਕਿ ਇਸ 'ਚ ਕਿਸੇ ਦੀ ਮੌਤ ਨਹੀਂ ਹੋਈ। ਪਾਕਿਸਤਾਨ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਇੱਕ ਸੁਪਰਸੋਨਿਕ ਮਿਜ਼ਾਈਲ ਸੀ। ਇਹ ਪਾਕਿ ਸਰਹੱਦ ਦੇ 124 ਕਿਲੋਮੀਟਰ ਦੇ ਅੰਦਰ ਡਿੱਗਿਆ। ਇਸ ਨੂੰ ਪਾਕਿਸਤਾਨ ਦੇ ਏਅਰ ਡਿਫੈਂਸ ਸਿਸਟਮ ਦੁਆਰਾ ਟ੍ਰੈਕ ਕੀਤਾ ਗਿਆ ਸੀ। ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਇਹ ਮਿਜ਼ਾਈਲ ਬਿਨ੍ਹਾਂ ਵਾਰ ਹੈੱਡ ਦੀ ਸੀ। ਇਸ ਦਾ ਮਤਲਬ ਹੈ ਕਿ ਇਸ ਵਿੱਚ ਕੋਈ ਬਾਰੂਦ ਨਹੀਂ ਸੀ ਅਤੇ ਇਹ ਸ਼ਾਇਦ ਅਭਿਆਸ ਦੌਰਾਨ ਗਲਤ ਫਾਇਰ ਹੋ ਗਿਆ।
ਭਾਰਤੀ ਫੌਜ ਨੇ ਦੱਸਿਆ ਕਿ ਅਸਲ 'ਚ ਇਹ ਰਾਜਸਥਾਨ 'ਚ ਡਿੱਗਣਾ ਸੀ ਪਰ ਇਹ ਪਾਕਿਸਤਾਨ ਦੇ ਮੀਆਂ ਚੰਨੂ ਇਲਾਕੇ 'ਚ ਡਿੱਗਿਆ। ਮੀਡੀਆ ਰਿਪੋਰਟਾਂ ਮੁਤਾਬਿਕ ਜਿੱਥੇ ਮਿਜ਼ਾਈਲ ਡਿੱਗੀ, ਉਸ ਤੋਂ 160 ਕਿਲੋਮੀਟਰ ਦੂਰ ਅੱਤਵਾਦੀ ਸੰਗਠਨ ਜੈਸ਼ ਦੇ ਮੁਖੀ ਮਸੂਦ ਅਜ਼ਹਰ ਦਾ ਘਰ ਹੈ।
ਇਹ ਵੀ ਪੜ੍ਹੋ: ਯੂਪੀ 'ਚ ਸਪਾ ਦੀ ਸਰਕਾਰ ਨਾ ਬਣਨ ’ਤੇ ਸਮਰਥਕਾਂ ਨੇ ਖਾ ਲਿਆ ਜ਼ਹਿਰ, ਵੀਡੀਓ ਵਾਇਰਲ...